ਮਹਿੰਗਾਈ ਛੂਹ ਰਹੀ ਅਸਮਾਨ, Verka ਨੇ ਦੁੱਧ ਤੋਂ ਬਾਅਦ ਹੁਣ ਪਨੀਰ ਦੀਆਂ ਕੀਮਤਾਂ ‘ਚ ਕੀਤਾ ਵਾਧਾ

ਦੇਸ਼ ਵਿੱਚ ਮਹਿੰਗਾਈ ਪਹਿਲਾਂ ਹੀ ਬਹੁਤ ਵਧ ਚੁੱਕੀ ਹੈ। ਆਏ ਦਿਨ ਵੀ ਮਹਿੰਗਾਈ ਵਿੱਚ ਵਾਧਾ ਹੁੰਦਾ ਰਹਿੰਦਾ ਹੈ। ਜਿੱਥੇ ਦੇਸ਼ ਭਰ ਵਿੱਚ ਦੁੱਧ ਨਾਲ ਬਣਨ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਵਧ ਰਹੀਆਂ ਹਨ ਉੱਥੇ ਪੰਜਾਬ ਵਿੱਚ ਵੀ ਦੁੱਧ ਨਾਲ ਬਣੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ।
ਅਜੇ ਕੁਝ ਸਮਾਂ ਪਹਿਲਾਂ ਹੀ ਵੇਰਕਾ ਕੰਪਨੀ ਨੇ ਦੁੱਧ ਦੀ ਕੀਮਤ 2 ਰੁਪਏ ਪ੍ਰਤੀ ਕਿਲੋ ਵਧਾ ਦਿੱਤੀ ਸੀ। ਇਸ ਤੋਂ ਬਾਅਦ ਦਹੀਂ ਵੀ ਮਹਿੰਗਾ ਹੋ ਗਿਆ ਹੈ। ਵੇਰਕਾ ਕੰਪਨੀ ਵੱਲੋਂ 200 ਗ੍ਰਾਮ ਪਨੀਰ ਦੀ ਕੀਮਤ ਵਿੱਚ 3 ਰੁਪਏ ਦਾ ਵਾਧਾ ਕੀਤਾ ਗਿਆ ਹੈ। ਜਿੱਥੇ ਪਹਿਲਾਂ 200 ਗ੍ਰਾਮ ਦਾ ਪਨੀਰ 75 ਰੁਪਏ ਵਿੱਚ ਮਿਲਦਾ ਸੀ ਹੁਣ ਇਸ ਦੀ ਕੀਮਤ ਵਧ ਕੇ 78 ਰੁਪਏ ਹੋ ਗਈ ਹੈ।
ਕੁਝ ਮਹੀਨੇ ਪਹਿਲਾਂ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਸੀ। ਵੇਰਕਾ ਮਿਲਕ ਪਲਾਂਟ ਵੱਲੋਂ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ ਹੈ। ਨਵੀਂਆਂ ਕੀਮਤਾਂ 19 ਅਗਸਤ ਤੋਂ ਲਾਗੂ ਹੋਈਆਂ ਸਨ। ਇਸ ਤੋਂ ਪਹਿਲਾਂ ਬੀਤੇ ਦਿਨੀਂ ਅਮੂਲ, ਮਦਰ ਡੇਅਰੀ ਨੇ ਵੀ ਦੁੱਧ ਦੀ ਕੀਮਤ 2 ਰੁਪਏ ਪ੍ਰਤੀ ਲੀਟਰ ਮਹਿੰਗੀ ਕਰ ਦਿੱਤਾ ਹੈ।