Punjab

ਮਾਸੂਮ ਦੇ ਨਹੀਂ ਨੇ ਹੱਥ, ਇਕ ਪੈਰ ਦੇ ਕਮਾਲ ਨਾਲ ਜਿੱਤਿਆ ਸੂਬਾ ਪੱਧਰੀ ਮੁਕਾਬਲਾ

ਕਲਾ ਅਜਿਹੀ ਦਾਤ ਹੈ ਜੋ ਪ੍ਰਮਾਤਮਾ ਵੱਲੋਂ ਕਿਸੇ ਨੂੰ ਵੀ ਮਿਲ ਸਕਦੀ ਹੈ। ਜਿਹੜੇ ਅਪਾਹਜ ਲੋਕ ਹੁੰਦੇ ਹਨ ਉਹਨਾਂ ਵਿੱਚ ਇਹ ਕਲਾ ਕੁੱਟ-ਕੁੱਟ ਕੇ ਭਰੀ ਹੁੰਦੀ ਹੈ। ਅਜਿਹੇ ਹੀ ਇਕ ਬੱਚੇ ਦੀ ਖਬਰ ਮਿਲੀ ਹੈ ਕਿ ਉਸ ਦੀਆਂ ਦੋਵੇਂ ਬਾਹਵਾਂ ਨਹੀਂ ਹਨ।

ਲਹਿਰਾਗਾਗਾ ਦੇ ਕਾਲਬੰਜਾਰਾ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ‘ਚ ਪੜ੍ਹਦੇ ਇਕ ਜਸ਼ਨਦੀਪ ਬੱਚੇ ਨੇ ਸੂਬਾ ਪੱਧਰੀ ਪੋਸਟਰ ਮੁਕਾਬਲੇ ‘ਚ ਪਹਿਲਾ ਸਥਾਨ ਅਤੇ ਪੇਂਟਿੰਗ ਮੁਕਾਬਲੇ ‘ਚ ਦੂਜਾ ਸਥਾਨ ਹਾਸਲ ਕਰਕੇ ਸੰਗਰੂਰ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ ਹੈ।

ਜਾਣਕਾਰੀ ਮੁਤਾਬਕ ਇਹ ਬੱਚਾ ਪੰਜਵੀਂ ਕਲਾਸ ‘ਚ ਪੜ੍ਹਦਾ ਹੈ ਅਤੇ ਇਸ ਬੱਚੇ ਦੀਆਂ ਦੋਵੇਂ ਬਾਵਾਂ ਨਹੀਂ ਹਨ ਅਤੇ ਇਕ ਲੱਤ ਵੀ ਛੋਟੀ ਹੈ ਪਰ ਫ਼ਿਰ ਵੀ ਇਸ ਨੇ ਆਪਣੇ ਪੈਰਾਂ ਨਾਲ ਪੇਟਿੰਗ ਕਰਕੇ ਸੂਬਾ ਪੱਧਰੀ ਮੁਕਾਬਲੇ ‘ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ ਜਿਸ ਦੇ ਚਰਚੇ ਪੂਰੇ ਪੰਜਾਬ ‘ਚ ਹਨ ਅਤੇ ਇਹ ਬੱਚਾ ਚਾਹੁੰਦਾ ਹੈ ਕਿ ਉਹ ਵੱਡਾ ਹੋ ਕੇ ਜੱਜ ਬਣੇ ਅਤੇ ਲੋਕਾਂ ਨੂੰ ਇਨਸਾਫ਼ ਦਿਵਾਉਣ ਅਤੇ ਨਾਲ ਹੀ ਜੋ ਗਰੀਬ ਬੱਚੇ ਹਨ ਉਨ੍ਹਾਂ ਦੀ ਪੜ੍ਹਾਈ ‘ਚ ਮਦਦ ਕਰੇ।

ਬੱਚੇ ਨੇ ਦਸਿਆ ਕਿ ਉਹ ਇੰਤਜ਼ਾਰ ਕਰ ਰਿਹਾ ਸੀ ਕਿ ਕਦੋਂ ਸਕੂਲ ਖੁੱਲ੍ਹਣਗੇ ਤੇ ਉਹ ਵੀ ਸਕੂਲ ਜਾਵੇਗਾ। ਉਸ ਦੇ ਪਿਤਾ ਨੇ ਕਿਹਾ ਕਿ ਉਹਨਾਂ ਨੂੰ ਬੇਹੱਦ ਖੁਸ਼ੀ ਹੋ ਰਹੀ ਹੈ ਕਿ ਉਹਨਾਂ ਦਾ ਪੁੱਤਰ ਪੰਜਾਬ ਦੇ ਪੋਸਟਰ ਮੁਕਾਬਲੇ ਵਿਚੋਂ ਪਹਿਲੇ ਸਥਾਨ ਤੇ ਆਇਆ ਹੈ।

ਉਸ ਦੇ ਸਟਾਫ਼ ਅਤੇ ਉਸ ਨੇ ਆਪ ਬਹੁਤ ਮਿਹਨਤ ਕੀਤੀ ਹੈ। ਪਰਿਵਾਰ ਨੇ ਕਿਹਾ ਕਿ ਜੇ ਇਸ ਬੱਚੇ ਦਾ ਇਲਾਜ ਕੀਤਾ ਜਾਵੇ ਤਾਂ ਇਸ ਦੀਆਂ ਦੋਵੇਂ ਲੱਤਾਂ ਬਰਾਬਰ ਹੋ ਸਕਦੀਆਂ ਹਨ ਤਾਂ ਮੈਂ ਡੀਸੀ ਸਾਹਿਬ ਨੂੰ ਇਸ ਬਾਰੇ ਲਿਖ ਕੇ ਭੇਜ ਰਹੀ ਹਾਂ ਅਤੇ ਨਾਲ ਹੀ ਮੈਂ ਇਸ ਬੱਚੇ ਦੀ ਪੜ੍ਹਾਈ ਲਈ ਸਰਬੱਤ ਦਾ ਭਲਾ ਟਰੱਸਟ ਨਾਲ ਵੀ ਗੱਲ ਰਹੀ ਹਾਂ।

Click to comment

Leave a Reply

Your email address will not be published. Required fields are marked *

Most Popular

To Top