News

ਮਹਾਰਾਸ਼ਟਰ ’ਚ ਕੋਰੋਨਾ ਵੈਕਸੀਨ ’ਤੇ 18 ਜਨਵਰੀ ਤਕ ਲੱਗੀ ਰੋਕ

ਦੇਸ਼ ਵਿੱਚ ਕੋਰੋਨਾ ਵੈਕਸੀਨ ਦਾ ਪ੍ਰੋਗਰਾਮ ਸ਼ੁਰੂ ਹੋ ਗਿਆ ਹੈ। ਪਰ ਮਹਾਰਾਸ਼ਟਰ ਚ ਕੋਰੋਨਾ ਵੈਕਸੀਨ ਅਭਿਆਨ ਤੇ 18 ਜਨਵਰੀ ਤਕ ਰੋਕ ਲਗਾ ਦਿੱਤੀ ਗਈ ਹੈ। ਸੂਬੇ ਦੇ ਸਿਹਤ ਵਿਭਾਗ ਨੇ ਦੱਸਿਆ ਕਿ ਕੋਵਿਨ ਐਪਲੀਕੇਸ਼ਨ ‘ਚ ਆਈਆਂ ਤਕਨੀਕੀ ਦਿੱਕਤਾਂ ਦੇ ਚੱਲਦਿਆਂ ਪੂਰੇ ਮਹਾਰਾਸ਼ਟਰ ‘ਚ ਟੀਕਾਕਰਨ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਗਿਆ ਹੈ।

ਮੁੰਬਈ ‘ਚ ਅੱਜ ਕੋਰੋਨਾ ਵੈਕਸਨੇਸ਼ਨ ਅਭਿਆਨ ਦੇ ਪਹਿਲੇ ਦਿਨ ਤਕਨੀਕੀ ਖਰਾਬੀ ਦੇ ਚੱਲਦਿਆਂ 4000 ਲੋਕਾਂ ਦੇ ਟੀਕਾਕਰਨ ਦਾ ਟੀਚਾ ਪੂਰਾ ਨਹੀਂ ਹੋ ਸਕਿਆ। ਸਰਕਾਰ ਦਾ ਕਹਿਣਾ ਹੈ ਕਿ ਆਫਲਾਈਨ ਮਾਧਿਅਮ ਜ਼ਰੀਏ ਵੈਕਸੀਨੇਸ਼ਨ ਦਾ ਕੰਮ ਨਹੀਂ ਕੀਤਾ ਜਾਵੇਗਾ।

ਦੇਸ਼ ‘ਚ ਪਹਿਲੇ ਦਿਨ ਅੱਜ ਇਕ ਲੱਖ, 91 ਹਜ਼ਾਰ, 181 ਲੋਕਾਂ ਨੂੰ ਕੋਰੋਨਾ ਦਾ ਟੀਕਾ ਲਾਇਆ ਗਿਆ। ਇਸ ਲਈ ਦੇਸ਼ਭਰ ‘ਚ 3351 ਵੈਕਸੀਨੇਸ਼ਨ ਸੈਂਟਰ ਬਣਾਏ ਗਏ ਸਨ। ਸਿਹਤ ਮੰਤਰਾਲੇ ਨੇ ਦੱਸਿਆ ਕਿ ਅਜੇ ਤਕ ਵੈਕਸੀਨ ਲੱਗਣ ਤੋਂ ਬਾਅਦ ਹਸਪਤਾਲ ‘ਚ ਭਰਤੀ ਹੋਣ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ।

ਪਹਿਲੇ ਦਿਨ ਦੀ ਵੈਕਸੀਨੇਸ਼ਨ ਤੋਂ ਬਾਅਦ ਓੜੀਸਾ ਸਰਕਾਰ ਨੇ ਕਿਹਾ ਕਿ ਐਤਵਾਰ ਸੂਬੇ ‘ਚ ਕਿਸੇ ਨੂੰ ਵੀ ਵੈਕਸੀਨ ਨਹੀਂ ਦਿੱਤੀ ਜਾਵੇਗੀ। ਸਰਕਾਰ ਦਾ ਕਹਿਣਾ ਹੈ ਕਿ ਉਹ ਵੈਕਸੀਨ ਲੈਣ ਵਾਲਿਆਂ ਦੀ ਹਾਲਤ ‘ਤੇ ਇਕ ਦਿਨ ਨਜ਼ਰ ਰੱਖਣਗੇ। ਸਿਹਤ ਤੇ ਪਰਿਵਾਰ ਕਲਿਆਣ ਵਿਭਾਗ ‘ਚ ਵਾਧੂ ਮੁੱਖ ਸਕੱਤਰ ਪੀਕੇ ਮੋਹਪਾਤਰਾ ਨੇ ਜਾਣਕਾਰੀ ਦਿੱਤੀ।

Click to comment

Leave a Reply

Your email address will not be published. Required fields are marked *

Most Popular

To Top