ਮਹਿਲਾ ਡਾਕਟਰ ‘ਤੇ ਹਸਪਤਾਲ ਦੇ ਚੌਕੀਦਾਰ ਅਤੇ ਐਂਬੂਲੈਂਸ ਦੇ ਡਰਾਈਵਰ ਨੇ ਕੀਤਾ ਜਾਨਲੇਵਾ ਹਮਲਾ

 ਮਹਿਲਾ ਡਾਕਟਰ ‘ਤੇ ਹਸਪਤਾਲ ਦੇ ਚੌਕੀਦਾਰ ਅਤੇ ਐਂਬੂਲੈਂਸ ਦੇ ਡਰਾਈਵਰ ਨੇ ਕੀਤਾ ਜਾਨਲੇਵਾ ਹਮਲਾ

ਅੰਮ੍ਰਿਤਸਰ ਦੇ ਪੌਸ਼ ਇਲਾਕੇ ਰਣਜੀਤ ਐਵਨਿਊ ਵਿਕੇ ਇੱਕ ਹਸਪਤਾਲ ਦੇ ਵਿੱਚ ਕੰਮ ਕਰਨ ਵਾਲੀ ਡਾਕਟਰ ਤੇ ਉਸ ਦੇ ਹਸਪਤਾਲ ਦੇ ਵਿੱਚ ਲੱਗੇ ਚੌਕੀਦਾਰ ਅਤੇ ਐਂਬੂਲੈਂਸ ਦੇ ਡਰਾਈਵਰ ਨੇ ਜਾਨਲੇਵਾ ਹਮਲਾ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਮਧੂਬਾਲਾ ਨੇ ਦੱਸਿਆ ਕਿ ਉਹ ਰਣਜੀਤ ਐਵਨਿਊ ਦੇ ਹਸਪਤਾਲਾਂ ਵਿੱਚ ਕੰਮ ਕਰਦੀ ਹੈ, ਜਦੋਂ ਉਹ ਆਪਣੀ ਡਿਊਟੀ ਖ਼ਤਮ ਕਰਕੇ ਵਾਪਸ ਆਪਣੇ ਘਰ ਆ ਰਹੀ ਸੀ ਤਾਂ ਮਗਰੋਂ ਉਸ ਤੇ ਰਾਡਾਂ ਨਾਲ ਹਮਲਾ ਬੋਲ ਦਿੱਤਾ ਗਿਆ।

19 absconding criminals arrested in Reasi – The Dispatch

ਉਸ ਨੇ ਦੱਸਿਆ ਕਿ ਉਸ ਦੇ ਹਸਪਤਾਲ ਵਿੱਚ ਕੰਮ ਕਰਨ ਵਾਲੇ ਚੌਕੀਦਾਰ ਨੇ ਉਥੇ ਹੀ ਹਸਪਤਾਲ ਦੇ ਐਂਬੂਲੈਂਸ ਦੇ ਡਰਾਈਵਰ ਨਾਲ ਮਿਲ ਕੇ ਉਸ ਤੇ ਜਾਨਲੇਵਾ ਹਮਲਾ ਕੀਤਾ ਹੈ। ਉਸ ਨੇ ਦੱਸਿਆ ਕਿ ਉਸ ਦੀ ਇਹਨਾਂ ਦੇ ਨਾਲ ਕੋਈ ਵੀ ਨਿੱਜੀ ਦੁਸ਼ਮਣੀ ਨਹੀਂ ਹੈ ਹਾਂ ਪਰ ਕਈ ਵਾਰ ਉਹ ਕੰਮ ਨੂੰ ਲੈ ਕੇ ਜ਼ਰੂਰ ਝਿੜਕ ਦਿੰਦੀ ਹੈ।

ਉਸ ਨੇ ਦੱਸਿਆ ਕਿ ਉਸ ਨੂੰ ਗਲੀਆਂ ਤੋਂ ਪਤਾ ਲੱਗਾ ਕਿ ਇਹ ਕੁੱਲ ਚਾਰ ਵਿਅਕਤੀ ਸਨ, ਜਿਹਨਾਂ ਵਿਚੋਂ ਇੱਕ ਨੂੰ ਗਲੀ ਵਾਲਿਆਂ ਨੇ ਕਾਬੂ ਕਰਕੇ ਪੁਲਿਸ ਦੇ  ਹਵਾਲੇ ਕਰ ਦਿੱਤਾ। ਜਦੋਂ ਪੁਲਿਸ ਜਾਂਚ ਅਧਿਕਾਰੀਆਂ ਨਾਲ ਇਸ ਸਬੰਧਿਤ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪੁਲਿਸ ਨੇ ਮਧੂਬਾਲਾ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਬਾਕੀ ਰਹਿੰਦੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published.