ਮੁਕੇਸ਼ ਅੰਬਾਨੀ ਦੀ ਬੁਰੀ ਖ਼ਬਰ, ਟਾਪ 10 ਅਮੀਰ ਲੋਕਾਂ ਦੀ ਸੂਚੀ ਚੋਂ ਹੋਏ ਬਾਹਰ

ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੁਨੀਆ ਦੇ 10 ਅਮੀਰ ਲੋਕਾਂ ਦੀ ਸੂਚੀ ਤੋਂ ਬਾਹਰ ਹੋ ਗਏ ਹਨ। ਬਲੂਮਬਰਗ ਬਿਲੇਨੀਅਰਜ਼ ਇੰਡੇਕਸ ਵਿੱਚ ਮੁਕੇਸ਼ ਅੰਬਾਨੀ ਹੁਣ 11ਵੇਂ ਨੰਬਰ ‘ਤੇ ਪਹੁੰਚ ਗਏ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਰਿਲਾਇੰਸ ਦੇ ਸ਼ੇਅਰਾਂ ਵਿੱਚ ਆਈ ਵੱਡੀ ਗਿਰਾਵਟ ਨੂੰ ਮੰਨਿਐ ਜਾ ਰਿਹਾ ਹੈ।

ਬਲੂਮਬਰਗ ਬਿਲੀਨੀਅਰ ਇੰਡੈਕਸ ਮੁਤਾਬਕ, ਮੁਕੇਸ਼ ਅੰਬਾਨੀ ਦੀ ਕੁਲ ਜਾਇਦਾਦ ਹੁਣ 76.5 ਬਿਲੀਅਨ ਡਾਲਰ ਯਾਨੀ ਕਿ 5.63 ਲੱਖ ਕਰੋੜ ਰੁਪਏ ਹੈ। ਮੁਕੇਸ਼ ਅੰਬਾਨੀ ਦੀ ਜਾਇਦਾਦ ਇਸ ਸਾਲ 90 ਬਿਲੀਅਨ ਡਾਲਰ ਯਾਨੀ ਕਿ 6.62 ਲੱਖ ਕਰੋੜ ਰੁਪਏ ਤੱਕ ਪਹੁੰਚ ਗਈ ਸੀ ਅਤੇ ਉਹ ਸੂਚੀ ਵਿੱਚ ਚੌਥੇ ਨੰਬਰ ‘ਤੇ ਪਹੁੰਚ ਗਏ ਸੀ।
ਪਰ ਹੁਣ ਅਚਾਨਕ ਰਿਲਾਇੰਸ ਦੇ ਸ਼ੇਅਰ ਡਿੱਗਣ ਨਾਲ ਮੁਕੇਸ਼ ਅੰਬਾਨੀ ਦੁਨੀਆ ਦੇ 10 ਅਮੀਰ ਲੋਕਾਂ ਦੀ ਸੂਚੀ ਤੋਂ ਬਾਹਰ ਹੋ ਗਏ ਹਨ। ਹੁਣ ਇਸ ਖਬਰ ਦਾ ਦੂਜਾ ਪਹਿਲੂ, ਆਖਿਰ ਕਿਉਂ ਪੈਣ ਲੱਗਿਆ ਅੰਬਾਨੀ ਨੂੰ ਇੰਨਾ ਵੱਡਾ ਘਾਟਾ? ਆਖਿਰ ਕਿਉਂ ਹੋਏ ਅੰਬਾਨੀ 10 ਅਮੀਰਾਂ ਦੀ ਸੂਚੀ ਤੋਂ ਬਾਹਰ।
ਇਸ ਦਾ ਸਭ ਤੋਂ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ ਪੰਜਾਬ ਵਿੱਚ ਅੰਬਾਨੀ ਦੇ ਉਤਪਾਦਾਂ ਦਾ ਬਾਈਕਾਟ। ਅਸਲ ਵਿੱਚ ਪੰਜਾਬ ਵਿੱਚ ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ਼ ਕਰੀਬ 4/5 ਮਹੀਨੇ ਤੋਂ ਅੰਦੋਲਨ ਚੱਲ ਰਿਹਾ ਹੈ।
ਜਿਸ ਵਿੱਚ ਖੇਤੀ ਕਾਨੂੰਨਾਂ ਦੇ ਨਾਲ ਨਾਲ ਪੂੰਜੀਪਤੀ ਘਰਾਣਿਆਂ ਦੇ ਕਾਰੋਬਾਰਾਂ ਖਾਸ ਕਰ ਅੰਬਾਨੀ ਦੇ ਮਾਲਾਂ, ਕਾਰਖਾਨਿਆਂ, ਪੈਟਰੋਲ ਪੰਪਾਂ, ਜੀਓ ਸਿੰਮਾਂ ਆਦਿ ਦਾ ਬਹਿਸਕਾਰ ਕੀਤਾ ਗਿਆ ਹੈ ਜਿਸ ਤੋਂ ਬਾਅਦ ਅੰਬਾਨੀ ਪਹਿਲਾਂ 4 ਤੋਂ ਖਿਸਕ ਕੇ ਨੌਂਵੇ ਨੰਬਰ ‘ਤੇ ਅਤੇ ਹੁਣ 11ਵੇਂ ਨੰਬਰ ‘ਤੇ ਪਹੁੰਚ ਚੁੱਕੇ ਹਨ।
