ਮਾਂ ‘ਤੇ ਆਪਣੀਆਂ 2 ਮਾਸੂਮ ਬੱਚੀਆਂ ਨੂੰ ਜ਼ਹਿਰ ਦੇਣ ਦੇ ਲੱਗੇ ਇਲਜ਼ਾਮ, ਇੱਕ ਬੱਚੀ ਦੀ ਹੋਈ ਮੌਤ

ਫਿਲੌਰ ‘ਚ 2 ਮਾਸੂਮ ਬੱਚੀਆਂ ਨੂੰ ਉਹਨਾਂ ਦੀ ਹੀ ਮਾਂ ਵੱਲੋਂ ਜ਼ਹਿਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਛੋਟੀਆਂ ਬੱਚੀਆਂ ਵੱਲੋਂ ਜ਼ਹਿਰ ਖਾਂਦਾ ਗਿਆ ਹੈ ਪਰ ਅਜਿਹੇ ‘ਚ ਹੁਣ ਇਲਜ਼ਾਮ ਲੱਗ ਰਹੇ ਹਨ ਕਿ ਦੋ ਮਾਸੂਮ ਬੱਚੀਆਂ ਨੂੰ ਉਹਨਾਂ ਦੀ ਮਾਂ ਵੱਲੋਂ ਹੀ ਸਲਫ਼ਾਸ ਦੀਆਂ ਗੋਲੀਆਂ ਖਵਾਈਆਂ ਗਈਆਂ ਜਿਸ ਕਾਰਨ ਇੱਕ ਬੱਚੀ ਦੀ ਮੌਤ ਹੋ ਗਈ ਹੈ ਅਤੇ ਦੂਜੀ ਬੱਚੀ ਹਸਪਤਾਲ ‘ਚ ਜ਼ੇਰੇ ਇਲਾਜ਼ ਹੈ।

ਉੱਧਰ ਇਸ ਮਾਮਲੇ ‘ਚ ਬੱਚੀਆਂ ਦੇ ਦਾਦੇ ਨੇ ਕਿਹਾ ਕਿ ਬੱਚੀਆਂ ਦੇ ਪਿਤਾ ਦੀ ਕਰੀਬ 3 ਹਫ਼ਤੇ ਪਹਿਲਾਂ ਹੀ ਮੌਤ ਹੋਈ ਸੀ ਜਿਸ ਤੋਂ ਬਾਅਦ ਉਸ ਦੀ ਪਤਨੀ ਵੱਲੋਂ ਆਪਣੀਆਂ ਬੱਚੀਆਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਮਾਮਲੇ ‘ਚ ਪੀੜਤ ਬੱਚੀ ਦੀ ਵੀਡੀਓ ਸੋਸ਼ਲ਼ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਬੱਚੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਸ ਦੀ ਮਾਂ ਵੱਲੋਂ ਉਸ ਨੂੰ ਦਵਾਈ ਦਿੱਤੀ ਗਈ ਸੀ ਜਿਸ ਤੋਂ ਬਾਅਦ ਉਹ ਬੀਮਾਰ ਹੋਈ ਹੈ।
ਦੂਜੇ ਪਾਸੇ ਇਸ ਮਾਮਲੇ ‘ਚ ਪੁਲਿਸ ਅਧਿਕਾਰੀ ਨੇ ਕਿਹਾ ਕਿ ਪੀੜਤ ਪਰਿਵਾਰ ਦੇ ਬਿਆਨਾਂ ਦੇ ਅਧਾਰ ‘ਤੇ ਮੁਲਜ਼ਮ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਲਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਇਹ ਤਾਂ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਬੱਚੀਆਂ ਦੀ ਮਾਂ ਵੱਲੋਂ ਅਜਿਹਾ ਕਿਉਂ ਕੀਤਾ ਗਿਆ।
ਆਖਿਰ ਕੀ ਵਜ੍ਹਾ ਸੀ ਕਿ ਮਾਂ ਨੇ ਆਪਣੀਆਂ ਦੋ ਮਾਸੂਮ ਬੱਚੀਆਂ ਨੂੰ ਜ਼ਹਿਰ ਦੇ ਦਿੱਤਾ? ਦੱਸ ਦਈਏ ਕਿ ਸੋਸ਼ਲ਼ ਮੀਡੀਆ ਇੱਕ ਬੱਚੀ ਦੀ ਵਡਿੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਵਿੱਚ ਤੁਸੀਂ ਦੇਖਿਆ ਕਿ ਉਸ ਵੱਲੋਂ ਕਿਹਾ ਜਾ ਰਿਹਾ ਕਿ ਉਸ ਨੇ ਮਨ੍ਹਾਂ ਵੀ ਕੀਤਾ ਪਰ ਮਾਂ ਨੇ ਜ਼ਬਰਦਸਤੀ ਉਸ ਨੂੰ ਦਵਾਈ ਖੁਆ ਦਿੱਤੀ। ਫਿਲਹਾਲ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਇਸ ਮਾਮਲੇ ‘ਚ ਕੀ ਅਤੇ ਕਦੋਂ ਤੱਕ ਕਾਰਵਾਈ ਕੀਤੀ ਜਾਂਦੀ ਹੈ।
