ਮਿਡ ਡੇ ਮੀਲ ਵਰਕਰਾਂ ਲਈ 204 ਕਰੋੜ ਦੀ ਸੈਕਸੈਨ ਜਾਰੀ: ਸਿੱਖਿਆ ਮੰਤਰੀ ਬੈਂਸ

 ਮਿਡ ਡੇ ਮੀਲ ਵਰਕਰਾਂ ਲਈ 204 ਕਰੋੜ ਦੀ ਸੈਕਸੈਨ ਜਾਰੀ: ਸਿੱਖਿਆ ਮੰਤਰੀ ਬੈਂਸ

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਜਾਣਕਾਰੀ ਦਿੱਤੀ ਹੈ ਕਿ ਸਰਕਾਰੀ ਸਕੂਲਾਂ ਵਿੱਚ ਕੰਮ ਕਰਦੇ ਮਿਡ-ਡੇ-ਮੀਲ ਵਰਕਰਾਂ ਦੀ ਤਨਖ਼ਾਹ ਦੇਣ ਲਈ ਵਿੱਤ ਵਿਭਾਗ ਵੱਲੋਂ 204 ਕਰੋੜ ਦੀ ਸੈਕਸੈਨ ਜਾਰੀ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ, ਜਲਦ ਮਿਡ-ਡੇ-ਮੀਲ ਵਰਕਰਾਂ ਦੇ ਖਾਤਿਆਂ ਵਿੱਚ ਤਨਖ਼ਾਹ ਜਮ੍ਹਾਂ ਕਰਵਾਈ ਜਾ ਰਹੀ ਹੈ।

Punjab Govt to recover Rs 1,000 crore from mining contractors: Mining  Minister Harjot Singh Bains

ਉਹਨਾਂ ਕਿਹਾ ਕਿ ਅੱਜ ਉਹਨਾਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਅਨੰਦਪੁਰ ਸਾਹਿਬ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਨੰਗਲ ਅਤੇ ਸਰਕਾਰੀ ਹਾਈ ਸਕੂਲ ਦਸਗਰਾਈ ਦਾ ਦੌਰਾ ਕੀਤਾ ਜਿੱਥੇ ਮਿਡ ਡੇ ਮੀਲ ਵਰਕਰਾਂ ਨੇ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਕਿ ਬੀਤੇ ਤਿੰਨ ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲੀ।

ਇਸ ਤੇ ਉਹਨਾਂ ਤੁਰੰਤ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਇਸ ਬਾਬਤ ਗੱਲ ਕੀਤੀ ਜਿਸ ਤੇ ਉਹਨਾਂ ਦੱਸਿਆ ਕਿ ਵਿੱਤ ਵਿਭਾਗ ਤੋਂ ਕਿਸੇ ਕਾਰਨ ਮਿਡ ਡੇ ਮੀਲ ਵਰਕਰਾਂ ਦੀ ਤਨਖ਼ਾਹ ਜਾਰੀ ਕਰਨ ਲਈ ਲੋੜੀਂਦੇ ਫੰਡ ਜਾਰੀ ਨਹੀਂ ਕੀਤੇ ਗਏ।

Leave a Reply

Your email address will not be published.