News

ਮੁਕੇਸ਼ ਅੰਬਾਨੀ ਦੀ ਆਈ ਮਾੜੀ ਖ਼ਬਰ, ਪਿਆ ਵੱਡਾ ਘਾਟਾ

ਮੁਕੇਸ਼ ਅੰਬਾਨੀ ਟਾਪ 10 ਅਮੀਰਾਂ ਦੀ ਸੂਚੀ ਵਿੱਚ 4 ਨੰਬਰ ਤੇ ਸੀ। ਪਰ ਹੁਣ ਉਹ 4 ਦਰਜੇ ਤੋਂ ਫਿਸਲ ਕੇ 9ਵੇਂ ਨੰਬਰ ਤੇ ਆ ਗਏ ਹਨ। ਸ਼ੁੱਕਰਵਾਰ ਨੂੰ ਉਹ 5ਵੇਂ ਸਥਾਨ ‘ਤੇ ਸਨ। ਅੱਜ ਸ਼ੇਅਰ ਬਾਜ਼ਾਰ ਵਿਚ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ਵਿਚ ਕਰੀਬ ਪੌਣੇ 9 ਫ਼ੀਸਦੀ ਦੀ ਗਿਰਾਵਟ ਵੇਖੀ ਗਈ।

ਇਸ ਦਾ ਅਸਰ ਆਰ.ਆਈ.ਐਲ. ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇ ਨੈਟਵਰਥ ‘ਤੇ ਵੀ ਪਿਆ ਹੈ। ਫੋਰਬਸ ਰੀਅਲ ਟਾਈਮ ਬਿਲੇਨੀਅਰ ਲਿਸਟ ਮੁਤਾਬਕ ਸੋਮਵਾਰ ਨੂੰ ਮੁਕੇਸ਼ ਅੰਬਾਨੀ ਦੀ ਨੈਟਵਰਥ ਵਿਚ 6.8 ਅਰਬ ਡਾਲਰ ( ਕਰੀਬ 50,658 ਕਰੋੜ ਰੁਪਏ) ਦੀ ਕਮੀ ਆਈ।

ਹੁਣ ਉਨ੍ਹਾਂ ਦੀ ਜਾਇਦਾਦ 71.5 ਅਰਬ ਡਾਲਰ ਰਹਿ ਗਈ ਹੈ। ਏਸ਼ੀਆ ਦੇ ਸਭ ਤੋਂ ਵੱਡੇ ਅਮੀਰ ਮੁਕੇਸ਼ ਅੰਬਾਨੀ ਨੂੰ ਐਲਨ ਮਸਕ ਅਤੇ ਵਾਰੇਨ ਬਫੇਟ ਨੇ ਪਿੱਛੇ ਛੱਡ ਦਿੱਤਾ ਹੈ। ਸ਼ੁੱਕਰਵਾਰ ਨੂੰ ਫੇਸਬੁੱਕ ਦੇ ਸ਼ੇਅਰਾਂ ਵਿਚ ਭਾਰੀ ਗਿਰਾਵਟ ਕਾਰਨ ਮਾਰਕ ਜੁਕਰਬਰਗ ਦੀ ਜਾਇਦਾਦ ਵਿਚ ਵੀ ਕਮੀ ਆਈ ਹੈ, ਹਾਲਾਂਕਿ ਉਹ 96.7 ਅਰਬ ਡਾਲਰ ਨਾਲ ਚੌਥੇ ਸਥਾਨ ‘ਤੇ ਬਣੇ ਹੋਏ ਹਨ।

ਪਹਿਲੇ ਸਥਾਨ ‘ਤੇ ਐਮਾਜੋਨ ਦੇ ਸੀ.ਈ.ਓ. ਜੈਫ ਬੇਜੋਸ ਹਨ। ਦੱਸ ਦੇਈਏ ਕਿ ਫੋਰਬਸ ​ਦੇ ਰੀਅਲ-ਟਾਈਮ ਅਰਬਪਤੀਆਂ ਦੀ ਰੈਂਕਿੰਗ ਨਾਲ ਹਰ ਰੋਜ ਪਬਲਿਕ ਹੋਲਡਿੰਗਸ ਵਿਚ ਹੋਣ ਵਾਲੇ ਉਤਾਰ-ਚੜਾਅ ਦੇ ਬਾਰੇ ਵਿਚ ਜਾਣਕਾਰੀ ਮਿਲਦੀ ਹੈ।

ਦਸ ਦਈਏ ਕਿ ਇਸ ਸਾਲ ਜੁਲਾਈ ਵਿੱਚ ਰਿਲਾਇੰਸ ਦੇ ਸ਼ੇਅਰ ਵਿੱਚ 6.2 ਫ਼ੀਸਦੀ ਦੀ ਗਿਰਾਵਟ ਆਈ ਸੀ। ਕੰਪਨੀ ਦੀ ਪਰਫਾਰਮਰਸ ਦੀ ਹਾਲਤ ਵੀ ਇਸ ਗੱਲ ਤੋਂ ਵੀ ਸਮਝਿਆ ਜਾ ਸਕਦਾ ਹੈ ਕਿ ਸੋਮਵਾਰ ਸਵੇਰੇ ਰਿਲਾਇੰਸ ਇੰਡਸਟਰੀ ਦਾ ਸ਼ੇਅਰ ਟੁੱਟ ਕੇ 1940 ਰੁਪਏ ਤਕ ਚਲਿਆ ਗਿਆ। ਇਹ ਪਿਛਲੇ 4 ਮਹੀਨਿਆਂ ਤੋਂ ਸਭ ਤੋਂ ਹੇਠਲਾ ਪੱਧਰ ਹੈ।

Click to comment

Leave a Reply

Your email address will not be published. Required fields are marked *

Most Popular

To Top