ਮੁਜ਼ਾਹਰਾ ਕਰਨ ਵਾਲਿਆਂ ਦੇ ਕੋਲ ਪਹੁੰਚੇ ਸਿੱਧੂ, ਹਰ ਸੰਭਵ ਮਦਦ ਕਰਨਾ ਦਿੱਤਾ ਭਰੋਸਾ

ਨਵਜੋਤ ਸਿੱਧੂ ਨੇ ਟਵਿੱਟਰ ਤੇ ਪੋਸਟ ਸਾਂਝੀ ਕਰਦੇ ਹੋਏ ਇੱਕ ਵਾਰ ਫਿਰ ਚੰਨੀ ਸਰਕਾਰ ਨੂੰ ਨੌਜਵਾਨਾਂ ਨੂੰ ਰੁਜ਼ਗਾਰ ਨਾ ਦੇਣ ਦੇ ਮਾਮਲੇ ਵਿੱਚ ਘੇਰੇ ਵਿੱਚ ਲਿਆ ਹੈ। ਨਵਜੋਤ ਸਿੱਧੂ ਵੱਲੋਂ ਇਹ ਮਲਾ ਬੀਤੇ ਦਿਨ ਪਟਿਆਲਾ ਵਿਖੇ ਨੌਕਰੀ ਲਈ ਧਰਨਾ-ਪ੍ਰਦਰਸ਼ਨ ਕਰ ਰਹੇ ਠੇਕਾ ਮੁਲਾਜ਼ਮਾਂ ਨਾਲ ਗੱਲਬਾਤ ਦੌਰਾਨ ਰਿਹਾ।

ਇਸ ਤੋਂ ਬਾਅਦ ਉਹਨਾਂ ਨੇ ਵੀਡੀਓ ਪੋਸਟ ਕਰਕੇ ਲਿਖਿਆ ਕਿ, ਜਦੋਂ ਵੀ ਸਿੱਧੂ ਬੋਲਿਆ ਹੈ ਸਚ ਬੋਲਿਆ ਹੈ, ਸਿੱਧੂ ਨੇ ਸੋਚ ਸਮਝ ਕੇ ਹੀ ਮੂੰਹ ਖੋਲ੍ਹਿਆ ਹੈ….। ਨਵਜੋਤ ਸਿੱਧੂ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਦੇ ਦਫ਼ਤਰ ਮੂਹਰੇ ਤੇ ਅੰਦਰ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਮੁਜ਼ਾਹਰਾ ਕਰਨ ਵਾਲਿਆਂ ਦੇ ਕੋਲ ਪਹੁੰਚੇ।
ਇਸ ਮੌਕੇ ਸਿੱਧੂ ਨੇ ਮੁਜ਼ਾਹਰਾ ਕਰਨ ਵਾਲਿਆਂ ਨੂੰ ਭਰੋਸਾ ਦੁਆਇਆ ਕਿ ਉਹ ਉਨ੍ਹਾਂ ਦੀਆਂ ਮੰਗਾਂ ਸਰਕਾਰ ਕੋਲ ਪਹੁੰਚਾਉਣਗੇ ਅਤੇ ਉਨ੍ਹਾਂ ਦੀ ਮਦਦ ਕਰਨਗੇ। ਲੰਬੀ ਭੁੱਖ ਹੜਤਾਲ ‘ਤੇ ਬੈਠੇ ਮੁਜ਼ਾਹਰਾਕਾਰੀ ਮੁਲਾਜ਼ਮ ਜਥੇਬੰਦੀਆਂ ਨੇ ਸਿੱਧੂ ਦੀ ਬੇਨਤੀ ‘ਤੇ ਆਪਣਾ ਮਰਨ ਵਰਤ ਤੋੜ ਦਿੱਤਾ। ਉਹਨਾਂ ਨੇ ਮੁਲਾਜ਼ਮਾਂ ਨਾਲ ਗੱਲਬਾਤ ਕਰਦਿਆਂ ਚੰਨੀ ਸਰਕਾਰ ਤੇ ਆਖਰੀ ਤਿੰਨ ਮਹੀਨਿਆਂ ਵਿੱਚ ਇੱਕ ਲੱਖ ਨੌਕਰੀਆਂ ਨਾ ਦੇਣ ਅਤੇ ਲਾਲੀਪੌਪ ਦੇਣ ਦਾ ਮੁੱਦਾ ਚੁੱਕਿਆ ਹੈ।
ਉਹਨਾਂ ਨੇ ਚੰਨੀ ਸਰਕਾਰ ਤੇ ਸਿੱਧਾ ਹਮਲਾ ਬੋਲਦਿਆਂ ਕਿਹਾ , ਉਸ ਕੋਲ ਪਾਰਟੀ ਦੀ ਪਾਵਰ ਹੈ, ਐਡਮਿਨਿਸਟ੍ਰੇਸ਼ਨ ਦੀ ਨਹੀਂ। ਮੈਂ ਝੂਠੇ ਵਾਅਦੇ ਨਹੀਂ ਕਰਾਂਗਾ। ਚੋਣਾਂ ਤੋਂ ਪਹਿਲਾਂ ਲਾਲੀਪੌਪ ਵੰਡੇ ਜਾ ਰਹੇ ਹਨ। ਜੇ ਇਸ ਵਾਰੀ ਗਲਤੀ ਕਰ ਲਈ ਤਾਂ ਪੰਜਾਬ ਮੁੜ ਬਰਬਾਦ ਹੋ ਜਾਵੇਗਾ।
ਉਹਨਾਂ ਟਵੀਟ ਕਰਦਿਆਂ ਕਿਹਾ ਕਿ, ਪੰਜਾਬ ਦੇਸ਼ ਦਾ ਸਭ ਤੋਂ ਵੱਧ ਕਰਜ਼ੇ ਵਾਲਾ ਸੂਬਾ ਬਣ ਗਿਆ ਹੈ। ਇਸ ਮੌਕੇ ਉਹਨਾਂ ਧਰਨਾਕਾਰੀਆਂ ਨੂੰ ਭਰੋਸਾ ਵੀ ਦਿੱਤਾ ਕਿ ਇਹ ਮੰਤਰਾਲਾ ਮੁੱਖ ਮੰਤਰੀ ਕੋਲ ਹੈ ਅਤੇ ਉਹ ਧਰਨਾਕਾਰੀਆਂ ਦੀਆਂ ਮੰਗਾਂ ਉਹਨਾਂ ਕੋਲ ਪੁੱਜਦਾ ਕਰਨਗੇ।
