Uncategorized

ਪੰਜਾਬ ਦੇ ਨਵੇਂ ਮੁੱਖ ਮੰਤਰੀ ਵੱਜੋਂ ਚਰਨਜੀਤ ਚੰਨੀ ਅੱਜ 11 ਵਜੇ ਚੁੱਕਣਗੇ ਸਹੁੰ

ਸ੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਅਤੇ ਮੌਜੂਦਾ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਆਖਿਰਕਾਰ ਮੁੱਖ ਮੰਤਰੀ ਬਣਾ ਦਿੱਤਾ ਗਿਆ ਹੈ। ਚਰਨਜੀਤ ਚੰਨੀ ਦੇ ਨਾਮ ਤੇ ਕੱਲ ਦੇਰ ਸ਼ਾਮ ਮੋਹਰ ਲਾਈ ਗਈ ਜਿਸ ਤੋਂ ਬਾਅਦ ਚੰਨੀ ਹੋਰਨਾ ਮੰਤਰੀ ਵਿਧਾਇਕਾਂ ਨਾਲ ਰਾਜਪਾਲ ਭਵਨ ਪਹੁੰਚੇ ਅਤੇ ਮੁੱਖ ਮੰਤਰੀ ਵੱਜੋਂ ਆਪਣਾ ਦਾਅਵਾ ਪੇਸ਼ ਕੀਤਾ ਜਿਸ ਤੋਂ ਬਾਅਦ ਅੱਜ 11 ਵਜੇ ਚਰਨਜੀਤ ਚੰਨੀ ਆਪਣੇ ਆਹੁਦੇ ਦੀ ਸਹੁੰ ਚੁੱਕਣਗੇ।

Charanjit Singh Channi

ਹਾਲਾਂਕਿ ਚਰਨਜੀਤ ਚੰਨੀ ਦੇ ਨਾਲ ਪੰਜਾਬ ਦੇ ਦੋ ਨਵੇਂ ਬਣੇ ਉੱਪ ਮੁੱਖ ਮੰਤਰੀ ਸਹੁੰ ਚੁੱਕਣਗੇ ਜਾਂ ਨਹੀਂ। ਇਸ ਤੇ ਸਸਪੈਂਸ ਹਾਲੇ ਵੀ ਬਣਿਆ ਹੋਇਆ ਹੈ। ਉਧਰ ਇਸ ਤੋਂ ਪਹਿਲਾਂ ਅੱਜ ਚਰਨਜੀਤ ਚੰਨੀ ਅੱਜ ਤੜਕੇ ਚੁੱਪ ਚਪੀਤੇ ਸ੍ਰੀ ਚਮਕੌਰ ਸਾਹਿਬ ਦੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਪਹੁੰਚੇ ਜਿਥੇ ਉਨ੍ਹਾਂ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਗੁਰੂ ਸਾਹਿਬ ਦਾ ਆਸ਼ੀਰਵਾਦ ਲਿਆ।

ਦੱਸ ਦਈਏ ਕਿ ਮੁੱਖ ਮੰਤਰੀ ਦੇ ਅਸਤੀਫਾ ਦੇਣ ਤੋਂ ਬਾਅਦ ਤੋਂ ਹੀ ਕਾਂਗਰਸ ਵਿੱਚ ਮੁੱਖ ਮੰਤਰੀ ਦੇ ਨਾਮ ਨੂੰ ਲੈ ਕੇ ਵੱਡੀ ਜੰਗ ਛਿੜੀ ਹੋਈ ਸੀ। ਪਹਿਲਾਂ ਸੁਨੀਲ ਜਾਖੜ, ਫੇਰ ਸੁਖਜਿੰਦਰ ਸਿੰਘ ਰੰਧਾਵਾ, ਉਸ ਤੋਂ ਬਾਅਦ ਅੰਬਿਕਾ ਸੋਨੀ, ਅਤੇ ਫੇਰ ਨਵਜੋਤ ਸਿੱਧੂ, ਇੱਕ ਤੋਂ ਬਾਅਦ ਇੱਕ ਨਾਮ ਮੁੱਖ ਮੰਤਰੀ ਦੇ ਚਿਹਰੇ ਲਈ ਅੱਗੇ ਆਉਂਦੇ ਗਏ, ਕਾਂਗਰਸ ਹਾਈਕਮਾਨ ਨੂੰ ਨਵਾਂ ਮੁੱਖ ਮੰਤਰੀ ਚੁਣਨ ਲਈ ਕਰੀਬ 25 ਘੰਟਿਆਂ ਦਾ ਸਮਾਂ ਲੱਗਿਆ, ਪਰ ਆਖਿਰਕਾਰ ਚਰਨਜੀਤ ਸਿੰਘ ਚੰਨੀ ਦੇ ਨਾਮ ਉੱਪਰ ਮੋਹਰ ਲਾਈ ਗਈ ਅਤੇ ਹੁਣ ਚਰਨਜੀਤ ਚੰਨੀ ਕੁੱਝ ਹੀ ਸਮੇਂ ’ਚ ਮੁੱਖ ਮੰਤਰੀ ਦੇ ਆਹੁਦੇ ਲਈ ਸਹੁੰ ਚੁੱਕਣਗੇ।

Click to comment

Leave a Reply

Your email address will not be published.

Most Popular

To Top