ਮਹਿੰਗੇ ਸਿਲੰਡਰ ਖਿਲਾਫ਼ ਸੀਐਮ ਮਮਤਾ ਦੀ ਪੈਦਲ ਯਾਤਰਾ, ਪੀਐਮ ’ਤੇ ਸਾਧੇ ਤਿੱਖੇ ਨਿਸ਼ਾਨੇ

ਪੱਛਮੀ ਬੰਗਾਲ ਵਿੱਚ ਅੱਜ ਸਿਆਸੀ ਹਲਚਲ ਪੂਰੇ ਜ਼ੋਰਾਂ ’ਤੇ ਹੈ। ਇਕ ਪਾਸੇ ਕੋਲਕਾਤਾ ਵਿੱਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਿਗੇਡ ਮੈਦਾਨ ’ਤੇ ਵੱਡੀ ਰੈਲੀ ਤੇ ਸੀਐਮ ਮਮਤਾ ਬੈਨਰਜੀ ’ਤੇ ਜਮ ਕੇ ਨਿਸ਼ਾਨਾ ਸਾਧਿਆ ਤੇ ਦੂਜੇ ਪਾਸੇ ਮਮਤਾ ਬੈਨਰਜੀ ਨੇ ਸਿਲੀਗੁੜੀ ਵਿੱਚ ਮਹਿੰਗੇ ਹੁੰਦੇ ਐਲਪੀਜੀ ਸਿਲੰਡਰ ਖਿਲਾਫ਼ ਪੈਦਲ ਯਾਤਰਾ ਕੱਢੀ। ਇਸ ਦੌਰਾਨ ਉਹਨਾਂ ਨੇ ਪ੍ਰਧਾਨ ਮੰਤਰੀ ’ਤੇ ਵੀ ਹਮਲਾ ਬੋਲਿਆ। ਮਮਤਾ ਨੇ ਕਿਹਾਕਿ ਪੀਐਮ ਮੋਦੀ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹਨ, ਬੰਗਾਲ ਵਿੱਚ ਪਰਿਵਰਤਨ ਹੋਵੇਗਾ।

ਬੰਗਾਲ ਵਿੱਚ ਟੀਐਮਸੀ ਆਵੇਗੀ, ਅਸਲ ਪਰਿਵਰਤਨ ਹੁਣ ਦਿੱਲੀ ਵਿੱਚ ਹੋਵੇਗਾ। ਮਮਤਾ ਬੈਨਰਜੀ ਨੇ ਕੇਂਦਰ ਤੇ ਸਭ ਕੁੱਝ ਵੇਚਣ ਦਾ ਆਰੋਪ ਲਗਾਉਂਦੇ ਹੋਏ ਕਿਹਾ ਕਿ, “ਦਿੱਲੀ ਨੂੰ ਤਾਂ ਵੇਚ ਦਿੱਤਾ ਹੈ। ਲਾਲ ਕਿਲ੍ਹੇ ਨੂੰ ਵੇਚ ਦਿੱਤਾ, ਤਾਜਮਹਿਲ ਵੀ ਵਿਕ ਗਿਆ, ਏਅਰ ਇੰਡੀਆ ਵੀ ਵਿਕ ਗਿਆ, ਡਿਫੈਂਸ ਵੇਚ ਦਿੱਤਾ, ਹੁਣ ਕੀ ਦੇਸ਼ ਦਾ ਨਾਮ ਅਪਣੇ ਨਾਮ ਨਾਲ ਕਰਨਗੇ। ਵਲਭ ਭਾਈ ਪਟੇਲ ਦਾ ਸਟੇਡੀਅਮ ਅਪਣੇ ਨਾਮ ’ਤੇ ਕਰ ਲਿਆ…ਸ਼ਰਮ ਆਉਂਦੀ ਹੈ?”
ਮਮਤਾ ਬੈਨਰਜੀ ਸਲੰਡਰ ਤੇ ਪੈਟਰੋਲ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਖਿਲਾਫ ਪੈਦਲ ਯਾਤਰਾ ‘ਚ ਸ਼ਾਮਲ ਹੋਣ ਲਈ ਸਿਲੀਗੁੜੀ ਪਹੁੰਚੇ। ਇਸ ਯਾਤਰਾ ‘ਚ ਵੱਡੀ ਗਿਣਤੀ ਮਹਿਲਾਵਾਂ ਸ਼ਾਮਲ ਹੋਈਆਂ। ਮਮਤਾ ਬੈਨਰਜੀ ਨੇ ਸ਼ਨੀਵਾਰ ਇਹ ਦਾਅਵਾ ਕਰਦਿਆਂ ਕਿਹਾ ਕਿ ਐਲਪੀਜੀ ਸਲੰਡਰ ਜਲਦ ਹੀ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋਣਗੇ। ਮੁੱਖ ਮੰਤਰੀ ਨੇ ਕਿਹਾ ਸਾਨੂੰ ਆਪਣੀ ਆਵਾਜ਼ ਸੁਣਨ ਲਈ ਵੱਡੇ ਪੈਮਾਨੇ ‘ਤੇ ਪ੍ਰਦਰਸ਼ਨ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਰੈਲੀ ਚ ਹਿੱਸਾ ਲੈਣ ਵਾਲਿਆਂ ‘ਚੋਂ ਕਈ ਖਾਲੀ ਐਲਪੀਜੀ ਸਲੰਡਰਾਂ ਨੂੰ ਵਿਰੋਧ ਦਰਸਾਉਣ ਲਈ ਲੈ ਜਾਣਗੇ।
