Uncategorized

ਮੁਕਤਸਰ ਦਾ ਇਹ ਕਿਸਾਨ ਬਣਿਆ ਕਰੋੜਪਤੀ, ਜਿੱਤੀ ਦੀਵਾਲੀ ਦੀ ਬੰਪਰ ਲਾਟਰੀ

ਪੰਜਾਬ ਰਾਜ ਲਾਟਰੀਜ਼ ਵਿਭਾਗ ਨੇ ਸੋਮਵਾਰ ਨੂੰ ਪੰਜਾਬ ਸਟੇਟ ਡੀਅਰ ਦੀਵਾਲੀ ਬੰਪਰ ਦੇ ਨਤੀਜੇ ਐਲਾਨ ਦਿੱਤੇ ਹਨ। ਪੰਜਾਬ ਸਟੇਟ ਡੀਅਰ ਦੀਵਾਲੀ ਬੰਪਰ ਦਾ ਇੱਕ ਕਰੋੜ ਰੁਪਏ ਦਾ ਦੂਸਰਾ ਇਨਾਮ ਜਿੱਤ ਕੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਕੋਟਭਾਈ ਦਾ ਕਿਸਾਨ ਰਾਜਿੰਦਰ ਸਿੰਘ ਰਾਤੋ-ਰਾਤ ਕਰੋੜਪਤੀ ਬਣ ਗਿਆ ਹੈ।

Punjab State Dear Diwali Bumper Lottery Results 2021: Check Date, Time and  Prize Scheme - Oneindia News

ਇਸ ਬੰਪਰ ਦਾ ਨਤੀਜਾ 8 ਨਵੰਬਰ ਨੂੰ ਐਲਾਨਿਆ ਗਿਆ ਸੀ। ਨਤੀਜਿਆਂ ਦੇ ਐਲਾਨ ਲਈ ਡਰਾਅ ਲੁਧਿਆਣਾ ਵਿਖੇ ਕੱਢਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ 4 ਕਰੋੜ ਰੁਪਏ ਦਾ ਪਹਿਲਾ ਇਨਾਮ ਦੋ ਟਿਕਟਾਂ  ਏ-689984 ਅਤੇ ਬੀ-997538 (2 ਕਰੋੜ ਰੁਪਏ ਪ੍ਰਤੀ ਟਿਕਟ) ਨੂੰ ਦਿੱਤਾ ਗਿਆ। ਉਨਾਂ ਅੱਗੇ ਦੱਸਿਆ ਕਿ 1 ਕਰੋੜ ਰੁਪਏ ਦਾ ਦੂਜਾ ਇਨਾਮ ਟਿਕਟ ਨੰ. ਏ-875367 ਨੂੰ ਮਿਲਿਆ ਹੈ।

Click to comment

Leave a Reply

Your email address will not be published.

Most Popular

To Top