News

ਮੁਫ਼ਤੋ-ਮੁਫ਼ਤੀ ਦੀ ਖੇਡ ਖਜ਼ਾਨੇ ਨੂੰ ਖਾਲੀ ਕਰ ਦੇਵੇਗੀ ਤੇ ਲੋਕਾਂ ਤੋਂ ਰੋਜ਼ੀ-ਰੋਟੀ ਖੋਹ ਲਵੇਗੀ: ਸਿੱਧੂ

ਨਵਜੋਤ ਸਿੱਧੂ ਨੇ ਅੱਜ ਟਵੀਟ ਕਰਦਿਆਂ ਲਿਖਿਆ ਕਿ, ਯੂ.ਪੀ.ਏ. ਸਰਕਾਰ ਨੇ ਭਾਰਤ ਦੀ ਸਮਾਜਕ ਤੇ ਆਰਥਿਕ ਹਾਲਤ ਨੂੰ ਬਦਲਣ ਲਈ ਨੀਤੀਆਂ ਤਿਆਰ ਕੀਤੀਆਂ। ਅੱਜ ਪੰਜਾਬ ਦੀ ਆਰਥਿਕਤਾ ਵਿੱਚ ਨੀਤੀ ਆਧਾਰਿਤ ਢਾਂਚਾਗਤ ਤਬਦੀਲੀ ਦੀ ਲੋੜ ਹੈ, ਲੋਕ ਨੀਤੀਗਤ ਢਾਂਚੇ, ਸਪੱਸ਼ਟ ਬਜਟ ਵੰਡ ਅਤੇ ਲਾਗੂ ਕਰਨ ਦੇ ਸਹੀ ਮਾਪਦੰਡਾਂ ਤੋਂ ਸੱਖਣੀਆਂ ਫੋਕੀਆਂ ‘ਸਕੀਮਾਂ’ ਦੇ ਜਾਲ ਵਿੱਚ ਨਹੀਂ ਫਸਣਗੇ।

May be a Twitter screenshot of 1 person and text that says 'Navjot Singh Sidhu @sherryontopp UPA Govt formulated policies to transform India's society & economy. Today Punjab needs policy based structural transformation of its economy, People won't fall prey to populist "schemes" without any backing of Policy framework, defined budget allocations & implementation metrics 13:30 24/11/21 Twitter for iPhone'

ਸੂਬੇ ਦੇ ਸ਼ਾਸਨ ਅਤੇ ਆਰਥਿਕਤਾ ਬਾਰੇ ਸੋਚੇ ਬਿਨਾਂ, ਲੋਕਾਂ ਦੀ ਮੰਗਾਂ ਪ੍ਰਤੀ ਇਕਦਮ ਦਿਖਾਈ ਗਈ ਪ੍ਰਤੀਕਿਰਿਆ ਵਾਲੀਆਂ ਸਕੀਮਾਂ ਸਿਰਫ਼ ਸੇਹਰਾ ਲੈਣ ਲਈ ਬਣਾਈਆਂ ਜਾਂਦੀਆਂ ਹਨ। ਇਤਿਹਾਸ ਦੱਸਦਾ ਹੈ ਕਿ ਦਿਲ-ਖਿੱਚਵੇਂ ਉਪਾਅ ਦੀਰਘ ਕਾਲ ਵਿਚ ਲੋਕਾਂ ਨੂੰ ਸਿਰਫ਼ ਨੁਕਸਾਨ ਪਹੁੰਚਾਉਂਦੇ ਹਨ। ਸੱਚੇ ਨੇਤਾ ਸਬਜਬਾਗ ਨਹੀਂ ਦਿਖਾਉਂਦੇ ਸਗੋਂ ਸਮਾਜ ਅਤੇ ਆਰਥਿਕਤਾ ਦੀ ਨੀਂਹ ਬਣਾਉਣ ਉੱਤੇ ਧਿਆਨ ਦਿੰਦੇ ਹਨ।

May be a Twitter screenshot of 1 person and text that says 'Navjot Singh Sidhu @sherryontopp Schemes are just made to take credit, a fast-paced reaction to popular demands, without thought of governance and economy. History tells populist measures only hurt people in long-run. run. True leaders will not give lollipops but will focus to build foundations of society and economy 13:34 24/11/21・ Twitter for iPhone'

ਸੇਹਰਾ ਲੈਣ ਦੀ ਖੇਡ ਨਹੀਂ ਚੱਲਣੀ, ਇਹ ਸਕੀਮਾਂ ਸਮਾਜ ‘ਤੇ ਕਰਜ਼ੇ ਅਤੇ ਮੰਦੇ ਆਰਥਿਕ ਵਿਕਾਸ ਦਾ ਬੋਝ ਪਾ ਦਿੰਦੀਆਂ ਹਨ। ਮੌਜੂਦਾ ਸੰਕਟ ਤੋਂ ਨੀਤੀ-ਆਧਾਰਿਤ ਖ਼ਲਾਸੀ ਦੀ ਪੰਜਾਬ ਨੂੰ ਲੋੜ ਹੈ ਅਤੇ ਜਲਦੀ ਹੀ ਹਰ ਪੰਜਾਬੀ ਅਮੀਰ ਅਤੇ ਖੁਸ਼ਹਾਲ ਹੋਵੇਗਾ ਜਿਵੇਂ ਅਸੀਂ ਪੁਰਾਣੇ ਸਮਿਆਂ ਵਿੱਚ ਸਾਂ। ਪੰਜਾਬ ਮਾਡਲ ਅੱਗੇ ਵਧਣ ਦਾ ਇੱਕੋ-ਇੱਕ ਰਾਹ ਹੈ!!

May be a Twitter screenshot of 1 person and text that says 'Navjot Singh Sidhu @sherryontopp Credit games don't last, they put more baggage of debt and depressed economic growth onto the society. Punjab needs a policy-based redemption and soon every Punjabi will be wealthy and prosperous as we were in earlier times. Punjab model is only way forward!! 13:39 24/11/21・ Twitter for iPhone'

2017 ਵਿੱਚ, ਮੈਂ ਪੰਜਾਬ ਕੈਬਨਿਟ ਨੂੰ ‘ਪੰਜਾਬ ਮਨਰੰਜਨ ਟੈਕਸ ਬਿੱਲ’ ਵਿੱਚ ਪੰਜਾਬ ਮਾਡਲ ਦੀ ਝਲਕ ਦਿਖਾਈ ਸੀ, ਸਥਾਨਕ ਆਪਰੇਟਰਾਂ ਨੂੰ ਮਜ਼ਬੂਤ ​​ਕਰਨ ਲਈ, ਕੇਬਲ ਮਾਫੀਆ ਨੂੰ ਖਤਮ ਕਰਕੇ, ਫਾਸਟਵੇਅ ਦਾ ਏਕਾਧਿਕਾਰ ਤੋੜਕੇ ਅਤੇ ਇਸ ਦੇ ਬਕਾਇਆ ਟੈਕਸ ਸਰਕਾਰ ਨੂੰ ਅਦਾ ਕਰਵਾਏ ਜਾਣ, ਤਾਂ ਹੀ ਸਸਤੇ ਕੁਨੈਕਸ਼ਨਾਂ ਦਾ ਲਾਭ ਲੋਕਾਂ ਨੂੰ ਦਿੱਤਾ ਜਾ ਸਕਦਾ ਹੈ !!

May be a Twitter screenshot of 1 person and text that says 'Navjot Singh Sidhu @sherryontopp In 2017 introduced to Pb Cabinet- Punjab Model's glimpse in 'Pb Entertainments Taxes Bill', to end Cable mafia to strengthen Local Operators and end FastWay monopoly, making it pay due taxes to govt, only then the benefit of cheaper connections can be transferred to People!! 13:43· 24/11/21 Twitter for iPhone'
May be a Twitter screenshot of 1 person and text that says 'Navjot Singh Sidhu @sherryontopp Will bring solid "policy based" Punjab model. Give redemption from monopolies formed by Badals, such as Cable mafia. SOPs will empty state- treasure and kill livelihoods but does nothing to truly uplift the poor and eradicate tyranny of Multiple Systems Operator such as FastWay 13:47 24/11/21・ Twitter for iPhone'

ਮੈਂ ਠੋਸ ”ਨੀਤੀ ਆਧਾਰਿਤ” ਪੰਜਾਬ ਮਾਡਲ ਲਿਆਵਾਂਗਾ। ਜੋ ਬਾਦਲਾਂ ਦੇ ਬਣਾਏ ਕੇਬਲ ਮਾਫੀਆ ਵਰਗੇ ਅਜਾਰੇਦਾਰਾਂ ਤੋਂ ਛੁਟਕਾਰਾ ਦਿਵਾਏਗਾ। ਮੁਫ਼ਤੋ-ਮੁਫ਼ਤੀ ਦੀ ਖੇਡ ਸਰਕਾਰੀ ਖਜ਼ਾਨੇ ਨੂੰ ਖਾਲੀ ਕਰ ਦੇਵੇਗੀ ਅਤੇ ਲੋਕਾਂ ਤੋਂ ਰੋਜ਼ੀ-ਰੋਟੀ ਖੋਹ ਲਵੇਗੀ ਪਰ ਗਰੀਬਾਂ ਨੂੰ ਉੱਚਾ ਚੁੱਕਣ ਅਤੇ ਫਾਸਟਵੇਅ ਵਰਗੇ ਮਲਟੀਪਲ ਸਿਸਟਮ ਆਪਰੇਟਰਾਂ ਦੇ ਜ਼ੁਲਮ ਨੂੰ ਖਤਮ ਕਰਨ ਲਈ ਕੁੱਝ ਨਹੀਂ ਕਰੇਗੀ।

Click to comment

Leave a Reply

Your email address will not be published. Required fields are marked *

Most Popular

To Top