ਮੁਫ਼ਤ ਬਿਜਲੀ ਲੈਣ ਅਤੇ ਲੋਡ ਘੱਟ ਕਰਵਾਉਣ ਲਈ ਨਵੇਂ ਮੀਟਰ ਲਈ ਅਰਜ਼ੀਆਂ ਦੀ ਭਰਮਾਰ
By
Posted on

ਪੰਜਾਬ ਦੇ ਲੋਕ ਮੁਫ਼ਤ ਬਿਜਲੀ ਯੋਜਨਾ ਦਾ ਲਾਭ ਲੈਣ ਲਈ 600 ਯੂਨਿਟ ਬਿਜਲੀ ਲਈ ਸੂਬੇ ਵਿੱਚ ਲੋਕ ਆਪਣੇ ਬਿਜਲੀ ਕੁਨੈਕਸ਼ਨ ਦਾ ਲੋਡ ਘੱਟ ਕਰਵਾਉਣ ਵਿੱਚ ਲੱਗੇ ਹੋਏ ਹਨ। 1 ਜੁਲਾਈ ਤੋਂ ਸੂਬੇ ਦੇ ਹਰ ਘਰ ਨੂੰ 600 ਯੂਨਿਟ ਫ੍ਰੀ ਬਿਜਲੀ ਦੇਣ ਦੇ ਐਲਾਨ ਤੋਂ ਬਾਅਦ ਹੁਣ ਨਵੇਂ ਮੀਟਰ ਲਈ ਮਾਰਾਮਾਰੀ ਸ਼ੁਰੂ ਹੋ ਗਈ ਹੈ।
ਦੱਸ ਦਈਏ ਕਿ ਪੰਜਾਬ ਸਰਕਾਰ ਨੇ 600 ਯੂਨਿਟ ਬਿਜਲੀ ਮੁਫ਼ਤ ਦੇਣ ਲਈ ਬਿਜਲੀ ਕੁਨੈਕਸ਼ਨ ਦੇ ਲੋਡ ਦੀ ਸ਼ਰਤ ਰੱਖੀ ਹੈ।
ਪਾਵਰਕਾਮ ਦਫ਼ਤਰ ਵਿੱਚ ਬੇਸ਼ੱਕ ਰੁਟੀਨ ਵਿੱਚ 100 ਅਰਜ਼ੀਆਂ ਲਈਆਂ ਜਾਂਦੀਆਂ ਹਨ ਪਰ ਫਿਰ ਵੀ ਲੋਕ ਇੱਥੇ ਗਰਮੀ ਵਿੱਚ ਖੜ੍ਹੇ ਰਹਿੰਦੇ ਹਨ। ਦੋ ਮਹੀਨਿਆਂ ਵਿੱਚ ਉਪਭੋਗਤਾ 600 ਯੂਨਿਟ ਤੱਕ ਮੁਫ਼ਤ ਬਿਜਲੀ ਦਾ ਲਾਭ ਲੈ ਸਕਦੇ ਹਨ।
