News

ਮਹਿੰਗਾਈ ਨੂੰ ਕੰਟਰੋਲ ਕਰੇਗਾ ਨਵਾਂ ਸਟੋਵ, ਘਟੇਗਾ 25 ਫ਼ੀਸਦੀ ਖਰਚਾ

ਪੈਟਰੋਲੀਅਮ ਕੰਜ਼ਰਵੇਸ਼ਨ ਰਿਸਰਚ ਐਸੋਸੀਏਸ਼ਨ ਜੋ ਕਿ ਪੈਟਰੋਲੀਅਮ ਤੇ ਕੁਦਰਤੀ ਗੈਸ ਵਿਭਾਗ ਦੀ ਇੱਕ ਸਰਕਾਰੀ ਸਲਾਹਕਾਰ ਸੰਸਥਾ ਹੈ ਨੇ ਘਰੇਲੂ ਪਾਈਪ ਕੁਦਰਤੀ ਗੈਸ ਖਪਤਕਾਰਾਂ ਲਈ ਇੱਕ ਨਵਾਂ ਗੈਸ ਸਟੋਵ ਤਿਆਰ ਕੀਤਾ ਹੈ ਜਿਸ ਨਾਲ ਗੈਸ ਦੀ ਖਪਤ ਘੱਟ ਹੋਵੇਗੀ ਤੇ ਮਾਸਿਕ ਬਿੱਲਾਂ ਵਿੱਚ 25 ਤੱਕ ਦੀ ਕਮੀ ਆਵੇਗੀ। ਐਸੋਸੀਏਸ਼ਨ ਨੇ ਕਿਹਾ ਕਿ ਇੱਕ ਅਨੁਮਾਨ ਮੁਤਾਬਕ ਜੇ ਸਾਰੇ ਮੌਜੂਦਾ ਪੀਐਨਜੀ ਖਪਤਕਾਰਾਂ ਨੂੰ ਨਵੇਂ ਗੈਸ ਸਟੋਵ ਤੇ ਤਬਦੀਲ ਕਰ ਦਿੱਤਾ ਜਾਂਦਾ ਹੈ ਤਾਂ ਇਸ ਨਾਲ ਕੁਦਰਤੀ ਗੈਸ ਦੀ ਸਾਲਾਨਾ 3901 ਕਰੋੜ ਰੁਪਏ ਦੀ ਬਚਤ ਹੋਵੇਗੀ।

LPG coverage ratio: LPG cylinder now used by 89% households

ਇਕ ਆਮ ਗਾਹਕ ਲਗਭਗ 100-150 ਰੁਪਏ ਦੀ ਬਚਤ ਕਰੇਗਾ। ਇਸ ਨਾਲ CO2 ਦੇ ਨਿਕਾਸ ਵਿੱਚ 11 ਮਿਲੀਅਨ ਟਨ ਦੀ ਕਟੌਤੀ ਵੀ ਹੋਵੇਗੀ। ਦੱਸ ਦਈਏ ਕਿ ਪੀਸੀਆਰਏ ਨੇ ਐਨਰਜੀ ਐਫਸ਼ੀਐਂਸੀ ਸਰਵਿਸਿਜ ਲਿਮਟਿਡ ਨਾਲ ਇੱਕ ਸਮਝੌਤੇ ਤੇ ਦਸਤਖ਼ਤ ਕੀਤੇ ਹਨ ਜੋ ਬਿਜਲੀ ਵਿਭਾਗ ਦੇ ਅਧੀਨ ਪੀਐਸਯੂ ਦਾ ਸਾਂਝਾ ਉੱਦਮ ਹੈ।

ਇਹ ਉੱਦਮ ਊਰਜਾ ਕੁਸ਼ਲ ਪੀਐਨਜੀ ਅਧੀਨ ਖਪਤਕਾਰਾਂ ਨੂੰ ਊਰਜਾ ਕੁਸ਼ਲ ਪੀਐਨਜੀ ਅਧਾਰਤ ਭੋਜਨ ਪਕਾਉਣ ਵਾਲੇ ਸਟੋਵ ਦੀ ਵੰਡ ਕਰਦਾ ਹੈ। ਇਸ ਤਹਿਤ ਈਈਐਸਐਲ ਪਹਿਲੇ ਪੜਾਅ ਵਿੱਚ ਦੇਸ਼ ਭਰ ਵਿੱਚ 10 ਲੱਖ ਗੈਸ ਸਟੋਵਜ ਦੀ ਵੰਡ ਕਰੇਗੀ।

Click to comment

Leave a Reply

Your email address will not be published.

Most Popular

To Top