ਮਹਿੰਗਾਈ ਨੇ ਵਧਾਈ ਆਮ ਲੋਕਾਂ ਦੀ ਚਿੰਤਾ, ਗੈਸ ਸਿਲੰਡਰ 1800 ਰੁਪਏ ਤੋਂ ਪਾਰ

ਤੇਲ ਕੰਪਨੀਆਂ ਨੇ ਕਮਰਸ਼ੀਅਲ ਗੈਸ ਸਿਲੰਡਰਾਂ ਦੀਆਂ ਕੀਮਤਾਂ ਵੱਚ 43.5 ਰੁਪਏ ਦਾ ਵਾਧਾ ਕੀਤਾ ਹੈ। ਵਪਾਰਕ ਗੈਸ ਸਿਲੰਡਰਾਂ ਦੀ ਵਰਤੋਂ ਹੋਟਲਾਂ, ਢਾਬਿਆਂ ਤੇ ਜਨਤਕ ਖਾਣੇ ਬਣਾਉਣ ਵਾਲੀਆਂ ਥਾਵਾਂ ਵਿੱਚ ਕੀਤਾ ਜਾਂਦਾ ਹੈ। ਅਜਿਹੇ ਵਿੱਚ ਹੁਣ ਹੋਟਲ ਵਿੱਚ ਖਾਣਾ ਵੀ ਮਹਿੰਗਾ ਹੋ ਸਕਦਾ ਹੈ।

ਹਾਲਾਂਕਿ, ਇਹ ਰਾਹਤ ਦੀ ਗੱਲ ਹੈ ਕਿ ਘਰੇਲੂ ਵਰਤੋਂ ਲਈ ਐਲਪੀਜੀ ਗੈਸ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ। ਇੰਡੀਅਨ ਆਇਲ ਦੀ ਵੈਬਸਾਈਟ ਤੋਂ ਮਿਲੀ ਜਾਣਕਾਰੀ ਮੁਤਾਬਕ ਦਿੱਲੀ ਵਿੱਚ 19 ਕਿਲੋ ਦਾ ਵਪਾਰਕ ਸਿਲੰਡਰ ਵਧ ਕੇ 1,736.5 ਰੁਪਏ ਹੋ ਗਿਆ ਹੈ।
ਪਹਿਲਾਂ ਦਿੱਲੀ ਵਿੱਚ ਵਪਾਰਕ ਸਿਲੰਡਰ ਦੀ ਕੀਮਤ 1693 ਰੁਪਏ ਸੀ। ਕੋਲਕਾਤਾ ਵਿੱਚ ਵੀ ਕਮਰਸ਼ੀਅਲ ਸਿਲੰਡਰ ਦੀ ਕੀਮਤ 1,770.5 ਰੁਪਏ ਤੋਂ ਵਧ ਕੇ 1805.5 ਰੁਪਏ ਹੋ ਗਈ ਹੈ। ਚੇਨੱਈ ਵਿੱਚ ਗੈਸ ਦੀਆਂ ਕੀਮਤਾਂ 1831 ਰੁਪਏ ਤੋਂ ਵੱਧ ਕੇ 1,867.5 ਰੁਪਏ ਹੋ ਗਈਆਂ ਹਨ। ਮੁੰਬਈ ਵਿੱਚ 1,685 ਰੁਪਏ ਦੀ ਕੀਮਤ ਤੇ ਉਪਲੱਬਧ ਹਨ। ਹਾਲਾਂਕਿ, ਕੰਪਨੀਆਂ ਨੇ ਘਰੇਲੂ ਵਰਤੋਂ ਲਈ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ।
