News

ਮਹਾਰਾਸ਼ਟਰ ’ਚ 31 ਮਾਰਚ ਤਕ ਗਾਈਡਲਾਈਨਜ਼ ਜਾਰ, ਪੰਜਾਬ ’ਚ ਵੀ ਸਖ਼ਤੀ

ਹੋਰਨਾਂ ਸੂਬਿਆਂ ਸਮੇਤ ਪੰਜਾਬ ਵਿੱਚ ਵੀ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਮਹਾਰਾਸ਼ਟਰ ਦੇ ਕਈ ਇਲਾਕਿਆਂ ਵਿੱਚ ਲਾਕਡਾਊਨ ਲਗਾ ਦਿੱਤਾ ਗਿਆ ਹੈ। 31 ਮਾਰਚ ਤਕ ਸੂਬੇ ਵਿੱਚ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ 10ਵੀਂ ਅਤੇ 12ਵੀਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਟਾਲ ਦਿੱਤੀਆਂ ਗਈਆਂ ਹਨ।

Coronavirus: Pune administration mulling Section 144 of CRPC to check  epidemic- The New Indian Express

ਮਹਾਰਾਸ਼ਟਰ ਵਿੱਚ ਸੋਮਵਾਰ ਨੂੰ ਕੋਰੋਨਾ ਦੇ 15,051 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ 48 ਲੋਕਾਂ ਦੀ ਮੌਤ ਹੋਈ ਹੈ। ਸੂਬੇ ਵਿੱਚ ਪੀੜਤਾਂ ਦੀ ਗਿਣਤੀ 130547 ਹੈ। ਉੱਥੇ ਹੀ ਸੋਮਵਾਰ ਨੂੰ 10,671 ਲੋਕ ਕੋਰੋਨਾ ਵਾਇਰਸ ਤੋਂ ਠੀਕ ਹੋ ਕੇ ਹਸਪਤਾਲ ਤੋਂ ਘਰ ਜਾ ਚੁੱਕੇ ਹਨ। ਸੂਬੇ ਵਿੱਚ ਰਿਕਵਰੀ ਦਰ 92.07 ਪ੍ਰਤੀਸ਼ਤ ਹੈ ਅਤੇ ਹੁਣ ਤਕ 23,29,464 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ ਅਤੇ ਮਰਨ ਵਾਲਿਆਂ ਦੀ ਦਰ 2.27 ਪ੍ਰਤੀਸ਼ਤ ਹੋ ਗਈ ਹੈ।

6,23,121 ਲੋਕ ਹੋਮ ਕੁਆਰੰਟੀਨ ਹਨ ਜਦਕਿ 6,114 ਲੋਕ ਇੰਸਟੀਚਿਊਸ਼ਨ ਕੁਆਰੰਟੀਨ ਵਿੱਚ ਹਨ। ਦਿੱਲੀ ਵਿੱਚ ਪੀੜਤਾਂ ਦੀ ਗਿਣਤੀ ਅਜੇ ਵੀ 2300 ਤੋਂ ਪਾਰ ਹੈ। 19 ਜਨਵਰੀ ਨੂੰ ਸੂਬੇ ਵਿੱਚ 2334 ਮਾਮਲੇ ਐਕਟਿਵ ਹਨ। 1345 ਮਰੀਜ਼ ਹੋਮ ਆਈਸੋਲੇਸ਼ਨ ਵਿੱਚ ਸਨ। ਐਕਟਿਵ ਮਰੀਜ਼ਾਂ ਦੀ ਦਰ 0.36 ਫ਼ੀਸਦੀ ਹੋ ਗਈ ਹੈ। ਉੱਥੇ ਹੀ ਵਾਇਰਸ ਦਰ 0.59 ਫ਼ੀਸਦੀ ਹੈ, ਜਦਕਿ ਰਿਕਵਰੀ ਦਰ 97.94 ਫ਼ੀਸਦੀ ਹੈ।

ਪਿਛਲੇ 24 ਘੰਟਿਆਂ ਵੱਚ ਸੂਬੇ ਵਿੱਚ ਕੋਰੋਨਾ ਵਾਇਰਸ ਨਾਲ ਤਿੰਨ ਮੌਤਾਂ ਹੋਈਆਂ ਹਨ ਅਤੇ 368 ਮਾਮਲੇ ਸਾਹਮਣੇ ਆਏ ਹਨ। ਗੁਜਰਾਤ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 890 ਨਵੇਂ ਮਾਮਲੇ ਸਾਹਮਣੇ ਆਏ ਹਨ। 594 ਲੋਕ ਕੋਰੋਨਾ ਵਾਇਰਸ ਤੋਂ ਠੀਕ ਹੋਏ ਹਨ ਅਤੇ ਇਕ ਦੀ ਮੌਤ ਹੋ ਗਈ ਹੈ।

ਸੂਰਤ ਵਿੱਚ 240, ਅਹਿਮਾਬਾਦ ਵਿੱਚ 205, ਰਾਜਕੋਟ ਵਿੱਚ 79 ਅਤੇ ਵਡੋਦਰਾ ਵਿੱਚ 76 ਨਵੇਂ ਮਾਮਲੇ ਸਾਹਮਣੇ ਆਏ ਹਨ। ਸੂਬੇ ਵਿੱਚ ਕੁੱਲ ਪੀੜਤਾਂ ਦੀ ਗਿਣਤੀ 4717 ਹੋ ਗਈ ਹੈ ਅਤੇ 4661 ਲੋਕਾਂ ਦੀ ਸਥਿਤੀ ਸਥਿਰ ਹੈ ਜਦਕਿ 56 ਲੋਕ ਵੈਂਟੀਲੇਟਰ ’ਤੇ ਹਨ। ਅਹਿਮਦਾਬਾਦ ਵਿੱਚ ਵੀ ਕੋਰੋਨਾ ਦੇ ਚਲਦੇ ਸਟੇਡੀਅਮ ਵਿੱਚ ਹੋਣ ਵਾਲੇ ਭਾਰਤ ਅਤੇ ਇੰਗਲੈਂਡ ਵਿੱਚ ਟੀ-20 ਦੇ ਤਿੰਨ ਮੁਕਾਬਲਿਆਂ ਨੂੰ ਬਿਨਾਂ ਦਰਸ਼ਕਾਂ ਦੇ ਕਰਾਉਣ ਦਾ ਫ਼ੈਸਲਾ ਲਿਆ ਗਿਆ ਹੈ।

ਮੱਧ ਪ੍ਰਦੇਸ਼ ਵਿੱਚ ਕੋਰੋਨਾ ਵਾਇਰਸ ਦੇ ਪਿਛਲੇ 24 ਘੰਟਿਆਂ ਵਿੱਚ 797 ਨਵੇਂ ਮਾਮਲੇ ਸਾਹਮਣੇ ਆਏ ਹਨ। ਐਮਪੀ ਵਿੱਚ ਕੋਰੋਨਾ ਵਾਇਰਸ ਦੇ ਕੁੱਲ ਮਾਮਲੇ ਵਧ ਕੇ 2,69,391 ਹੋ ਗਏ ਹਨ। ਪਾਜ਼ੀਟੀਵਿਟੀ ਰੇਟ ਵੀ ਇਸ ਸਾਲ ਪਹਿਲੀ ਵਾਰ ਵਧ ਕੇ 5.4 ਪ੍ਰਤੀਸ਼ਤ ਹੋ ਗਿਆ ਹੈ।  

Click to comment

Leave a Reply

Your email address will not be published. Required fields are marked *

Most Popular

To Top