ਮਹਿਲਾ ਸਰਪੰਚ ਚੜ੍ਹੀ ਟੈਂਕੀ ’ਤੇ, ਪੰਚਾਇਤ ਸੈਕਟਰੀ ’ਤੇ ਲਗਾਏ ਝੂਠਾ ਕੇਸ ਦਰਜ ਕਰਨ ਦੇ ਇਲਜ਼ਾਮ

 ਮਹਿਲਾ ਸਰਪੰਚ ਚੜ੍ਹੀ ਟੈਂਕੀ ’ਤੇ, ਪੰਚਾਇਤ ਸੈਕਟਰੀ ’ਤੇ ਲਗਾਏ ਝੂਠਾ ਕੇਸ ਦਰਜ ਕਰਨ ਦੇ ਇਲਜ਼ਾਮ

ਪੁਲਿਸ ਨੇ ਪਿੰਡ ਡਾਲਾ ਦੀ ਕਾਂਗਰਸ ਪਾਰਟੀ ਨਾਲ ਸਬੰਧਿਤ ਮਹਿਲਾ ਸਰਪੰਚ ਖ਼ਿਲਾਫ਼ ਕਮੇਟੀ ਦੇ ਪੈਸੇ ਵਾਪਸ ਨਾ ਕਰਨ ਤੇ ਕੇਸ ਦਰਜ ਕਰ ਲਿਆ ਹੈ। ਸਰਪੰਚ ਕੁਲਦੀਪ ਕੌਰ ਨੇ ਮੋਰਚਾ ਖੋਲ੍ਹ ਦਿੱਤਾ ਹੈ। ਧੋਖਾਧੜੀ ਦੇ ਮਾਮਲੇ ਵਿੱਚ ਮਾਮਲਾ ਦਰਜ ਹੋਣ ਤੋਂ ਬਾਅਦ ਉਹ ਸਵੇਰੇ 3 ਵਜੇ ਤੋਂ ਪਾਣੀ ਦੀ ਟੈਂਕੀ ਤੇ ਚੜ੍ਹੀ ਹੋਈ ਹੈ।

ਕੁਲਦੀਪ ਕੌਰ ਨੇ ਇਲਜ਼ਾਮ ਲਾਇਆ ਕਿ ਪਿੰਡ ਦੇ ਪੰਚਾਇਤ ਸੈਕਟਰੀ ਨੇ ਆਪਣੇ ਗੁਨਾਹਾਂ ਨੂੰ ਛੁਪਾਉਣ ਲਈ ਉਸ ਖਿਲਾਫ਼ ਝੂਠਾ ਪਰਚਾ ਦਰਜ ਕਰਵਾਇਆ ਹੈ।

ਪਹਿਲਾਂ ਕਾਂਗਰਸ ਸਰਕਾਰ ਨੂੰ ਮਿਲ ਕੇ ਦੂਜੇ ਉਮੀਦਵਾਰਾਂ ਦਾ ਪਰਚਾ ਨਿਯਮਾਂ ਦੇ ਉਲਟ ਜਾ ਕੇ ਉਸ ਨੂੰ ਰੱਦ ਕਰਵਾ ਕੇ ਚੋਣ ਲੜਨ ਲਈ ਮਜ਼ਬੂਰ ਕਰ ਦਿੱਤਾ। ਬਾਅਦ ਵਿੱਚ ਪੰਚਾਇਤ ਦੇ ਫੰਡਾਂ ਵਿੱਚ ਘੁਟਾਲਾ ਕਰ ਕੀਤਾ ਗਿਆ। ਹੁਣ ਇਸ ਘੁਟਾਲੇ ਨੂੰ ਛੁਪਾਉਣ ਲਈ ਉਸ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

Leave a Reply

Your email address will not be published.