ਮਾਈਗ੍ਰੇਨ ਦੇ ਅਸਹਿਣ ਦਰਦ ਤੋਂ ਇੰਝ ਪਾਓ ਆਰਾਮ, ਅਪਣਾਓ ਘਰੇਲੂ ਤਰੀਕੇ

ਮਾਈਗ੍ਰੇਨ ਕੋਈ ਆਮ ਦਰਦ ਨਹੀਂ ਹੁੰਦਾ। ਅਜਿਹੀ ਸਥਿਤੀ ਵਿੱਚ ਜ਼ਿਆਦਾ ਸਿਰਦਰਦ, ਆਵਾਜ਼ ਪ੍ਰਤੀ ਸੰਵੇਦਨਸ਼ੀਲਤਾ, ਧੁੰਦਲਾਪਣ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ। ਹੈਲਥਲਾਈਨ ਮੁਤਾਬਕ ਅਜਿਹੇ ਵਿੱਚ ਨੈਚੁਰਲ ਥੇਰਿਪੀਜ਼ ਮਾਈਗ੍ਰੇਨ ਦੇ ਲੱਛਣ ਨੂੰ ਘੱਟ ਕਰਨ ਵਿੱਚ ਕਾਫ਼ੀ ਸਹਾਇਕ ਹੁੰਦਾ ਹੈ। ਪਰ ਇਸ ਗੱਲ ਨੂੰ ਵੀ ਮੰਨਣਾ ਜ਼ਰੂਰੀ ਹੈ ਕਿ ਜੇ ਇਸ ਦਾ ਦਰਦ ਸਹਿਣ ਨਹੀਂ ਹੋ ਰਿਹਾ ਤਾਂ ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਹੈ।

ਘਰੇਲੂ ਨੁਸਖ਼ੇ
ਕੌਫੀ
ਕੈਫੀਨ ਸਰੀਰ ਵਿੱਚ ਹਲਕੀ ਮਾਤਰਾ ਵਿੱਚ ਮਾਈਗ੍ਰੇਨ ਦੇ ਦਰਦ ਤੋਂ ਆਰਾਮ ਪਹੁੰਚਾ ਸਕਦੀ ਹੈ। ਪਰ ਕਈ ਵਾਰ ਜ਼ਰੂਰਤ ਤੋਂ ਵੱਧ ਕੈਫੀਨ ਦਾ ਸੇਵਨ ਵੀ ਮਾਈਗ੍ਰੇਨ ਦਾ ਕਾਰਨ ਬਣ ਸਕਦਾ ਹੈ।

ਲੇਵਿੰਡਰ ਤੇਲ
ਖੋਜ ਵਿੱਚ ਪਾਇਆ ਗਿਆ ਹੈ ਕਿ ਜੇ ਮਾਈਗ੍ਰੇਨ ਅਟੈਕ ਦੌਰਾਨ ਤੁਸੀਂ ਲੇਵਿੰਡਰ ਆਇਲ ਇਨਹੇਲ ਕਰਦੇ ਹੋ ਤਾਂ ਇਹ 15 ਮਿੰਟ ਵਿੱਚ ਕੁਝ ਹੱਦ ਤੱਕ ਅਸਰ ਦਿਖਾਉਂਦਾ ਹੈ। ਅਜਿਹੇ ਵਿੱਚ ਤੁਸੀਂ ਇਸ ਨੂੰ ਡਾਇਰੈਕਟ ਜਾਂ ਰੁਮਾਲ ਵਿੱਚ ਲਾ ਕੇ ਇਨਹੇਲ ਕਰ ਸਕਦੇ ਹੋ।
ਪਿਪਰਮਿੰਟ ਤੇਲ
ਜੇ ਮਾਈਗ੍ਰੇਨ ਦੀ ਸ਼ਿਕਾਇਤ ਸ਼ੁਰੂ ਹੋ ਰਹੀ ਹੈ ਅਤੇ ਉਸੇ ਸਮੇਂ ਜੇ ਤੁਸੀਂ ਪਿਪਰਮਿੰਟ ਤੇਲ ਇਨਹੇਲ ਕਰਦੇ ਹੋ ਤਾਂ ਇਸ ਨੂੰ ਰੋਕਿਆ ਜਾ ਸਕਦਾ ਹੈ।
ਦਾਲਚੀਨੀ
ਦਾਲਚੀਨੀ ਵੀ ਮਾਈਗ੍ਰੇਨ ਨੂੰ ਘਟਾ ਸਕਦੀ ਹੈ। ਇਸ ਨੂੰ ਕਾੜ੍ਹੇ ਦੇ ਰੂਪ ਵਿੱਚ ਜਾਂ ਇਸ ਦੇ ਪੇਸਟ ਨੂੰ ਸਿਰ ਵਿੱਚ ਲਾ ਸਕਦੇ ਹੋ।
ਅਦਰਕ
ਜੇ ਮਾਈਗ੍ਰੇਨ ਦਾ ਦਰਦ ਸ਼ੁਰੂ ਹੋਵੇ ਤਾਂ ਤੁਸੀਂ ਅਦਰਕ ਦਾ ਇੱਕ ਟੁਕੜਾ ਚਬਾਓ। ਇਸ ਨੂੰ ਚਾਹ ਵਿੱਚ ਪਾ ਕੇ ਵੀ ਪੀਤਾ ਜਾ ਸਕਦਾ ਹੈ।
