ਮੁਫਤ ਰਾਸ਼ਨ ਸਕੀਮ ਨੂੰ ਲੈ ਕੇ ਕੇਂਦਰ ਸਰਕਾਰ ਕਰਨ ਜਾ ਰਹੀ ਹੈ ਵੱਡਾ ਐਲਾਨ!

 ਮੁਫਤ ਰਾਸ਼ਨ ਸਕੀਮ ਨੂੰ ਲੈ ਕੇ ਕੇਂਦਰ ਸਰਕਾਰ ਕਰਨ ਜਾ ਰਹੀ ਹੈ ਵੱਡਾ ਐਲਾਨ!

ਕੇਂਦਰ ਸਰਕਾਰ ਨੇ ਗਰੀਬਾਂ ਲਈ ਪਹਿਲਾਂ ਹੀ ਸਤੰਬਰ ਤੱਕ ਮੁਫਤ ਰਾਸ਼ਨ ਸਕੀਮ ਨੂੰ ਵਧਾ ਦਿੱਤਾ ਸੀ। ਇਸ ਤੋਂ ਬਾਅਦ ਹੁਣ ਸਰਕਾਰ ਇਸ ਸਕੀਮ ‘ਤੇ ਵੱਡਾ ਐਲਾਨ ਕਰਨ ਦੀ ਤਿਆਰੀ ਕਰ ਰਹੀ ਹੈ। ਅਸਲ ਵਿੱਚ ਸਰਕਾਰ ਨੇ ਕੋਰੋਨਾ ਮਹਾਂਮਾਰੀ ਦੌਰਾਨ ਗਰੀਬਾਂ ਨੂੰ ਰਾਹਤ ਦੇਣ ਲਈ “ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ” ਨੂੰ ਅਪ੍ਰੈਲ 2020 ‘ਚ ਲਾਂਚ ਕੀਤਾ ਸੀ।

ਇਸ ਤੋਂ ਬਾਅਦ ਹਾਲਾਤ ਦੇਖਦੇ ਹੋਏ ਇਸ ਸਕੀਮ ਨੂੰ ਇਸ ਸਾਲ ਮਾਰਚ ਵਿੱਚ ਛੇ ਮਹੀਨਿਆਂ ਲਈ ਵਧਾ ਦਿੱਤਾ ਗਿਆ ਸੀ।ਇਸ ਸਕੀਮ ਦੀ ਨਵੀਂ ਸਮਾਂ ਸੀਮਾ 30 ਸਤੰਬਰ ਤੱਕ ਹੈ ਪਰ ਹੁਣ ਇਸ ਸਕੀਮ ਨੂੰ ਹੋਰ ਵਧਾਇਆ ਜਾ ਸਕਦਾ ਹੈ। ਇਸ ਵਿਭਾਗ ਨਾਲ ਸੰਬੰਧਿਤ ਅਧਿਕਾਰੀਆਂ ਮੁਤਾਬਕ ਸਰਕਾਰ ਨੇ ਹਾਲ ਹੀ ਵਿੱਚ ਸਟਾਕ ਦੀ ਸਥਿਤੀ ਦੀ ਸਮੀਖਿਆ ਵੀ ਕੀਤੀ ਸੀ।

ਇੱਕ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ, “ਗਰੀਬਾਂ ਦੀ ਮਦਦ ਲਈ ਫੰਡ ਦੀ ਕੋਈ ਕਮੀ ਨਹੀਂ ਹੈ। ਜੇ ਇਸ ਸਕੀਮ ਨੂੰ ਇੱਕ ਚੌਥਾਈ ਲਈ ਅੱਗੇ ਵਧਾਇਆ ਜਾਵੇ ਤਾਂ ਸਰਕਾਰ ਨੂੰ ਇਸ ਲਈ 40,000 ਕਰੋੜ ਖਰਚ ਕਰਨੇ ਪੈਣਗੇ ਤੇ ਹੁਣ ਤੱਕ ਇਸ ਸਕੀਮ ‘ਤੇ 3.40 ਲੱਖ ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਦੱਸ ਦਈਏ ਕਿ ਕਾਰਡ ਧਾਰਕਾਂ ਲਈ 35 ਕਿਲੋ ਰਾਸ਼ਨ ਦੀ ਵਿਵਸਥਾ ਹੈ।

ਅੰਤੋਦਿਆ ਯੋਜਨਾ(Antyodaya Yojana)ਤਹਿਤ ਯੋਗੀ ਸਰਕਾਰ ਨੇ ਪਹਿਲਾਂ 30 ਜੂਨ ਤੱਕ ਮੁਫਤ ਰਾਸ਼ਣ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਤਹਿਤ ਲਾਭਪਾਤਰੀਆਂ ਨੂੰ 35 ਕਿਲੋ ਰਾਸ਼ਨ ਦਿੱਤਾ ਗਿਆ ਹੈ। ਇਸ ਵਿੱਚ ਚਾਵਲ, ਖੰਡ, ਦਾਲ ਅਤੇ ਲੂਣ ਸ਼ਾਮਲ ਹਨ। ਯੋਗੀ ਸਰਕਾਰ ਵੱਲੋਂ ਇਸ ਸਕੀਮ ਤੋਂ ਇਲਾਵਾ ‘ਪੀਐੱਮ ਗਰੀਬ ਕਲਿਆਣ ਯੋਜਨਾ’ (PMGKY) ਤਹਿਤ ਵੀ ਮੁਫਤ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ।

Leave a Reply

Your email address will not be published.