News

ਮਾਣੇਵਾਲ ਵਾਪਰੀ ਦੁਖਦਾਈ ਘਟਨਾ, ਸ਼ਾਰਟ ਸਰਕਟ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਗਨ ਭੇਂਟ

ਮਾਛੀਵਾੜਾ ਸਾਹਿਬ ਦੇ ਨੇੜਲੇ ਪਿੰਡ ਮਾਣੇਵਾਲ ਵਿਖੇ ਅੱਜ ਸਵੇਰੇ 7 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਦੇ ਨਾਲ ਸਥਿਤ ਡੇਰਾ ਬਾਬਾ ਲਾਲ ਸਿੰਘ ਬੇਦੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਬਿਜਲੀ ਦੀਆਂ ਤਾਰਾਂ ਨਾਲ ਹੋਏ ਸ਼ਾਰਟ ਸਰਕਟ ਕਾਰਨ ਅਗਨ ਭੇਂਟ ਹੋ ਗਏ ਅਤੇ ਨਾਲ ਹੀ 12 ਗੁਟਕਾ ਸਾਹਿਬ ਵੀ ਅਗਨ ਭੇਂਟ ਹੋ ਗਏ। ਜਾਣਕਾਰੀ ਮੁਤਾਬਕ ਅੱਜ ਸਵੇਰੇ ਬਾਬਾ ਲਾਲ ਸਿੰਘ ਬੇਦੀ ਵਿਖੇ ਰੋਜ਼ਾਨਾ ਦੀ ਤਰ੍ਹਾਂ ਜਦੋਂ ਗ੍ਰੰਥੀ ਸਿੰਘ ਨਿਤਨੇਮ ਕਰਨ ਉਪਰੰਤ ਅਪਣੇ ਘਰ ਚਲੇ ਗਏ ਤਾਂ ਬਾਅਦ ਵਿੱਚ ਅਚਾਨਕ ਹੀ ਬਿਜਲੀ ਦੀਆਂ ਤਾਰ੍ਹਾਂ ਸ਼ਾਰਟ ਹੋ ਗਈਆਂ, ਜਿਸ ਨਾਲ ਉੱਥੇ ਅੱਗ ਲੱਗ ਗਈ।

Sri Guru Granth Sahib catches fire near Tarn Taran - The Sikh Daily

ਅੱਗ ਲੱਗਣ ਦਾ ਉਦੋਂ ਪਤਾ ਲੱਗਿਆ ਜਦੋਂ ਡੇਰੇ ਦੀਆਂ ਖਿੜਕੀਆਂ ਰਾਹੀਂ ਧੂੰਆਂ ਬਾਹਰ ਆਉਣ ਲੱਗਿਆ ਤਾਂ ਪਿੰਡ ਦੇ ਕੁੱਝ ਨੌਜਵਾਨਾਂ ਨੇ ਪਿਛਲੇ ਦਰਵਾਜ਼ੇ ਨੂੰ ਤੋੜ ਕੇ ਬੜੀ ਮੁਸ਼ਕਿਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਪਰ ਉਦੋਂ ਤੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਸਰੂਪ ਅਗਨ ਭੇਂਟ ਹੋ ਗਿਆ ਅਤੇ ਇਸ ਦੇ ਨਾਲ ਹੀ 9 ਸੁਖਮਨੀ ਸਾਹਿਬ ਅਤੇ 3 ਨਿਤਨੇਮ ਦੀਆਂ ਬਾਣੀਆਂ ਵਾਲੇ ਗੁਟਕਾ ਸਾਹਿਬ ਵੀ ਅਗਨ ਭੇਂਟ ਹੋ ਗਏ ਸਨ।

ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਹਰਜਿੰਦਰ ਕੌਰ ਪਵਾਤ ਦੇ ਪਤੀ ਹਰਜਤਿੰਦਰ ਸਿੰਘ ਬਾਜਵਾ ਅਤੇ ਪਰਮਜੀਤ ਸਿੰਘ ਢਿੱਲੋਂ ਵੀ ਮੌਕੇ ਤੇ ਪਹੁੰਚੇ, ਜਦੋਂ ਕਿ ਸ਼੍ਰੋਮਣੀ ਕਮੇਟੀ ਮੈਂਬਰ ਰਣਜੀਤ ਸਿੰਘ ਮੰਗਲੀ ਨੂੰ ਵੀ ਇਸ ਸਬੰਧੀ ਸੂਚਨਾ ਦਿੱਤੀ ਗਈ, ਜਿਹਨਾਂ ਵੱਲੋਂ ਗੁਰਦੁਆਰਾ ਫਤਹਿਗੜ੍ਹ ਸਾਹਿਬ ਤੋਂ ਅਗਨ ਭੇਂਟ ਹੋਏ ਸਰੂਪਾਂ ਲਈ ਬੱਸ ਭੇਜੀ ਗਈ।

ਨਗਰ ਨਿਵਾਸੀਆਂ ਵੱਲੋਂ ਨੇੜਲੇ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਅਗਨ ਭੇਂਟ ਹੋਏ ਸਰੂਪ ਤੇ ਗੁਟਕਾ ਸਾਹਿਬ ਤੋਂ ਇਲਾਵਾ ਹੋਰ ਵਸਤਰ ਜੋ ਅੱਗ ਨਾਲ ਨੁਕਸਾਨੇ ਗਏ ਸਨ, ਨੂੰ ਇਕੱਠੇ ਕਰ ਕੇ ਸ੍ਰੀ ਗੋਇੰਦਵਾਲ ਸਾਹਿਬ ਸਸਕਾਰ ਲਈ ਭੇਜ ਦਿੱਤਾ ਗਿਆ। ਪਿੰਡ ਦੇ ਪਤਵੰਤਿਆਂ ਨੇ ਦੱਸਿਆ ਕਿ ਨਗਰ ਨਿਵਾਸੀਆਂ ਵੱਲੋਂ ਪਛਚਾਤਾਪ ਲਈ ਸ਼ੁੱਕਰਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਅਰੰਭ ਕਰਾਏ ਜਾਣਗੇ ਅਤੇ ਐਤਵਾਰ ਨੂੰ ਭੋਗ ਪਾਇਆ ਜਾਵੇਗਾ।

Click to comment

Leave a Reply

Your email address will not be published.

Most Popular

To Top