ਮਾਈਨਿੰਗ ਬੰਦ ਹੋਣ ਮਾਨ ਸਰਕਾਰ ਖਿਲਾਫ਼ ਸੜਕਾਂ ‘ਤੇ ਉੱਤਰੀਆਂ ਜੇਸੀਬੀ, ਟਿੱਪਰ ਤੇ ਮਜ਼ਦੂਰ ਯੂਨੀਅਨਾਂ

 ਮਾਈਨਿੰਗ ਬੰਦ ਹੋਣ ਮਾਨ ਸਰਕਾਰ ਖਿਲਾਫ਼ ਸੜਕਾਂ ‘ਤੇ ਉੱਤਰੀਆਂ ਜੇਸੀਬੀ, ਟਿੱਪਰ ਤੇ ਮਜ਼ਦੂਰ ਯੂਨੀਅਨਾਂ

ਪੰਜਾਬ ਵਿੱਚ ਮਾਈਨਿੰਗ ਬੰਦ ਹੋਣ ਕਾਰਨ ਆਪ ਸਰਕਾਰ ਖਿਲਾਫ਼ ਵੱਖ-ਵੱਖ ਐਸੋਸੀਏਸ਼ਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਸਾਡੇ ਰੁਜ਼ਗਾਰ ਖੋਹੇ ਗਏ ਹਨ। ਜੇਸੀਬੀ, ਟਿੱਪਰ ਤੇ ਮਜ਼ਦੂਰ ਐਸੋਸੀਏਸ਼ਨ ਨੇ ਇਹ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਧਰਨੇ ਵਿੱਚ ਪਹੁੰਚੇ ਐਮਐਲਏ ਜੀਵਨ ਸੰਗਵਾਲ ਨਾਲ ਤਕਰਾਰ ਵੀ ਹੋਈ।

Illegal mining hollows Punjab govt claims

ਉਹਨਾਂ ਕਿਹਾ ਕਿ, ਮੰਗਾਂ ਜਲਦ ਮੰਨੀਆਂ ਜਾਣਗੀਆਂ। ਦੱਸ ਦਈਏ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬੇਸ਼ੱਕ ਮਾਈਨਿੰਗ ਨੂੰ ਬੰਦ ਕੀਤਾ ਗਿਆ ਹੈ ਤੇ ਮਾਫ਼ੀਆ ਨੂੰ ਤੋੜਨ ਲਈ ਅਨੇਕਾਂ ਯਤਨ ਕੀਤੇ ਜਾ ਰਹੇ ਹਨ ਪਰ ਬਾਵਜੂਦ ਇਸ ਦੇ ਟਿੱਪਰ ਐਸੋਸੀਏਸ਼ਨ ਤੇ ਜੇਸੀਬੀ ਤੇ ਮਜ਼ਦੂਰ ਐਸੋਸੀਏਸ਼ਨ ਵੱਲੋਂ ਸਾਂਝੇ ਤੌਰ ਤੇ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਨੇੜੇ ਧਰਨਾ ਦਿੱਤਾ ਗਿਆ।

ਟਿੱਪਰ ਐਸੋਸੀਏਸ਼ਨ ਲੁਧਿਆਣਾ ਦੇ ਪ੍ਰਧਾਨ ਤੇ ਜੇਸੀਬੀ ਐਸੋਸੀਏਸ਼ਨ ਪ੍ਰਧਾਨ ਤੋਂ ਇਲਾਵਾ ਕਿਸਾਨ ਲੀਡਰ ਨੇ ਕਿਹਾ ਕਿ ਮਾਈਨਿੰਗ ਬੰਦ ਹੋਣ ਕਾਰਨ ਉਹਨਾਂ ਦੇ ਕੰਮਕਾਰ ਤੇ ਕਾਫ਼ੀ ਅਸਰ ਪਿਆ ਹੈ। ਉਹਨਾਂ ਕਿਹਾ ਕਿ ਟਿੱਪਰ ਐਸੋਸੀਏਸ਼ਨ ਤੋਂ ਇਲਾਵਾ ਜੇਸੀਬੀ ਐਸੋਸੀਏਸ਼ਨ ਤੇ ਮਜ਼ਦੂਰ ਐਸੋਸੀਏਸ਼ਨ ਵੱਲੋਂ ਸਾਂਝੇ ਤੌਰ ਤੇ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਉਹਨਾਂ ਦੀਆਂ ਗੱਡੀਆਂ ਦੀਆਂ ਕਿਸ਼ਤਾਂ ਟੈਕਸ ਤੋਂ ਇਲਾਵਾ ਘਰਾਂ ਦੇ ਖਰਚੇ ਚਲਾਉਣੇ ਮੁਸ਼ਕਿਲ ਹੋ ਗਏ ਹਨ ਜਿਸ ਤੇ ਸਰਕਾਰ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ। ਉਹਨਾਂ ਨੇ ਮਾਈਨਿੰਗ ਜਲਦ ਚਾਲੂ ਕਰਨ ਦੀ ਮੰਗ ਕੀਤੀ ਹੈ।

Leave a Reply

Your email address will not be published.