News

ਮਾਨ ਸਰਕਾਰ ਦਾ ਯੂ-ਟਰਨ, ਜੁਗਾੜੂ ਵਾਹਨਾਂ ’ਤੇ ਪਾਬੰਦੀ ਦੇ ਹੁਕਮ ਲਏ ਵਾਪਸ

ਪੰਜਾਬ ਸਰਕਾਰ ਨੇ ਜੁਗਾੜੂ ਵਾਹਨਾਂ ਤੇ ਪਾਬੰਦੀ ਲਾਉਣ ਦਾ ਹੁਕਮ ਵਾਪਸ ਲੈ ਲਿਆ ਹੈ। ਪੰਜਾਬ ਪੁਲਿਸ ਨੇ ਜੁਗਾੜ ਰਹਿਤ ਤੇ ਪਾਬੰਦੀ ਹਟਾ ਦਿੱਤੀ ਹੈ। ਏਡੀਜੀਪੀ ਟਰੈਫਿਕ ਨੇ ਇੱਕ ਬਿਆਨ ਵਿੱਚ ਸਾਰੇ ਐਸਐਸਪੀਜ਼ ਅਤੇ ਸਬੰਧਤ ਮੁਖੀਆਂ ਨੂੰ ਨਵੇਂ ਫ਼ੈਸਲੇ ਦੀ ਜਾਣਕਾਰੀ ਦਿੱਤੀ ਪਰ ਇੱਕ ਨਵਾਂ ਹੁਕਮ ਜੋੜਿਆ ਗਿਆ ਹੈ।

ਹੁਕਮ ਮੁਤਾਬਕ ਲੋਕਾਂ ਨੂੰ ਦੱਸਿਆ ਜਾਵੇ ਕਿ ਅਜਿਹੀਆਂ ਸੋਧਾਂ ਸੁਪਰੀਮ ਕੋਰਟ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੁਆਰਾ ਦੱਸੇ ਗਏ ਕਾਨੂੰਨ ਦੇ ਵਿਰੁੱਧ ਹਨ। ਦੱਸ ਦਈਏ ਕਿ ਪੰਜਾਬ ਪੁਲਿਸ ਨੇ ਮੋਟਰਸਾਈਕਲ ਦੀਆਂ ਬਣਾਈਆਂ ‘ਜੁਗਾੜੂ ਰੇਹੜੀਆਂ’ ਤੁਰੰਤ ਬੰਦ ਕਰਨ ਦੇ ਹੁਕਮ ਦਿੱਤੇ ਸਨ।

ਸਾਰਿਆਂ ਜ਼ਿਲ੍ਹਿਆਂ ਦੇ ਐਸਐਸਪੀ ਨੂੰ ਆਰਡਰ ਦਿੱਤਾ ਸੀ ਕਿ ਇਹਨਾਂ ਖਿਲਾਫ਼ ਕਾਰਵਾਈ ਕੀਤੀ ਜਾਵੇ। ਹੁਕਮਾਂ ਵਿੱਚ ਕਿਹਾ ਗਿਆ ਸੀ ਕਿ ਮੋਟਰਸਾਈਕਲਾਂ ਦੀਆਂ ਜੁਗਾੜੂ ਰੇਹੜੀਆਂ ਬਣਾ ਕੇ ਲੋਕਾਂ ਵੱਲੋਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਸਵਾਰੀਆਂ ਦੀ ਢੋਆ-ਢੂਆਈ ਕੀਤੀ ਜਾਂਦੀ ਹੈ। ਇਸ ਕਰਕੇ ਕੌਮੀ ਮਾਰਗਾਂ ਤੇ ਇਹ ਰੇਹੜੀਆਂ ਲੋਕਾਂ ਦੀ ਜਾਨ ਲਈ ਖਤਰਾ ਵੀ ਬਣ ਰਹੀਆਂ ਹਨ।  

Click to comment

Leave a Reply

Your email address will not be published.

Most Popular

To Top