Punjab

ਮਾਂ ਨੇ ਵਿਛੜੇ ਪੁੱਤ ਲਈ ਪੁਲਿਸ ਅੱਗੇ ਲਾਈ ਗੁਹਾਰ, ਨਹੀਂ ਮਿਲ ਰਿਹਾ ਕੋਈ ਸੁਰਾਗ

ਮਾਛੀਵਾੜਾ ਸਾਹਿਬ: ਬੱਚਿਆਂ ਦਾ ਦੁੱਖ ਬੱਚਿਆਂ ਵਾਲੇ ਹੀ ਸਮਝ ਸਕਦੇ ਹਨ। ਫਿਰ ਚਾਹੇ ਬੱਚੇ ਨੂੰ ਕੋਈ ਬਿਮਾਰੀ ਹੋਵੇ ਜਾਂ ਕੋਈ ਹੋਰ ਮੁਸ਼ਕਿਲ, ਮਾਪੇ ਕਿਸੇ ਵੀ ਹਾਲਤ ਵਿਚ ਅਪਣੇ ਬੱਚਿਆਂ ਨੂੰ ਅਪਣੇ ਤੋਂ ਦੂਰ ਨਹੀਂ ਕਰ ਸਕਦੇ। ਪਰ ਇੱਥੇ ਕਿਸੇ ਬੱਚੇ ਨੂੰ ਬਿਮਾਰੀ ਤਾਂ ਨਹੀਂ ਹੈ ਪਰ ਬੱਚਾ ਗੁੰਮ ਜ਼ਰੂਰ ਹੋ ਗਿਆ ਹੈ।

ਜੀ ਹਾਂ, ਕੂੰਮਕਲਾਂ ਥਾਣਾ ਅਧੀਨ ਪੈਂਦੇ ਪਿੰਡ ਭਮਾ ਕਲਾਂ ਦੀ ਗਰੀਬ ਅਤੇ ਮਜ਼ਦੂਰ ਮਾਂ ਲਲਿਤਾ ਦੇਵੀ ਨੇ ਆਪਣੇ ਲਾਪਤਾ ਹੋਏ ਨੌਜਵਾਨ ਪੁੱਤਰ ਸੁਨੀਲ ਕੁਮਾਰ ਨੂੰ ਲੱਭਣ ਦੀ ਗੁਹਾਰ ਲਾਈ ਹੈ। ਪਰਿਵਾਰਕ ਮੈਂਬਰਾਂ ਨੇ ਸ਼ੰਕਾ ਪ੍ਰਗਟਾਈ ਕਿ ਉਸ ਦੇ ਪੁੱਤਰ ਦਾ ਕਤਲ ਕੀਤਾ ਜਾ ਸਕਦਾ ਹੈ।

SHO ਦਾ ਕਿਸਾਨ ਨਾਲ ਸੜਕ ‘ਤੇ ਪੈ ਗਿਆ ਪੇਚਾ, ਪੁਲਿਸੀਆ ਕਹਿੰਦਾ ਗੋਲੀ ਮਾਰਦੂੰ, ਅੱਗੋਂ ਜੱਟ ਹੋ ਗਿਆ ਤੱਤਾ

ਲਲਿਤਾ ਦੇਵੀ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਕਿ ਉਸ ਦਾ ਨੌਜਵਾਨ ਸੁਨੀਲ ਕੁਮਾਰ (26) ਜੋ ਕਿ ਆਪਣੀ ਪਤਨੀ ਅਤੇ ਇਕ ਬੱਚੇ ਸਮੇਤ ਹਾੜੀਆਂ ਚੌਕ ਵਿਖੇ ਕਿਰਾਏ ਦੇ ਮਕਾਨ ‘ਤੇ ਰਹਿੰਦਾ ਸੀ ਅਤੇ ਨੇੜੇ ਹੀ ਨੀਲੋਂ ਪਿੰਡ ਵਿਖੇ ਧਾਗਾ ਫੈਕਟਰੀ ‘ਚ ਕੰਮ ਕਰਦਾ ਸੀ।

ਲਲਿਤਾ ਦੇਵੀ ਅਨੁਸਾਰ 22 ਅਗਸਤ ਨੂੰ ਸੁਨੀਲ ਘਰੋਂ ਕੰਮ ‘ਤੇ ਗਿਆ ਪਰ ਵਾਪਸ ਨਾ ਆਇਆ। ਉਸ ਦਿਨ ਤੋਂ ਬਾਅਦ ਉਸ ਦਾ ਮੋਬਾਈਲ ਫੋਨ ਵੀ ਬੰਦ ਆ ਰਿਹਾ ਹੈ। ਪਰਿਵਾਰਕ ਮੈਂਬਰਾਂ ਨੇ ਉਸ ਦੀ ਕਾਫ਼ੀ ਤਲਾਸ਼ ਕੀਤੀ ਪਰ ਸੁਨੀਲ ਕੁਮਾਰ ਦਾ ਕੋਈ ਸੁਰਾਗ ਨਾ ਲੱਗਿਆ ਜਿਸ ‘ਤੇ ਥਾਣਾ ਕੂੰਮਕਲਾਂ ਵਿਖੇ ਇਸ ਸਬੰਧੀ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਗਈ।

ਲਲਿਤਾ ਦੇਵੀ ਅਨੁਸਾਰ ਸੁਨੀਲ ਕੁਮਾਰ ਦੀ ਪਤਨੀ ਗਰਭਵਤੀ ਹੈ ਤੇ ਉਸ ਦਾ ਪਤੀ ਅਪਾਹਿਜ ਹੈ। ਪੁਲਿਸ ਵਲੋਂ ਉਸ ਦੇ ਪੁੱਤਰ ਦੀ ਤਲਾਸ਼ ਲਈ ਗੰਭੀਰਤਾ ਨਾਲ ਯਤਨ ਨਹੀਂ ਕੀਤੇ ਜਾ ਰਹੇ ਜਦਕਿ ਉਨ੍ਹਾਂ ਨੂੰ ਸ਼ੰਕਾ ਹੈ ਕਿ ਸੁਨੀਲ ਕੁਮਾਰ ਦੀ ਦੋਸਤੀ ਕੁਝ ਨਸ਼ਾ ਕਰਨ ਦੇ ਆਦੀ ਅਤੇ ਅਪਰਾਧਿਕ ਕਿਸਮ ਦੇ ਵਿਅਕਤੀਆਂ ਨਾਲ ਸਨ, ਜਿਸ ਕਾਰਣ ਉਸ ਦਾ ਕਤਲ ਵੀ ਕਰ ਦਿੱਤਾ ਗਿਆ ਹੋਵੇ ਜਾਂ ਕੀਤਾ ਜਾ ਸਕਦਾ ਹੈ।

ਗਰੀਬ ਪਰਿਵਾਰ ਨੇ ਪੁਲਿਸ ਕਮਿਸ਼ਨਰ ਲੁਧਿਆਣਾ ਅਤੇ ਕੂੰਮਕਲਾਂ ਪੁਲਿਸ ਨੂੰ ਗੁਹਾਰ ਲਾਈ ਕਿ ਲਾਪਤਾ ਹੋਏ ਸੁਨੀਲ ਕੁਮਾਰ ਦੀ ਤਲਾਸ਼ ਲਈ ਗੰਭੀਰਤਾ ਨਾਲ ਯਤਨ ਕੀਤੇ ਜਾਣ ਤਾਂ ਜੋ ਉਨ੍ਹਾਂ ਦੇ ਪਰਿਵਾਰ ਦਾ ਸਹਾਰਾ ਵਾਪਸ ਘਰ ਆ ਸਕੇ।

Click to comment

Leave a Reply

Your email address will not be published. Required fields are marked *

Most Popular

To Top