Punjab

ਮਾੜੀ ਖ਼ਬਰ, ਪੰਜਾਬ ਦਾ ਜਵਾਨ ਜਸਵੰਤ ਸਿੰਘ ਹੋਇਆ ਸ਼ਹੀਦ, ਪਿੰਡ ’ਚ ਸੋਗ ਦੀ ਲਹਿਰ

ਸਥਾਨਕ ਵਾਰਡ ਨੰਬਰ 8 ਦੇ ਨਿਵਾਸੀ ਅਤੇ ਅਰੁਣਾਚਲ ਪ੍ਰਦੇਸ਼ ਦੇ ਭਾਰਤ-ਚੀਨ ਬਾਰਡਰ ਤੇ ਤੈਨਾਤ ਫ਼ੌਜੀ ਯਸ਼ਵੰਤ ਸਿੰਘ ਪੁੱਤਰ ਘੂਕਰ ਸਿੰਘ ਦੇ ਸ਼ਹੀਦ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਮੁਤਾਬਕ ਜਸਵੰਤ ਸਿੰਘ ਅਪਣੀ ਡਿਊਟੀ ਸਮੇਂ ਫ਼ੌਜ ਦੀ ਗੱਡੀ ਲੈ ਕੇ ਵਾਪਸ ਆ ਰਹੇ ਸਨ ਕਿ ਅਚਾਨਕ ਗੱਡੀ ਇਕ ਟੋਏ ਵਿੱਚ ਡਿਗ ਗਈ ਜਿਸ ਵਿੱਚ ਜਸਵੰਤ ਸਿੰਘ ਦੀ ਮੌਕੇ ਤੇ ਮੌਤ ਹੋ ਗਈ।

ਵੱਡੀ ਖ਼ਬਰ: ਖੇਤੀ ਕਾਨੂੰਨ ਵਿਰੁੱਧ ਪੰਜਾਬ ’ਚ ਭਾਜਪਾ ਨੂੰ ਇਕ ਹੋਰ ਵੱਡਾ ਝਟਕਾ

ਸੂਚਨਾ ਮਿਲਣ ਤੋਂ ਭੀਖੀ ਖੇਤਰ ਵਿੱਚ ਸੋਗ ਦੀ ਲਹਿਰ ਦੌੜ ਗਈ। ਸ਼ਹੀਦ ਜਸਵੰਤ ਸਿੰਘ ਦੀ ਮ੍ਰਿਤਕ ਦੇਹ ਐਤਵਾਰ ਨੂੰ ਉਹਨਾਂ ਦੇ ਜੱਦੀ ਪਿੰਡ ਪਹੁੰਚਾਉਣ ਦੀ ਸੰਭਾਵਨਾ ਹੈ। ਜਸਵੰਤ ਸਿੰਘ ਇੰਡੀਅਨ ਤਿੱਬਤ ਬਾਰਡਰ ਪੁਲਿਸ ਵਿੱਚ 11 ਸਾਲ ਪਹਿਲਾਂ ਭਰਤੀ ਹੋਏ ਸਨ।

ਭਾਜਪਾ ਲਈ ਬੁਰੀ ਖ਼ਬਰ, ਖੇਤੀ ਬਿੱਲ ਪਾਸ ਹੋਣ ਤੋਂ ਬਾਅਦ ਪੰਜਾਬ ‘ਚ ਭਾਜਪਾ ਨੂੰ ਲੱਗਾ ਵੱਡਾ ਝਟਕਾ

ਪਿਛਲੇ ਸਾਲ ਤੋਂ ਉਹ ਇਸ ਬਾਰਡਰ ਤੇ ਤੈਨਾਤ ਸਨ। ਮਹੀਨਾ ਪਹਿਲਾਂ ਉਹ ਤਿੰਨ ਮਹੀਨੇ ਦੀ ਛੁੱਟੀ ਕੱਟ ਕੇ ਡਿਊਟੀ ਤੇ ਗਏ ਸਨ। ਹੁਣ ਉਸ ਨੇ ਛੁੱਟੀ ਤੇ ਆਉਣਾ ਸੀ। ਡਿਊਟੀ ਕਰ ਉਹ ਅਪਣੀ ਬਟਾਲੀਅਨ ਦੀ ਗੱਡੀ ਲੈ ਕੇ ਵਾਪਸ ਆ ਰਹੇ ਸਨ। ਰਸਤੇ ਵਿੱਚ ਇਹ ਹਾਦਸਾ ਵਾਪਰ ਗਿਆ।

Click to comment

Leave a Reply

Your email address will not be published. Required fields are marked *

Most Popular

To Top