News

ਮੀਂਹ ਨੇ ਕਿਸਾਨਾਂ ਦੀਆਂ ਆਸਾਂ ’ਤੇ ਫੇਰਿਆ ਪਾਣੀ, ਕਣਕ ਦਾ ਹੋਇਆ ਭਾਰੀ ਨੁਕਸਾਨ

ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਕੱਲ੍ਹ ਤੋਂ ਮੀਂਹ ਸ਼ੁਰੂ ਹੋ ਗਿਆ ਹੈ। ਇਸ ਨਾਲ ਕਿਸਾਨਾਂ ਦੀ ਚਿੰਤਾ ਵੀ ਵਧ ਗਈ ਹੈ ਕਿਉਂ ਕਿ ਇਸ ਨਾਲ ਕਣਕ ਦੀ ਫ਼ਸਲ ਦਾ ਭਾਰੀ ਨੁਕਸਾਨ ਦੇਖਣ ਨੂੰ ਮਿਲਿਆ ਹੈ। ਇਹਨਾਂ ਦਿਨਾਂ ਵਿੱਚ ਕਣਕ ਦੀ ਫ਼ਸਲ ਪੱਕ ਜਾਂਦੀ ਹੈ ਤੇ ਇਸ ਦੀ ਵਾਢੀ ਦੀ ਸ਼ੁਰੂ ਹੋ ਜਾਂਦੀ ਹੈ।

File:Wheat crop after heavy rain & wind.jpg - Wikimedia Commons

ਬੇਮੌਸਮੀ ਮੀਂਹ ਨੇ ਸਾਰੀ ਕਣਕ ਜ਼ਮੀਨ ਤੇ ਵਿਛਾ ਦਿੱਤੀ ਹੈ ਜਿਸ ਦੇ ਚਲਦੇ ਕਣਕ ਦੇ ਝਾੜ ਵਿੱਚ ਕਾਫ਼ੀ ਵੱਡਾ ਅਸਰ ਪਵੇਗਾ, ਉੱਥੇ ਹੀ ਕਣਕ ਦੀ ਕਟਾਈ ਲਈ ਮਹਿੰਗੀ ਲੇਬਰ ਅਤੇ ਕੰਬਾਇਨ ਨੂੰ ਵੱਧ ਪੈਸੇ ਦੇਣੇ ਪੈਣਗੇ। ਉੱਥੇ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪਹਿਲਾਂ ਹੀ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਹਨ ਪਰ ਫਸਲ ਪੱਕਣ ਕਾਰਨ ਅਸੀਂ ਕੁੱਝ ਲੋਕ ਅਪਣੀਆਂ-ਅਪਣੀਆਂ ਫ਼ਸਲਾਂ ਦੀ ਕਟਾਈ ਲਈ ਪਿੰਡਾਂ ਨੂੰ ਵਾਪਸ ਆਏ ਹਾਂ।

ਮੀਂਹ ਨੇ ਉਹਨਾਂ ਦੀਆਂ ਆਸਾਂ ਤੇ ਪਾਣੀ ਫੇਰ ਕੇ ਰੱਖ ਦਿੱਤਾ ਹੈ। ਹੁਣ ਡਿੱਗੀ ਕਣਕ ਦਾ ਝਾੜ ਤਾਂ ਘਟੇਗਾ ਹੀ ਨਾਲ ਹੀ ਮਹਿੰਗੀ ਲੇਬਰ ਲਾ ਕੇ ਇਸ ਨੂੰ ਵੱਡਣਾ ਵੀ ਮੁਸ਼ਕਿਲ ਹੋ ਜਾਵੇਗਾ। ਉਹਨਾਂ ਨੇ ਪੰਜਾਬ ਸਰਕਾਰ ਤੋਂ ਖਰਾਬ ਹੋਈਆਂ ਫ਼ਸਲਾਂ ਦੀ ਗਿਰਦਾਵਰੀ ਕਰਵਾ ਕੇ ਮੁਆਵਜ਼ੇ ਦੀ ਮੰਗ ਕੀਤੀ ਹੈ। ਬਠਿੰਡਾ ਇਲਾਕੇ ਵਿੱਚ ਕਣਕ ਦਾ ਕਾਫ਼ੀ ਨੁਕਸਾਨ ਹੋਇਆ ਹੈ।

Click to comment

Leave a Reply

Your email address will not be published. Required fields are marked *

Most Popular

To Top