ਮਾਮੂਲੀ ਵਿਵਾਦ ਨੇ ਧਾਰਿਆ ਭਿਆਨਕ ਰੂਪ, ਕਾਰ ਚਾਲਕ ਨੇ ਰਿਕਸ਼ਾ ਚਾਲਕ ’ਤੇ ਚਲਾਈ ਗੋਲੀ

 ਮਾਮੂਲੀ ਵਿਵਾਦ ਨੇ ਧਾਰਿਆ ਭਿਆਨਕ ਰੂਪ, ਕਾਰ ਚਾਲਕ ਨੇ ਰਿਕਸ਼ਾ ਚਾਲਕ ’ਤੇ ਚਲਾਈ ਗੋਲੀ

ਅੰਮ੍ਰਿਤਸਰ ਵਿੱਚ ਰਾਤ ਥਾਣਾ ਡੀ ਡਵੀਜ਼ਨ ਦੇ ਨੇੜੇ ਕਾਰ ਚਾਲਕ ਤੇ ਰਿਕਸ਼ਾ ਚਾਲਕ ਵਿੱਚ ਮਾਮੂਲੀ ਝਗੜਾ ਹੋ ਗਿਆ। ਮਾਮੂਲੀ ਵਿਵਾਦ ਤੋਂ ਬਾਅਦ ਕਾਰ ਚਾਲਕ ਨੇ ਰਿਕਸ਼ਾ ਚਾਲਕ ਨੂੰ ਗੋਲੀ ਮਾਰ ਦਿੱਤੀ, ਜਿਸ ਕਾਰਨ ਰਿਕਸ਼ਾ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ ਤੇ ਕਾਰ ਚਾਲਕ ਮੌਕੇ ਤੇ ਫਰਾਰ ਹੋ ਗਿਆ। ਪੁਲਿਸ ਨੇ ਕਾਰ ਚਾਲਕ ਨੂੰ ਕੁਝ ਦੇਰ ਬਾਅਦ ਹੀ ਗ੍ਰਿਫ਼ਤਾਰ ਕਰ ਲਿਆ ਸੀ।

ਇਸ ਸਬੰਧੀ ਜਾਣਕਾਰੀ ਮਿਲੀ ਹੈ ਕਿ ਰਿਕਸ਼ਾ ਚਾਲਕ ਸਾਹਿਲ ਤੇ ਕਾਰ ਚਾਲਕ ਮਨੀ, ਵਾਸੀ ਸ਼ਕਤੀ ਨਗਰ ਦੇਰ ਰਾਤ ਥਾਣਾ ਡੀ ਡਵੀਜ਼ਨ ਨੇੜੇ ਸੜਕ ਤੇ ਆਪੋ-ਆਪਣੀ ਮੰਜ਼ਿਲ ਵੱਲ ਜਾ ਰਹੇ ਸੀ ਤਾਂ ਰਿਕਸ਼ਾ ਕਾਰ ਨਾਲ ਲੱਗਣ ਕਾਰਨ ਕਾਰ ਚਾਲਕ ਨੇ ਵਿਵਾਦ ਕਰਨਾ ਸ਼ੁਰੂ ਕਰ ਦਿੱਤਾ।

ਝਗੜੇ ਦੌਰਾਨ ਕਾਰ ਚਾਲਕ ਨੇ ਪਿਸਤੌਲ ਨਾਲ ਗੋਲੀ ਚਲਾ ਦਿੱਤੀ, ਜੋ ਸਾਹਿਲ ਦੇ ਚੂਲੇ ਤੇ ਲੱਗੀ ਅਤੇ ਥਾਣੇ ਦੇ ਬਾਹਰ ਡਿਊਟੀ ਤੇ ਤੈਨਾਤ ਪੁਲਿਸ ਮੌਕੇ ਤੇ ਪੁੱਜੀ, ਪਰ ਇੰਨੇ ਨੂੰ ਮੁਲਜ਼ਮ ਫਰਾਰ ਹੋ ਚੁੱਕਾ ਸੀ। ਉੱਧਰ ਥਾਣੇ ਦੇ ਐਸਐਚਓ ਨੇ ਦੱਸਿਆ ਕਿ ਪੁਲਿਸ ਨੇ ਪੁਲਿਸ ਮੁਲਾਜ਼ਮਾਂ ਦੇ ਬਿਆਨਾਂ ਤੇ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published.