ਮਾੜੇ ਵਿਚਾਰਾਂ ਨੂੰ ਇੰਝ ਕਰੋ ਦੂਰ, ਆਪਣੇ ਆਪ ਨੂੰ ਰੱਖੋ ਚੜ੍ਹਦੀਕਲਾ ’ਚ

ਸਾਨੂੰ ਕੁਝ ਲੋਕਾਂ ਦੀਆਂ ਗੱਲਾਂ ਬਹੁਤ ਬੁਰੀਆਂ ਲਗਦੀਆਂ ਹਨ ਪਰ ਕੁਝ ਲੋਕਾਂ ਦੀਆਂ ਚੰਗੀਆਂ। ਪਰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਨੂੰ ਕਿਸੇ ਵੀ ਵਿਅਕਤੀ ਦੇ ਸ਼ਬਦਾਂ ਬਾਰੇ ਇੰਨਾ ਜ਼ਿਆਦਾ ਸੋਚਣਾ ਨਹੀਂ ਚਾਹੀਦਾ। ਮਨੁੱਖ ਲਈ ਸਹੀ ਦਿਸ਼ਾਂ ਵਿੱਚ ਸੋਚਣਾ ਬਿਲਕੁੱਲ ਸਹੀ ਹੈ, ਪਰ ਹਰ ਸਮੇਂ ਬੇਕਾਰ ਚੀਜ਼ਾਂ ਬਾਰੇ ਚਿੰਤਾ ਕਰਨਾ ਤੁਹਾਨੂੰ ਮਾਨਕਿਸ ਤੌਰ ਤੇ ਨੁਕਸਾਨ ਪਹੁੰਚਾ ਸਕਦਾ ਹੈ। ਇਸ ਨਾਲ ਸਾਡੀ ਸਿਹਤ ਤੇ ਵੀ ਪ੍ਰਭਾਵ ਪੈ ਸਕਦਾ ਹੈ।
/Upset-man-with-hands-over-face-ee074ef8e8d64ed19d79dc525d94fa8c.jpg)
ਜ਼ਿਆਦਾ ਸੋਚਣ ਤੋਂ ਬਚਣ ਦੇ ਤਰੀਕੇ
ਕਿਹਾ ਜਾਂਦਾ ਹੈ ਕਿ ਖੁਸ਼ ਰਹਿਣ ਨਾਲ ਜ਼ਿੰਦਗੀ ਦੀਆਂ ਅੱਧੀਆਂ ਸਮੱਸਿਆਵਾਂ ਹੱਲ ਹੋ ਜਾਂਦੀਆਂ ਹਨ। ਆਪਣੇ ਆਪ ਨੂੰ ਖੁਸ਼ ਰੱਖਣ ਲਈ, ਥੋੜ੍ਹੀ ਜਿਹੀ ਸੈਰ ਲਈ ਕੁਝ ਸਮਾਂ ਕੱਢੋ, ਆਪਣੇ ਦੋਸਤਾਂ ਨਾਲ ਚੰਗਾ ਸਮਾਂ ਬਿਤਾਉਣ ਦੀ ਕੋਸ਼ਿਸ਼ ਕਰੋ। ਨਾਲ ਹੀ ਉਹੀ ਕੰਮ ਕਰੋ ਜਿਨ੍ਹਾਂ ਵਿੱਚ ਤੁਸੀਂ ਮਹਿਸੂਸ ਕਰਦੇ ਹੋ।
ਹਰ ਵਿਅਕਤੀ ਦੇ ਜੀਵਨ ਵਿੱਚ ਕੋਈ ਨਾ ਕੋਈ ਅਜਿਹੀ ਘਟਨਾ ਜ਼ਰੂਰ ਵਾਪਰਦੀ ਹੈ ਜੋ ਉਸ ਨੂੰ ਦੁਖੀ ਕਰ ਸਕਦੀ ਹੈ। ਅਜਿਹੀਆਂ ਗੱਲਾਂ ਯਾਦ ਰੱਖਣ ਦਾ ਕੋਈ ਲਾਭ ਨਹੀਂ ਹੈ। ਉਨ੍ਹਾਂ ਚੀਜ਼ਾਂ ਨੂੰ ਭੁੱਲਣਾ ਬਿਹਤਰ ਹੈ ਜੋ ਤੁਹਾਨੂੰ ਦੁਖੀ ਕਰਦੇ ਹਨ।
ਜਦੋਂ ਅਸੀਂ ਆਪਣੇ ਆਪ ਨੂੰ ਕੰਮ ਵਿੱਚ ਰੁਝਾਅ ਕੇ ਰੱਖਦੇ ਹਾਂ, ਤਾਂ ਸਾਡੇ ਮਨ ਵਿੱਚ ਕਿਸੇ ਵੀ ਕਿਸਮ ਦੇ ਕੋਈ ਵੀ ਨਕਾਰਾਤਮਕ ਵਿਚਾਰ ਨਹੀਂ ਆਉਂਦੇ। ਇਹ ਤੁਹਾਡੇ ਜੀਵਨ ਵਿੱਚ ਸਕਾਰਾਤਮਕ ਊਰਜਾ ਲਿਆਉਂਦਾ ਹੈ।
ਚੰਗੀ ਜ਼ਿੰਦਗੀ ਜੀਉਣ ਲਈ ਅੱਜ ਦਾ ਜਸ਼ਨ ਮਨਾਉਣਾ ਬਹੁਤ ਜ਼ਰੂਰੀ ਹੈ। ਜੋ ਸਾਡੇ ਕੋਲ ਨਹੀਂ ਹੈ, ਉਸ ਦਾ ਦੁਖ ਮਨਾਉਣ ਨਾਲੋਂ ਬਿਹਤਰ ਹੈ ਜੋ ਹੈ ਉਸ ਦੀ ਖੁਸ਼ੀ ਮਨਾਉ। ਜੀਵਨ ਵਿੱਚ ਨੈਗਟਿਵ ਵਿਚਾਰਾਂ ਵਾਲੇ ਲੋਕਾਂ ਤੋਂ ਹਮੇਸ਼ਾ ਦੂਰ ਰਹਿਣਾ ਚਾਹੀਦਾ ਹੈ। ਅਜਿਹੇ ਲੋਕਾਂ ਦੀ ਸੰਗਤ ਵਿੱਚ ਰਹਿਣਾ ਸਾਡੇ ਜੀਵਨ ਵਿੱਚ ਵੀ ਨਕਾਰਾਤਮਕਤਾ ਫੈਲਾਉਂਦਾ ਹੈ। ਇਹ ਮਾਨਸਿਕ ਤਣਾਅ ਦਾ ਸਭ ਤੋਂ ਵੱਡਾ ਕਾਰਨ ਹੈ। ਆਪਣੇ ਆਲੇ ਦੁਆਲੇ ਅਜਿਹੇ ਲੋਕਾਂ ਨੂੰ ਪਛਾਣੋ ਅਤੇ ਉਨ੍ਹਾਂ ਤੋਂ ਦੂਰ ਰਹੋ।
ਜਦੋਂ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਹਾਡੀ ਜ਼ਿਆਦਾ ਸੋਚਣ ਦੀ ਆਦਤ ਤੁਹਾਡੇ ਲਈ ਮੁਸੀਬਤ ਖੜ੍ਹੀ ਕਰ ਰਹੀ ਹੈ ਤਾਂ ਆਪਣੇ ਆਪ ਨੂੰ ਜਿੰਨਾ ਸੰਭਵ ਹੋ ਸਕੇ ਕਿੱਤੇ ਨਾ ਕਿੱਤੇ ਰੁਝਾਅ ਕੇ ਰੱਖੋ। ਇਹ ਤੁਹਾਡੀ ਰਚਨਾਤਮਕਤਾ ਨੂੰ ਵਧਾਏਗਾ ਅਤੇ ਨਾਲ ਹੀ ਤੁਹਾਨੂੰ ਖੁਸ਼ੀ ਵੀ ਦੇਵੇਗਾ।
