News

ਮੁਕੇਸ਼ ਅੰਬਾਨੀ ਬਾਰੇ ਬੁਰੀ ਖ਼ਬਰ, ਦੁਨੀਆ ਦੇ ਸਭ ਤੋਂ ਅਮੀਰ 10 ਵਿਅਕਤੀਆਂ ਦੀ ਸੂਚੀ ’ਚੋਂ ਬਾਹਰ

ਅਮੀਰ ਬਿਜਨੈਸਮੈਨ ਮੁਕੇਸ਼ ਅੰਬਾਨੀ ਹੁਣ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚੋਂ ਬਾਹਰ ਹੋ ਗਏ ਹਨ। ਫੋਰਬਸ ਰਿਅਲ ਟਾਈਮ ਬਿਲੀਨੇਅਰਸ ਇੰਡੈਕਸ ਮੁਤਾਬਕ ਐਤਵਾਰ ਨੂੰ ਮੁਕੇਸ਼ ਅੰਬਾਨੀ 75.4 ਅਰਬ ਡਾਲਰ ਦੀ ਨੈਟਵਰਥ ਨਾਲ 11ਵੇਂ ਸਥਾਨ ਤੇ ਆ ਗਿਆ ਹੈ।

ਅਮੀਰਾਂ ਦੀ ਸੂਚੀ ਵਿੱਚ ਪਹਿਲੇ ਨੰਬਰ ਤੇ ਐਮਾਜ਼ੋਨ ਦੇ ਮਾਲਕ ਜੈਫ ਬੇਜੋਸ 181 ਅਰਬ ਡਾਲਰ ਦੀ ਨੈਟਵਰਥ ਨਾਲ ਟਾਪ ਤੇ ਹਨ। ਮੁਕੇਸ਼ ਅੰਬਾਨੀ ਨੂੰ 9ਵੇਂ ਤੋਂ 11 ਵੇਂ ਸਥਾਨ ਤੋਂ ਲਾਹ ਕੇ ਐਮਨਿਕੋ 9ਵੇਂ ਸਥਾਨ ਤੇ ਪਹੁੰਚ ਗਏ ਹਨ। 10ਵੇਂ ਸਥਾਨ ਤੇ ਸੇਰਗੇਈ ਬ੍ਰਿਨ ਹਨ।

ਦੁਨੀਆ ਦੇ ਟਾਪ 10 ਅਰਬਪਤੀਆਂ ਦੀ ਸੂਚੀ ਵਿੱਚ ਬਰਨਾਰਡ ਅਰਨੋਟ ਦੂਜੇ, ਬਿਲ ਗੇਟਸ ਤੀਜੇ, ਐਲਨ ਮਸਕ ਚੌਥੇ, ਮਾਰਕ ਜੁਕਰਬਰਗ 5ਵੇਂ, ਵਾਰਨ ਬਫੇਟ 6ਵੇਂ, ਲੈਰੀ ਪੇਜ 7ਵੇਂ, ਲੈਰੀ ਐਲੀਸਨ 8ਵੇਂ ਸਥਾਨ ਤੇ ਹਨ। ਦਸ ਦਈਏ ਕਿ ਪਿਛਲੇ ਹਫ਼ਤੇ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ਵਿੱਚ ਬਿਕਵਾਲੀ ਦੇਖਣ ਨੂੰ ਮਿਲੀ ਹੈ।

16 ਸਤੰਬਰ ਨੂੰ ਕੰਪਨੀ ਦਾ ਸ਼ੇਅਰ 2,324.55 ਰੁਪਏ ਦੇ ਭਾਅ ਨਾਲ ਟ੍ਰੇਡ ਕਰ ਰਿਹਾ ਸੀ, ਜਦੋਂ ਕਿ 20 ਨਵੰਬਰ ਨੂੰ 18 ਫ਼ੀਸਦੀ ਫਿਸਲ ਕੇ 1,899.50 ‘ਤੇ ਬੰਦ ਹੋਇਆ ਸੀ। ਉਥੇ ਹੀ ਐਨ.ਐਸ.ਈ. ਵਿਚ 45 ਦਿਨਾਂ ਵਿਚ ਰਿਲਾਇੰਸ ਗਰੁੱਪ ਦਾ ਮਾਰਕੀਟ ਕੈਪ ਵੀ 15.68 ਲੱਖ ਕਰੋੜ ਰੁਪਏ ਤੋਂ 2.97 ਲੱਖ ਕਰੋੜ ਰੁਪਏ ਘੱਟ ਕੇ 12.71 ਲੱਖ ਕਰੋੜ ਰੁਪਏ ਹੋ ਗਿਆ ਹੈ।

ਦੁਨੀਆ ਦੇ ਵੱਖ-ਵੱਖ ਹਿੱਸਿਆਂ ‘ਚ ਸ਼ੇਅਰ ਬਾਜ਼ਾਰ ਖੁੱਲ੍ਹਣ ਤੋਂ ਬਾਅਦ ਹਰ 5 ਮਿੰਟ ‘ਚ ਇਹ ਇੰਡੈਕਸ ਅਪਡੇਟ ਹੁੰਦਾ ਹੈ। ਜਿਨ੍ਹਾਂ ਵਿਅਕਤੀਆਂ ਦੀ ਜਾਇਦਾਦ ਕਿਸੇ ਪ੍ਰਾਈਵੇਟ ਕੰਪਨੀ ਨਾਲ ਸਬੰਧਤ ਹੈ, ਉਨ੍ਹਾਂ ਦਾ ਨੈੱਟਵਰਥ ਦਿਨ ‘ਚ ਇਕ ਵਾਰ ਅਪਡੇਟ ਹੁੰਦਾ ਹੈ।  

Click to comment

Leave a Reply

Your email address will not be published. Required fields are marked *

Most Popular

To Top