News

ਮੀਂਹ ਕਾਰਨ ਕਿਸਾਨਾਂ ਦੇ ਭਿਜ ਗਏ ਟੈਂਟ, ਚਾਰੇ ਪਾਸੇ ਹੋ ਗਿਆ ਪਾਣੀ-ਪਾਣੀ

ਦਿੱਲੀ ਦੇ ਕਈ ਇਲਾਕਿਆਂ ਵਿੱਚ ਮੰਗਲਵਾਰ ਰਾਤ ਤੇਜ਼ ਹਵਾਵਾਂ ਦੇ ਨਾਲ-ਨਾਲ ਬਾਰਿਸ਼ ਵੀ ਹੋਈ। ਨੋਇਡਾ ਤੋਂ ਲੈ ਕੇ ਗਾਜ਼ੀਆਬਾਦ ਤਕ ਮੌਸਮ ਦਾ ਮਿਜਾਜ਼ ਬਦਲਿਆ ਹੋਇਆ ਦਿੱਸਿਆ। ਉੱਥੇ ਹੀ ਦਿੱਲੀ ਦੀਆਂ ਸਰਹੱਦਾਂ ’ਤੇ ਬੈਠੇ ਕਿਸਾਨਾਂ ਨੂੰ ਬਾਰਿਸ਼ ਕਾਰਨ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਕਿਸਾਨੀ ਅੰਦੋਲਨ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਹਨਾਂ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਕਿਸਾਨ ਮੀਂਹ ਤੋਂ ਬਚਣ ਲਈ ਪੱਕੇ ਪ੍ਰਬੰਧ ਕਰ ਰਹੇ ਹਨ।

ਮੀਂਹ ਪੈਣ ਕਾਰਨ ਮੀਂਹ ਦਾ ਪਾਣੀ ਟੈਂਟਾਂ ਵਿੱਚ ਵੜ ਗਿਆ ਪਰ ਫਿਰ ਵੀ ਕਿਸਾਨਾਂ ਦਾ ਹੌਂਸਲਾ ਡੋਲਿਆ ਨਹੀਂ। ਕਈ ਥਾਵਾਂ ’ਤੇ ਸਮਾਜ ਸੇਵੀਆਂ ਵੱਲੋਂ ਕਿਸਾਨਾਂ ਦੀ ਮਦਦ ਲਈ ਪੱਕੇ ਛੈੱਡ ਵੀ ਲਗਾਏ ਹਨ ਜਿਹਨਾਂ ਵਿੱਚ ਮੀਂਹ ਦਾ ਪਾਣੀ ਦਾਖਲ ਨਹੀਂ ਹੋ ਸਕਦਾ ਤੇ ਨਾ ਹੀ ਛੱਤ ਤੋਂ ਪਾਣੀ ਆ ਸਕਦਾ ਹੈ। ਪਰ ਕਿਸਾਨਾਂ ਨੇ ਇਕ ਦੂਜੇ ਦੀ ਹੌਂਸਲਾ ਅਫ਼ਜਾਈ ਕੀਤੀ ਤੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੀ ਅਪੀਲ ਵੀ ਕੀਤੀ।

ਕਿਸਾਨਾਂ ਦਾ ਕਹਿਣਾ ਹੈ ਕਿ ਹਾਲਾਤ ਜਿਵੇਂ ਦੇ ਮਰਜ਼ੀ ਹੋ ਜਾਣ ਉਹ ਹਾਰ ਨਹੀਂ ਮੰਨਣਗੇ ਤੇ ਇਹ ਜੰਗ ਜਿੱਤ ਕੇ ਹੀ ਘਰ ਪਰਤਣਗੇ। ਦਸ ਦਈਏ ਕਿ ਕੱਲ੍ਹ ਸ਼ਾਮ 8 ਵਜੇ ਮੌਸਮ ਬਦਲਿਆ ਅਤੇ ਕਈ ਇਲਾਕਿਆਂ ਵਿੱਚ ਤੇਜ਼ ਹਵਾਵਾਂ ਚੱਲਣ ਲਗੀਆਂ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ 11 ਤੋਂ 13 ਮਾਰਚ ਦੌਰਾਨ ਕਈ ਸੂਬਿਆਂ ਵਿੱਚ ਮੀਂਹ ਪੈ ਸਕਦਾ ਹੈ। ਪਹਾੜੀ ਇਲਾਕਿਆਂ ਵਿੱਚ ਤਾਜ਼ਾ ਬਰਫ਼ਬਾਰੀ ਕਾਰਨ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਠੰਡੀਆਂ ਅਤੇ ਰਾਹਤ ਵਾਲੀਆਂ ਹਵਾਵਾਂ ਚੱਲੀਆਂ।  

Click to comment

Leave a Reply

Your email address will not be published. Required fields are marked *

Most Popular

To Top