ਮਾਸਪੇਸ਼ੀਆਂ ਦੇ ਅਕੜਾਅ ਹੋਣਾ ਬਣ ਸਕਦਾ ਹੈ ਜਾਨ ਲਈ ਖ਼ਤਰਾ, ਇੰਝ ਕਰੋ ਬਚਾਅ

ਕਈ ਵਾਰ ਗਲਤ ਤਰੀਕੇ ਨਾਲ ਬੈਠਣ ਜਾਂ ਕਸਰਤ ਕਰਨ ਨਾਲਲ ਮਾਸਪੇਸ਼ੀਆਂ ਵਿੱਚ ਖਿਚਾਅ ਆ ਜਾਂਦਾ ਹੈ। ਮਾਸਪੇਸ਼ੀਆਂ ਦੇ ਅਕੜਾਅ ਜਾਂ ਮਰੋੜ ਦੀ ਸਮੱਸਿਆ ਬਹੁਤ ਪ੍ਰੇਸ਼ਾਨੀ ਵਾਲੀ ਹੁੰਦੀ ਹੈ। ਇਸ ਨੂੰ ਮਾਸਪੇਸ਼ੀ ਫੈਸੀਕੁਲੇਸ਼ਨ ਵੀ ਕਿਹਾ ਜਾਂਦਾ ਹੈ। ਟੋਰਸ਼ਨ ਵਿੱਚ ਮਾਸਪੇਸ਼ੀਆਂ ਦਾ ਸੰਕੁਚਨ ਵੀ ਹੁੰਦਾ ਹੈ।

ਅਸਲ ਵਿੱਚ ਸਾਡੀਆਂ ਮਾਸਪੇਸ਼ੀਆਂ ਰੇਸ਼ਿਆਂ ਨਾਲ ਬਣੀਆਂ ਹੁੰਦੀਆਂ ਹਨ ਜੋ ਨਸਾਂ ਦੁਆਰਾ ਨਿਯੰਤਰਿਤ ਹੁੰਦੀਆਂ ਹਨ। ਕਈ ਵਾਰ ਲੋਕ ਇਸ ਸਮੱਸਿਆ ਵੱਲ ਧਿਆਨ ਨਹੀਂ ਦਿੰਦੇ, ਅਜਿਹੀ ਸਥਿਤੀ ਵਿੱਚ ਤੁਹਾਡੀ ਲਾਪਰਵਾਹੀ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ।
ਮਾਸਪੇਸ਼ੀਆਂ ਦੇ ਅਕੜਾਅ ਦਾ ਕਾਰਨ
ਸਰੀਰਕ ਗਤੀਵਿਧੀ ਦੇ ਕਾਰਨ ਮਾਸਪੇਸ਼ੀਆਂ ਵਿੱਚ ਲੈਕਟਿਕ ਐਸਿਡ ਜਮ੍ਹਾਂ ਹੋ ਜਾਂਦਾ ਹੈ, ਜੋ ਬਾਹਾਂ, ਲੱਤਾਂ ਅਤੇ ਪਿੱਠ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦਾ ਹੈ।
ਤਣਾਅ ਤੇ ਚਿੰਤਾ ਕਾਰਨ ਵੀ ਮਾਸਪੇਸ਼ੀਆਂ ‘ਚ ਮਰੋੜ ਪੈਂਦੇ ਹਨ। ਮੈਡੀਕਲ ਵਿੱਚ ਇਸ ਨੂੰ ਨਰਵਸ ਟਿੱਕਸ ਵੀ ਕਿਹਾ ਜਾਂਦਾ ਹੈ।
ਜ਼ਿਆਦਾ ਸ਼ਰਾਬ ਅਤੇ ਕੈਫੀਨ ਦੇ ਕਾਰਨ ਵੀ ਇਹ ਸਮੱਸਿਆ ਹੁੰਦੀ ਹੈ।
ਜੇ ਤੁਹਾਡੇ ਸਰੀਰ ‘ਚ ਵਿਟਾਮਿਨ ਬੀ, ਵਿਟਾਮਿਨ ਡੀ ਅਤੇ ਕੈਲਸ਼ੀਅਮ ਦੀ ਕਮੀ ਹੈ ਤਾਂ ਤੁਹਾਨੂੰ ਵੀ ਸਮੱਸਿਆ ਹੋ ਸਕਦੀ ਹੈ।
ਕੋਰਟੀਕੋਸਟੀਰੋਇਡ ਅਤੇ ਐਸਟ੍ਰੋਜਨ ਦੀਆਂ ਗੋਲੀਆਂ ਦਾ ਸੇਵਨ ਕਰਨ ਨਾਲ ਵੀ ਮਾਸਪੇਸ਼ੀਆਂ ਵਿਚ ਮਰੋੜ ਆ ਜਾਂਦ ਹੈ।
ਇਲਾਜ
ਇਸ ਵਿਚ ਥਾਇਰਾਇਡ ਦੀ ਜਾਂਚ ਅਤੇ ਇਲੈਕਟਰੋਲਾਈਟ ਲੈਵਲ ਦੀ ਜਾਂਚ ਕਰਨ ਤੋਂ ਬਾਅਦ ਇਲਾਜ ਸ਼ੁਰੂ ਕੀਤਾ ਜਾ ਸਕਦਾ ਹੈ। ਡਾਕਟਰ ਐਮਆਰਆਈ ਜਾਂ ਸੀਟੀ ਸਕੈਨ ਦੀ ਵੀ ਸਲਾਹ ਦੇ ਸਕਦੇ ਹਨ।
ਜ਼ਿਆਦਾ ਤਾਜ਼ੇ ਫਲ ਅਤੇ ਸਬਜ਼ੀਆਂ ਖਾਓ।
ਆਪਣੇ ਭੋਜਨ ਵਿੱਚ ਸੰਤੁਲਿਤ ਪੌਸ਼ਟਿਕ ਤੱਤ ਸ਼ਾਮਿਲ ਕਰੋ।
ਕੈਫੀਨ ਵਾਲੇ ਡਰਿੰਕ ਅਤੇ ਸਿਗਰਟ ਨਾ ਪੀਓ।
ਖੁਰਾਕ ਵਿੱਚ ਸਾਬਤ ਅਨਾਜ ਸ਼ਾਮਲ ਕਰੋ।
ਸਹੀ ਸਮੇਂ ਤੇ ਨੀਂਦ ਲਓ ਅਤੇ ਪ੍ਰੋਟੀਨ ਦਾ ਸੇਵਨ ਕਰੋ।
ਤਣਾਅ ਤੋਂ ਛੁਟਕਾਰਾ ਪਾਉਣ ਲਈ ਯੋਗਾ ਤੇ ਧਿਆਨ ਦਿਓ।
