Punjab

ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਕਰੋੜਾਂ ਦੇ ਵਿਕਾਸ ਕਾਰਜਾਂ ਦਾ ਉਦਘਾਟਨ, ਵਰਚੁਅਲ ਢੰਗ ਨਾਲ ਸ਼ੁਰੂ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਲੰਧਰ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਹੈ। ਜਲੰਧਰ ਵਿੱਚ ਤਕਰੀਬਨ 660 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਵਿੱਚ ਸਤ੍ਹਾ ਜਲ ਪ੍ਰਾਜੈਕਟ, ਸੀਵਰੇਜ਼ ਟਰੀਟਮੈਂਟ ਪਲਾਂਟ, 120 ਫੁੱਟ ਰੋਡ ਤੇ ਬਰਸਾਤੀ ਸੀਵਰੇਜ ਅਤੇ ਸ਼ਹਿਰ ਵਿੱਚ 70000 ਐਲਈਡੀ ਲਾਈਟ ਪ੍ਰਾਜੈਕਟ ਸ਼ਾਮਲ ਹਨ।

ਇਸ ਮੌਕੇ ਡਿਪਟੀ ਕਮਿਸ਼ਨਰ ਦੇ ਵੀਡੀਓ ਕਾਨਫਰੰਸ ਰੂਮ ਵਿੱਚ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਚੌਧਰੀ, ਮੇਅਰ ਜਗਦੀਸ਼ ਰਾਜ ਰਾਜਾ, ਸਣੇ ਯੂਥ ਕਾਂਗਰਸ ਦੇ ਪ੍ਰਧਾਨ ਅੰਗਦ ਦੱਤਾ, ਵਿਧਾਇਕ ਰਾਜਿੰਦਰ ਬੇਰੀ, ਵਿਧਾਇਕ ਬਾਵਾ ਹੈਨਰੀ ਵੀ ਮੌਜੂਦ ਸਨ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਦੇ ਸੰਬੋਧਨ ਦਾ ਸ਼ਹਿਰ ਦੇ 96 ਥਾਵਾਂ ਤੇ ਸਿੱਧਾ ਪ੍ਰਸਾਰਣ ਕੀਤਾ ਗਿਆ ਹੈ। ਸ਼ਹਿਰ ਦੇ 80 ਵਾਰਡਾਂ ਵਿੱਚ ਸਰਕਾਰੀ ਸਕੂਲ ਦੀਆਂ ਸਮਾਰਟ ਕਲਾਸਾਂ ਵਿੱਚ ਪ੍ਰਸਾਰਿਤ ਕੀਤਾ ਗਿਆ ਅਤੇ ਇਸ ਤੋਂ ਇਲਾਵਾ ਜਨਤਕ ਤੌਰ ਤੇ 16 ਸਕਰੀਨਾਂ ਲਾ ਕੇ ਵਰਚੁਅਲ ਉਦਾਘਾਟਨ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ।

ਇਸ ਦੇ ਨਾਲ ਹੀ ਸ਼ਹਿਰਾਂ ਵਿੱਚ ਸਕਰੀਨ ਲਗਾਏ ਗਏ। ਜਾਣਕਾਰੀ ਮੁਤਾਬਕ ਜ਼ਿਲ੍ਹੇ ਵਿੱਚ ਸਰਫੇਸ ਵਾਟਰ ਪ੍ਰਾਜੈਕਟ ਤਹਿਤ 525 ਕਰੋੜ ਰੁਪਏ ਦੀ ਲਾਗਤ ਨਾਲ ਜਲ ਟ੍ਰੀਟਮੈਂਟ ਪਲਾਂਟ ਅਤੇ ਜਲ ਭੰਡਾਰ ਟੈਂਕ ਬਣਾਏ ਜਾਣੇ ਹਨ। ਜੈ ਪਲਾਂਟ ਆਦਮਪੁਰ ਦੇ ਪਿੰਡ ਜਗਰਾਵਾ ਵਿੱਚ ਹੋਵੇਗਾ ਜਿੱਥੇ ਸਤਲੁਜ ਦਰਿਆ ਦਾ ਪਾਣੀ ਨਹਿਰ ਰਾਹੀਂ ਲਿਆਂਦਾ ਜਾਵੇਗਾ।

ਪਲਾਂਟ ਤੋਂ ਸ਼ਹਿਰ ਤੱਕ ਪਾਈਪ ਲਾਈਨਾਂ ਰੱਖੀਆਂ ਜਾਣਗੀਆਂ ਅਤੇ ਮੌਜੂਦਾ ਵੰਡ ਨੈਟਵਰਕ ਨੂੰ ਲੋਕਾਂ ਦੇ ਘਰਾਂ ਤੱਕ ਸਪਲਾਈ ਕੀਤਾ ਜਾਵੇਗਾ। 120 ਫੁੱਟ ਰੋਡ ਤੇ ਪਾਣੀ ਭਰਨ ਦੀ ਸਥਿਤੀ ਨਾਲ ਨਜਿੱਠਣ ਲਈ 21 ਕਰੋੜ ਰੁਪਏ ਦਾ ਬਰਸਾਤੀ ਸੀਵਰੇਜ ਪਾਇਆ ਜਾਵੇਗਾ ਇਸ ਨਾਲ ਪੱਛਮੀ ਚਾਨਣ ਦੀਆਂ 50 ਤੋਂ ਵਧ ਕਲੋਨੀਆਂ ਨੂੰ ਲਾਭ ਪ੍ਰਾਪਤ ਹੋਵੇਗਾ।

ਫੋਲਡੀਵਾਲ ਵਿੱਚ 50 ਐਮਐਲਡੀ ਸੀਵਰੇਜ ਟਰੀਟਮੈਂਟ ਪਲਾਂਟ ਸਥਾਪਤ ਕੀਤਾ ਜਾਵੇਗਾ ਅਤੇ ਪੁਰਾਣੇ 100 ਐਮਐਲਡੀ ਪਲਾਂਟ ਨੂੰ ਅਪਗ੍ਰੇਡ ਕੀਤਾ ਜਾਵੇਗਾ। ਸ਼ਹਿਰ ਲਈ ਸਭ ਤੋਂ ਅਹਿਮ ਪ੍ਰਾਜੈਕਟ ਐਲਈਡੀ ਸਟ੍ਰੀਟ ਲਾਈਟ ਹੈ। ਪੁਰਾਣੀ ਸੋਡੀਅਮ ਲਾਈਟ ਨੂੰ ਲਗਭਗ 44 ਕਰੋੜ ਰੁਪਏ ਦੇ ਪ੍ਰਾਜੈਕਟ ਨਾਲ ਐਲਈਡੀ ਲਾਈਟ ਵਿੱਚ ਬਦਲਿਆ ਜਾਵੇਗਾ।

Click to comment

Leave a Reply

Your email address will not be published.

Most Popular

To Top