News

ਮਿਲਖਾ ਸਿੰਘ ਤੇ ਪਤਨੀ ਦੀ ਹਾਲਤ ’ਚ ਸੁਧਾਰ, ਪਰਿਵਾਰ ਨੇ ਅਫ਼ਵਾਹਾਂ ਤੋਂ ਬਚਣ ਲਈ ਕਿਹਾ

ਫਲਾਇੰਗ ਸਿੱਖ ਮਿਲਖਾ ਸਿੰਘ ਨੂੰ ਲੈ ਕੇ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਹਸਪਤਾਲ ਵੱਲੋਂ ਜਾਣਕਾਰੀ ਮਿਲੀ ਹੈ ਕਿ ਮਿਲਖਾ ਸਿੰਘ ਦੀ ਹਾਲਤ ਲਗਾਤਾਰ ਸਥਿਰ ਬਣੀ ਹੋਈ ਹੈ। ਮਿਲਖਾ ਸਿੰਘ ਦੀ ਪਤਨੀ ਨਿਰਮਲ ਕੌਰ ਦੀ ਹਾਲਤ ਵੀ ਸਥਿਰ ਹੋ ਗਈ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਸੋਸ਼ਲ ਮੀਡੀਆ ਤੇ ਸ਼ਨੀਵਾਰ ਨੂੰ ਮਿਲਖਾ ਸਿੰਘ ਬਾਰੇ ਅਫ਼ਵਾਹਾਂ ਵੀ ਫੈਲੀਆਂ ਸਨ ਕਿ ਉਹਨਾਂ ਦੀ ਮੌਤ ਹੋ ਗਈ ਹੈ।

COVID-19 positive Milkha Singh, wife stable; family urges privacy amid  rumours | Sports News,The Indian Express

ਮਿਲਖਾ ਸਿੰਘ ਤੇ ਉਹਨਾਂ ਦੀ ਪਤਨੀ ਦਾ ਚੰਡੀਗੜ੍ਹ ਦੇ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। ਮਿਲਖਾ ਸਿੰਘ ਦਾ ਪਰਿਵਾਰ ਅਜਿਹੀਆਂ ਅਫ਼ਵਾਹਾਂ ਤੋਂ ਡਾਢਾ ਦੁਖੀ ਹੈ ਕਿ ਇਹ ਮਹਾਨ ਅਥਲੀਟ ਕੋਰੋਨਾ ਅਪਣੀ ਜ਼ਿੰਦਗੀ ਦੀ ਦੌੜ ਹਾਰ ਗਿਆ ਹੈ। ਮਿਲਖਾ ਸਿੰਘ ਦੇ ਪਰਿਵਾਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ, ‘ਉਹਨਾਂ ਦੀ ਹਾਲਤ ਸਥਿਰ ਹੈ ਤੇ ਸੁਧਾਰ ਵੀ ਹੋ ਰਿਹਾ ਹੈ।

ਪਰ ਉਹ ਅਜੇ ਵੀ ਆਕਸੀਜਨ ਤੇ ਹੀ ਹਨ। ਨਿਰਮਲ ਮਿਲਖਾ ਦਾ ਇਸ ਬਿਮਾਰੀ ਨਾਲ ਬਹਾਦਰੀ ਨਾਲ ਲੜਨਾ ਜਾਰੀ ਹੈ। ਅਫ਼ਵਾਹਾਂ ’ਤੇ ਧਿਆਨ ਦਾ ਦੇਵੋ। ਇਹ ਝੂਠੀਆਂ ਖ਼ਬਰਾਂ ਹਨ। ਤੁਹਾਡੀਆਂ ਨਿਰੰਤਰ ਪ੍ਰਾਰਥਨਾਵਾਂ ਤੇ ਸੁੱਭ-ਕਾਮਨਾਵਾਂ ਲਈ ਬਹੁਤ-ਬਹੁਤ ਧੰਨਵਾਦ। ਅਸੀਂ ਸ਼ੁਕਰਗੁਜ਼ਾਰ ਹਾਂ।’

ਨਾਲ ਹੀ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੁਕੇਸ਼ਨ ਐਂਡ ਰਿਸਰਚ ਨੇ ਵੀ ਮਿਲਖਾ ਸਿੰਘ ਦੀ ਸਿਹਤ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ। ਹਸਪਤਾਲ ਵੱਲੋਂ ਕਿਹਾ ਗਿਆ ਹੈ ਕਿ 91 ਸਾਲਾਂ ਦੇ ਮਿਲਖਾ ਸਿੰਘ ਦੀ ਹਾਲਤ ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਉਹਨਾਂ ਦੀ ਪਤਨੀ ਨਿਰਮਲ ਕੌਰ ਅਜੇ ਵੀ ਆਈਸੀਯੂ ਵਿੱਚ ਹਨ ਤੇ ਫੌਰਟਿਸ ਵਿੱਚ ਹੀ ਆਬਜ਼ਰਵੇਸ਼ਨ ਅਧੀਨ ਹਨ। ਉਹਨਾਂ ਦੀ ਹਾਲਤ ਨੂੰ ਲੈ ਕੇ ਖ਼ਬਰ ਇਹ ਮਿਲੀ ਹੈ ਉਹਨਾਂ ਦੀ ਹਾਲਤ ਹੁਣ ਸਥਿਰ ਹੈ।

Click to comment

Leave a Reply

Your email address will not be published.

Most Popular

To Top