Punjab

ਮੁਖ ਮੰਤਰੀ ਨੇ ਕਰਤਾ ਐਲਾਨ, ਹਰ ਜ਼ਿਲ੍ਹੇ ’ਚ 514 ਰੁਪਏ ’ਚ ਆਕਸੀਮੀਟਰ ਹੋਣਗੇ ਉਪਲੱਬਧ

ਚੰਡੀਗੜ੍ਹ: ਪੰਜਾਬ ਵਿਚ ਕੋਰੋਨਾ ਕੇਸਾਂ ਨੂੰ ਦੇਖਦੇ ਹੋਏ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਬਚਾਓ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਹੁਣ ਉਹਨਾਂ ਨੇ ਐਲਾਨ ਕੀਤਾ ਹੈ ਕਿ ਸੂਬੇ ਦੇ ਸਾਰੇ ਨਾਗਰਿਕਾਂ ਨੂੰ ਹਰ ਜ਼ਿਲ੍ਹੇ ‘ਚ ਪ੍ਰਵਾਨਿਤ ਵਿਕ੍ਰੇਤਾਵਾਂ ਵੱਲੋਂ 514 ਰੁਪਏ ਦੀ ਵਾਜ਼ਿਬ ਕੀਮਤ ‘ਤੇ ਆਕਸੀਮੀਟਰ ਉਪਲੱਬਧ ਕਰਵਾਉਣ ਦਾ ਐਲਾਨ ਕੀਤਾ ਹੈ।

ਅਪਣੇ ਸੋਸ਼ਲ ਮੀਡੀਆ ਪ੍ਰੋਗਰਾਮ ਕੈਪਟਨ ਨੂੰ ਸਵਾਲ ਦੀ 17ਵੀਂ ਕਿਸ਼ਤ ਦੌਰਾਨ ਮੁਖ ਮੰਤਰੀ ਨੇ ਕਿਹਾ ਕਿ ਇਸ ਸਬੰਧ ਵਿਚ ਸਿਹਤ ਵਿਭਾਗ ਵੱਲੋਂ ਇਕ ਹਫ਼ਤੇ ਵਿਚ ਵਿਸਥਾਰਿਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਮਹਿਕਮੇ ਵੱਲੋਂ ਸਿਹਤ ਕਾਮਗਾਰਾਂ ਲਈ ਇਹ ਆਕਸੀਮੀਟਰ 514 ਰੁਪਏ ਦੀ ਕੀਮਤ ‘ਤੇ ਖਰੀਦਿਆ ਜਾ ਰਿਹਾ ਹੈ ਅਤੇ ਇਨ੍ਹਾਂ ਆਕਸੀਮੀਟਰਾਂ ਨੂੰ ਹੁਣ ‘ਨਾ ਲਾਭ, ਨਾ ਹਾਨੀ’ ਦੇ ਆਧਾਰ ‘ਤੇ ਆਮ ਲੋਕਾਂ ਲਈ ਵੀ ਪ੍ਰਵਾਨਿਤ ਵਿਕ੍ਰੇਤਾਵਾਂ ਵੱਲੋਂ ਉਪਲੱਬਧ ਕਰਵਾ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਅਦਾਲਤ ਨੇ ਦਿੱਤਾ ਇਕ ਹੋਰ ਵੱਡਾ ਝਟਕਾ

ਰਾਏਕੋਟ ਦੇ ਇਕ ਨਿਵਾਸੀ ਨੇ ਸੁਝਾਅ ਦਿੱਤਾ ਸੀ ਕਿ ਸਰਕਾਰ ਵੱਲੋਂ ਹਰ ਘਰ ‘ਚ ਸਸਤੀ ਕੀਮਤ ‘ਤੇ ਆਕਸੀਮੀਟਰ ਅਤੇ ਥਰਮਾਮੀਟਰ ਦਿੱਤੇ ਜਾਣੇ ਚਾਹੀਦੇ ਹਨ। ਜਿਸ ਦੇ ਜਵਾਬ ‘ਚ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਵੱਲੋਂ 50,000 ਕੋਵਿਡ ਕੇਅਰ ਕਿੱਟਾਂ ਮੁਫਤ ਵੰਡੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਮੁਫ਼ਤ LPG Cylinder ਹਾਸਲ ਕਰਨ ਦਾ ਆਖ਼ਿਰੀ ਮੌਕਾ

ਉਨ੍ਹਾਂ ਕਿਹਾ ਕਿ ਇਨ੍ਹਾਂ ਕਿੱਟਾਂ ‘ਚ ਆਕਸੀਮੀਟਰ ਅਤੇ ਥਰਮਾਮੀਟਰ ਤੋਂ ਇਲਾਵਾ ਹੋਰ ਜ਼ਰੂਰੀ ਵਸਤੂਆਂ ਵੀ ਸ਼ਾਮਲ ਹਨ। ਵਧੇ ਹੋਏ ਬਿਜਲੀ ਬਿੱਲਾਂ ਬਾਰੇ ਕਈ ਸ਼ਿਕਾਇਤਾਂ ਵੱਲ ਇਸ਼ਾਰਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਮਹਾਮਾਰੀ ਕਾਰਨ ਮੀਟਰ ਰੀਡਿੰਗ ਨਹੀਂ ਸੀ ਕੀਤੀ ਜਾ ਰਹੀ ਪਰ ਹੁਣ ਉਨ੍ਹਾਂ ਨੇ ਇਸ ਦੇ ਹੁਕਮ ਦਿੱਤੇ ਹਨ ਜਿਸ ਨਾਲ ਲੋਕਾਂ ਨੂੰ ਅਸਲੀ ਖਪਤ ਦੇ ਹਿਸਾਬ ਨਾਲ ਬਿੱਲ ਆ ਸਕਣ। ਜੇਕਰ ਵਧੀ ਹੋਈ ਰਕਮ ਪਹਿਲਾਂ ਹੀ ਅਦਾ ਕੀਤੀ ਜਾ ਚੁੱਕੀ ਹੈ ਤਾਂ ਇਸ ਨੂੰ ਇਕਸਾਰ ਕਰ ਲਿਆ ਜਾਵੇਗਾ।

Click to comment

Leave a Reply

Your email address will not be published. Required fields are marked *

Most Popular

To Top