ਮੀਂਹ ਦੇ ਮੌਸਮ ’ਚ ਇਨਫੈਕਸ਼ਨ ਤੋਂ ਬਚਣ ਲਈ ਇੰਝ ਰੱਖੋ ਖਿਆਲ

ਮੀਂਹ ਦੇ ਮੌਸਮ ਵਿੱਚ ਬਹੁਤ ਸਾਰੇ ਕਿਸਮਾਂ ਦੇ ਸੂਖਮ ਜੀਵ ਅਤੇ ਫੰਗਸ ਤੇਜ਼ੀ ਨਾਲ ਵਧਦੇ ਹਨ। ਇਸ ਕਾਰਨ ਚਮੜੀ ਤੇ ਕਈ ਤਰ੍ਹਾਂ ਦੀ ਐਲਰਜੀ ਹੋ ਜਾਂਦੀ ਹੈ। ਇੰਨਾ ਹੀ ਨਹੀਂ ਬਰਸਾਤੀ ਮੌਸਮ ਦੌਰਾਨ ਚਮੜੀ ਪਹਿਲਾਂ ਨਾਲੋਂ ਵਧੇਰੇ ਤੇਲ ਯੁਕਤ ਹੋ ਜਾਂਦੀ ਹੈ ਜਿਸ ਕਾਰਨ ਚਮੜੀ ਤੇ ਕਈ ਸਮੱਸਿਆਵਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਤੋਂ ਬਚਣ ਦੇ ਤਰੀਕੇ
ਹਮੇਸ਼ਾ ਸੁੱਕੇ ਅਤੇ ਸਾਫ਼ ਸੁਥਰੇ ਕੱਪੜੇ ਪਹਿਨੋ। ਜੇ ਪਸੀਨਾ ਆਉਂਦਾ ਹੈ ਤਾਂ ਕੁਝ ਸਮੇਂ ਬਾਅਦ ਅਪਣੇ ਕੱਪੜੇ ਬਦਲੋ।

ਹਮੇਸ਼ਾ ਹਲਕੇ ਤੇ ਖੁੱਲ੍ਹੇ ਕੱਪੜੇ ਪਾਓ। ਇਹ ਤੁਹਾਡੀ ਚਮੜੀ ਨੂੰ ਸਹੀ ਤਰ੍ਹਾਂ ਸਾਹ ਲੈਣ ਦੇਵੇਗਾ ਅਤੇ ਚਮੜੀ ਤੇ ਕਿਸੇ ਵੀ ਲਾਗ ਲੱਗਣ ਦੀ ਸੰਭਾਵਨਾ ਘੱਟ ਹੋਵੇਗੀ।
ਅਪਣਾ ਤੌਲੀਆ, ਨੇਲਕਟਰ ਆਦਿ ਲੋਕਾਂ ਨਾਲ ਸਾਂਝਾ ਨਾ ਕਰੋ
ਸਫ਼ਾਈ ਜ਼ਰੂਰੀ ਹੈ ਇਸ ਲਈ ਦੋ ਵਾਰ ਨਹਾਓ, ਥੋੜੇ-ਥੋੜੇ ਸਮੇਂ ਬਾਅਦ ਹੱਥਾਂ ਨੂੰ ਸਾਫ਼ ਰੱਖੋ, ਸਮੇਂ-ਸਮੇਂ ਤੇ ਅਪਣੇ ਨਹੁੰ ਕੱਟਦੇ ਰਹੋ।
ਜਨਤਕ ਜਗ੍ਹਾ ਤੇ ਚੱਪਲ ਜਾਂ ਜੁੱਤੇ ਪਾ ਕੇ ਰੱਖੋ। ਘਰ ਵਿੱਚ ਵੀ ਨੰਗੇ ਪੈਰ ਨਾ ਚੱਲੋ। ਚੱਪਲਾਂ ਅਜਿਹੀਆਂ ਪਾਓ ਜੋ ਹਵਾਦਾਰ ਹੋਣ।
ਸਿਰਫ਼ ਹਲਕੇ ਤੇ ਸੂਤੀ ਕੱਪੜੇ ਪਾਓ।

ਜੇ ਚਮੜੀ ਤੇ ਰੈਸ਼ੇਜ਼ ਹੁੰਦੇ ਹਨ ਤਾਂ ਇਸ ਤਰ੍ਹਾਂ ਬਚੋ।
ਜਿੱਥੋਂ ਤੱਕ ਸੰਭਵ ਹੋ ਸਕੇ ਸਰੀਰ ਦੇ ਸੈਂਸਟਿਵ ਖੇਤਰ ਨੂੰ ਸੁੱਕਾ ਅਤੇ ਸਾਫ਼ ਰੱਖੋ।
ਪ੍ਰਭਾਵਿਤ ਖੇਤਰ ਤੇ ਐਂਟੀ-ਫੰਗਲ ਜਾਂ ਐਂਟੀ-ਬੈਕਰੀਆ ਕਰੀਮ ਦੀ ਵਰਤੋਂ ਕਰੋ।
ਚਮੜੀ ਤੇ ਜਲਨ ਨੂੰ ਘਟਾਉਣ ਲਈ ਬਰਫ਼ ਦਾ ਪੈਕ ਲਾਓ। ਇਹ ਦਰਦ ਅਤੇ ਜਲਨ ਨੂੰ ਘਟਾ ਦੇਵੇਗਾ।
