News

ਮਾਹਰਾਂ ਨੇ ਕੀਤਾ ਖੁਲਾਸਾ, ਅਗਲੇ 15 ਦਿਨਾਂ ਮਗਰੋਂ ਸੁਧਰਣਗੇ ਹਾਲਾਤ!

ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਕੇਸਾਂ ਵਿੱਚ ਰੋਜ਼ ਵਾਧਾ ਹੁੰਦਾ ਹੈ। ਕੇਂਦਰ ਸਰਕਾਰ ਵੱਲੋਂ ਕੋਰੋਨਾ ਵਾਇਰਸ ਨੂੰ ਰੋਕਣ ਲਈ ਸਖ਼ਤ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ ਪਰ ਫਿਰ ਵੀ ਕੋਰੋਨਾ ਵਾਇਰਸ ਦੇ ਕੇਸ ਦਿਨੋਂ ਦਿਨ ਵਧਦੇ ਜਾ ਰਹੇ ਹਨ। ਇਸ ਦਰਮਿਆਨ ਸਰਕਾਰ ਦੇ ਮੈਥੇਮੈਟਿਕਲ ਮਾਡਲਿੰਗ ਐਕਸਪਰਟ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਵਾਇਰਸ ਦੀ ਮੌਜੂਦਾ ਦੂਜੀ ਲਹਿਰ ਅਗਲੇ 15 ਦਿਨਾਂ ਵਿੱਚ ਅਪਣੇ ਸਿਖ਼ਰ ਤੱਕ ਪਹੁੰਚ ਸਕਦੀ ਹੈ।

21 more test positive for coronavirus in Ludhiana

ਆਈਆਈਟੀ-ਹੈਦਰਾਬਾਦ ਦੇ ਪ੍ਰੋ. ਐਮ ਵਿਦਿਆਸਾਗਰ, ਜੋ ਕਿ ਕੋਵਿਡ-19 ਇੰਡੀਆ ਨੈਸ਼ਨਲ ਸੁਪਰ ਮਾਡਲ ਕਮੇਟੀ ਦੀ ਅਗਵਾਈ ਕਰ ਰਹੇ ਹਨ, ਨੇ ਕਿਹਾ ਕਿ ਕੋਰੋਨਾ ਵਾਇਰਸ 7 ਮਈ ਤੋਂ ਅਪਣੇ ਸਿਖਰ ਤੇ ਹੋਵੇਗਾ ਤੇ ਲਗਭਗ 15 ਦਿਨ ਬਾਅਦ ਹਾਲਾਤ ਸੁਧਰਣੇ ਸ਼ੁਰੂ ਹੋਣਗੇ।

ਉਹਨਾਂ ਅੱਗੇ ਕਿਹਾ ਕਿ ਹਰੇਕ ਸੂਬੇ ਵਿੱਚ ਕੋਰੋਨਾ ਦੇ ਸਿਖਰ ਤੇ ਪਹੁੰਚਣ ਦਾ ਸਮਾਂ ਵੀ ਥੋੜਾ ਵੱਖ ਹੋ ਸਕਦਾ ਹੈ, ਪਰ ਪੂਰੇ ਦੇਸ਼ ਵਿੱਚ ਜਿਸ ਤਰ੍ਹਾਂ ਕੋਰੋਨਾ ਦੇ ਅੰਕੜੇ ਵਧ ਰਹੇ ਹਨ, ਉਸ ਨੂੰ ਵੇਖ ਕੇ ਲਗਦਾ ਹੈ ਕਿ ਕੋਰੋਨਾ ਦੀ ਲਹਿਰ ਜਾਂ ਤਾਂ ਸਿਖਰ ਤੇ ਹੈ ਜਾਂ ਉਸ ਦੇ ਬਹੁਤ ਨੇੜੇ ਹੈ।

ਉਹਨਾਂ ਨੇ ਦੂਜੀ ਲਹਿਰ ਵਿੱਚ ਰੋਜ਼ਾਨਾ ਪੀਕ ਵਿੱਚ ਮਿਲਣ ਵਾਲੇ ਕੇਸਾਂ ਦੇ ਅੰਕੜਿਆਂ ਦਾ 1.20 ਲੱਖ ਤੱਕ ਦਾ ਅੰਦਾਜ਼ਾ ਲਾਇਆ ਸੀ ਪਰ ਮੌਜੂਦਾ ਸਮੇਂ ਰੋਜ਼ਾਨਾ ਮਾਮਲੇ 4.12 ਲੱਖ ਹੋ ਗਏ ਹਨ। ਮਾਹਰਾਂ ਨੇ ਦੂਜੀ ਲਹਿਰ ਦੇ ਸਿਖਰ ਨੂੰ 3.43 ਗੁਣਾ ਘੱਟ ਸਮਝਿਆ ਹੈ।

ਟੀਕਾ ਮਾਹਰ ਗਗਨਦੀਪ ਕੰਗ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਕੇਸ ਉਹਨਾਂ ਖੇਤਰਾਂ ਵਿੱਚ ਜ਼ਿਆਦਾ ਵਧ ਰਹੇ ਹਨ ਜਿੱਥੇ ਪਿਛਲੇ ਸਾਲ ਨਹੀਂ ਪਹੁੰਚਿਆ ਸੀ। ਹੁਣ ਕੋਰੋਨਾ ਵਾਇਰਸ ਦੇ ਕੇਸ ਪਿੰਡਾਂ ਵਿੱਚੋਂ ਜ਼ਿਆਦਾ ਆ ਰਹੇ ਹਨ। ਉਹਨਾਂ ਅੱਗੇ ਕਿਹਾ ਕਿ ਕੋਰੋਨਾ ਵਾਇਰਸ ਦੇ ਅੰਕੜੇ ਵਧ ਸਕਦੇ ਹਨ ਪਰ ਮੌਜੂਦਾ ਸਮੇਂ ਤੋਂ ਘੱਟ ਹੀ ਭਿਆਨਕ ਹੋਵੇਗਾ।

Click to comment

Leave a Reply

Your email address will not be published. Required fields are marked *

Most Popular

To Top