Punjab

ਮੁੱਖ ਮੰਤਰੀ ਅਮਰਿੰਦਰ ਮੁੜ ਹੋਏ ਕੁਆਰੰਟੀਨ, ਸੀਨੀਅਰ ਅਫਸਰ ਕੋਰੋਨਾ ਪਾਜ਼ੀਟਿਵ

ਪੰਜਾਬ ਵਿੱਚ ਕੋਰੋਨਾ ਕੇਸ ਲਗਾਤਾਰ ਸਾਹਮਣੇ ਆ ਰਹੇ ਹਨ। ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਨੂੰ ਹੋਮ ਕੁਆਰੰਟੀਨ ਕਰ ਲਿਆ ਹੈ। ਕੈਪਟਨ ਅਮਰਿੰਦਰ ਸਿੰਘ ਕੋਰੋਨਾ ਪਾਜ਼ੀਟਿਵ ਅਧਿਕਾਰੀ ਦੇ ਸੰਪਰਕ ‘ਚ ਆਏ ਸਨ। ਇਸ ਦੇ ਮੱਦੇਨਜ਼ਰ ਹੀ ਉਨ੍ਹਾਂ ਵੀਰਵਾਰ ਸ਼ਾਮ ਸੂਬੇ ਦੇ ਲੋਕਾਂ ਨੂੰ ਸੰਬੋਧਨ ਕਰਨ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਸੀ।

Corona Test

ਕੈਪਟਨ ਨੇ ਸਿਹਤ ਵਿਭਾਗ ਦੀ ਐਡਵਾਇਜ਼ਰੀ ਮੁਤਾਬਕ ਖੁਦ ਨੂੰ ਇਕਾਂਤਵਾਸ ਕਰ ਲਿਆ ਹੈ। ਦਰਅਸਲ 31 ਅਕਤੂਬਰ ਨੂੰ ਮਹਾਰਿਸ਼ੀ ਵਾਲਮਿਕੀ ਜਯੰਤੀ ਮੌਕੇ ਰੱਖੇ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਜਿਹੜੇ ਲੋਕਾਂ ਦੇ ਸੰਪਰਕ ‘ਚ ਆਏ ਉਨ੍ਹਾਂ ‘ਚੋਂ ਸੀਨੀਅਰ ਆਈਏਐਸ ਅਧਿਕਾਰੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਇਸ ਤੋਂ ਪਹਿਲਾਂ ਵੀ ਕੈਪਟਨ ਕੁਆਰੰਟੀਨ ਹੋ ਚੁੱਕੇ ਹਨ।

Click to comment

Leave a Reply

Your email address will not be published.

Most Popular

To Top