News

ਮਹਾਂਰਾਸ਼ਟਰ ਤੇ ਪੰਜਾਬ ’ਚ ਤੇਜ਼ੀ ਨਾਲ ਵਧੇ ਕੋਰੋਨਾ ਕੇਸ, ਕੇਂਦਰ ਨੇ ਭੇਜੀਆਂ ਹਾਈ ਲੈਵਲ ਟੀਮਾਂ

ਪੰਜਾਬ ਸਮੇਤ ਕੇਰਲ, ਤਮਿਲਨਾਡੂ, ਕਰਨਾਟਕ ਤੇ ਗੁਜਰਾਤ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਵਿੱਚ ਵਾਧਾ ਜਾਰੀ ਹੈ ਜਿਸ ਨੂੰ ਲੈ ਕੇ ਕੇਂਦਰ ਸਰਕਾਰ ਦੀ ਪਰੇਸ਼ਾਨੀ ਵਧ ਗਈ ਹੈ। ਇਸ ਕੜੀ ਤਹਿਤ ਕੇਂਦਰ ਨੇ ਮਹਾਰਾਸ਼ਟਰ ਅਤੇ ਪੰਜਾਬ ਵਿੱਚ ਹਾਈਲੈਵਲ ਮਲਟੀ ਡਿਸਿਪਲਿਨਰੀ ਟੀਮਾਂ ਤੈਨਾਤ ਕੀਤੀਆਂ ਹਨ ਜੋ ਕਿ ਕੋਰੋਨਾ ਦੇ ਖਿਲਾਫ ਲੜਾਈ ਵਿੱਚ ਲੋਕਾਂ ਦੀ ਮਦਦ ਕਰਨਗੀਆਂ। ਸਿਹਤ ਵਿਭਾਗ ਨੇ ਦਸਿਆ ਕਿ ਪੰਜਾਬ ਲਈ ਨੈਸ਼ਨਲ ਮਹਾਂਮਾਰੀ ਕੰਟਰੋਲ ਕੇਂਦਰ ਦੇ ਨਿਰਦੇਸ਼ਕ ਡਾ. ਸੁਜੀਤ ਕੁਮਾਰ ਸਿੰਘ ਦੀ ਨਿਗਰਾਨੀ ਵਿੱਚ ਟੀਮ ਭੇਜੀ ਗਈ ਹੈ।

Coronavirus in Pakistan: Cases cross 2,700; Punjab reports more than 1,000  patients

ਉੱਥੇ ਹੀ ਮਹਾਰਾਸ਼ਟਰ ਲਈ ਸਿਹਤ ਵਿਭਾਗ ਦੇ ਹੀ ਆਪਦਾ ਪ੍ਰਬੰਧਨ ਸੈੱਲ ਦੇ ਸੀਨੀਅਰ ਡਾ. ਪੀ ਰਵਿੰਦਰਨ ਦੀ ਨਿਗਰਾਨੀ ਵਿੱਚ ਟੀਮ ਭੇਜੀ ਗਈ ਹੈ। ਦੋਵੇਂ ਹੀ ਟੀਮਾਂ ਹਾਟਸਪਾਟ ਇਲਾਕਿਆਂ ਵਿੱਚ ਪਹੁੰਚ ਕੇ ਉੱਥੇ ਦੇ ਜ਼ਮੀਨੀ ਹਾਲਾਤ ਨੂੰ ਲੈ ਕੇ ਕੇਂਦਰ ਤਕ ਜਾਣਕਾਰੀ ਦੇਵੇਗੀ। ਨਾਲ ਹੀ ਕੋਰੋਨਾ ਵਾਇਰਸ ਖਿਲਾਫ਼ ਵਾਇਰਸ ਦੀ ਲੜਾਈ ਵਿੱਚ ਰਾਜ ਸਰਕਾਰਾਂ ਦੀ ਮਦਦ ਵੀ ਕਰੇਗੀ।

ਦੋਵੇਂ ਹੀ ਟੀਮਾਂ ਤੋਂ ਮੁੱਖ ਸਕੱਤਰਾਂ ਨਾਲ ਬੈਠਕਾਂ ਕਰਨ ਦੇ ਹੁਕਮ ਦਿੱਤੇ ਗਏ ਹਨ। ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਵੀ ਪੰਜ ਰਾਜਾਂ ਲਈ ਕੇਂਦਰ ਵੱਲੋਂ ਟੀਮਾਂ ਭੇਜੀ ਜਾ ਚੁੱਕੀ ਹੈ। ਹੁਣ ਤਕ ਇਹਨਾਂ ਵੱਲੋਂ ਮਿਲੀ ਰਿਪੋਰਟ ਨੂੰ ਲੈ ਕੇ ਸਿਹਤ ਵਿਭਾਗ ਨੇ ਸਰਵਜਨਿਕ ਤੌਰ ’ਤੇ ਜਾਣਕਾਰੀ ਨਹੀਂ ਦਿੱਤੀ। ਇਹ ਟੀਮਾਂ ਇਹਨਾਂ ਰਾਜਾਂ ਵਿੱਚ ਕੋਰੋਨਾ ਦੇ ਵਧ ਰਹੇ ਮਾਮਲਿਆਂ ’ਤੇ  ਨਜ਼ਰ ਰੱਖਣਗੀਆਂ, ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਦੀ ਵਜ੍ਹਾ ਪਤਾ ਲਗਾਉਣਗੀਆਂ ਅਤੇ ਉਹਨਾਂ ਨੂੰ ਕੰਟਰੋਲ ਕਰਨ ਲਈ ਹੱਲ ਲੱਭਣਗੀਆਂ।

ਮਹਾਂਰਾਸ਼ਟਰ ਦੀ ਹਾਈ ਲੈਵਲ ਟੀਮ ਦੀ ਅਗਵਾਈ ਡਾ. ਪੀ ਰਵਿੰਦਰਨ, ਸੀਨੀਅਰ ਸੀਐਮਓ, ਆਪਦਾ ਪ੍ਰਬੰਧਨ ਸੈੱਲ ਅਤੇ ਐਮਓਐਚਐਫਡਬਲਯੂ ਕਰਨਗੇ। ਉੱਥੇ ਹੀ ਪੰਜਾਬ ਵਿੱਚ ਇਸ ਟੀਮ ਦੀ ਅਗਵਾਈ ਦਿੱਲੀ ਦੇ ਰਾਸ਼ਟਰੀ ਰੋਗ ਕੰਟਰੋਲ ਕੇਂਦਰ ਦੇ ਡਾਇਰੈਕਟਰ ਡਾ. ਐਸ ਕੇ ਸਿੰਘ ਕਰਨਗੇ। ਸ਼ੁੱਕਰਵਾਰ ਸਵੇਰੇ ਤਕ ਦਿੱਤੀ ਸਮੇਤ 6 ਰਾਜਾਂ ਵਿੱਚ ਕੋਰੋਨਾ ਦੇ ਸਭ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਵਿਭਾਗ ਦੀ ਮੰਨੀਏ ਤਾਂ ਸ਼ੁੱਕਰਵਾਰ ਸਵੇਰੇ ਤਕ ਸਾਹਮਣੇ ਆਏ 16,838 ਨਵੇਂ ਮਾਮਲਿਆਂ ਵਿਚੋਂ 84.44 ਫ਼ੀਸਦੀ ਮਾਮਲੇ ਇਹਨਾਂ 6 ਰਾਜਾਂ ਵਿੱਚੋਂ ਸਨ।

ਇਹਨਾਂ 6 ਰਾਜਾਂ ਵਿੱਚ ਦਿੱਲੀ, ਮਹਾਰਾਸ਼ਟਰ, ਪੰਜਾਬ, ਹਰਿਆਣਾ, ਗੁਜਰਾਤ ਅਤੇ ਮੱਧ ਪ੍ਰਧੇਸ਼ ਸ਼ਾਮਲ ਹਨ, ਉੱਥੇ ਹੀ ਮਹਾਂਰਾਸ਼ਟਰ ਵਿੱਚ ਲਗਾਤਾਰ ਕੋਰੋਨਾ ਦੇ ਸਭ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਸ ਤੋਂ ਬਾਅਦ ਦੂਜੇ ਨੰਬਰ ’ਤੇ ਕੇਰਲ ਅਤੇ ਤੀਜੇ ਨੰਬਰ ’ਤੇ ਪੰਜਾਬ ਹੈ।  ਪੰਜਾਬ ਤੀਜਾ ਅਜਿਹਾ ਰਾਜ ਬਣ ਗਿਆ ਹੈ ਜਿੱਥੇ 2 ਮਹੀਨਿਆਂ ਵਿੱਚ 1000 ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ।

ਇਸ ਤੋਂ ਪਹਿਲਾਂ ਮਹਾਂਰਾਸ਼ਟਰ ਅਤੇ ਕੇਰਲ ਵਿੱਚ 7 ਮਹੀਨਿਆਂ ਵਿੱਚ 1000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਵੀਰਵਾਰ ਨੂੰ ਪੰਜਾਬ ਵਿੱਚ 1074 ਨਵੇਂ ਮਾਮਲੇ ਸਾਹਮਣੇ ਆਏ ਹਨ। ਪਿਛਲੇ ਹਫ਼ਤੇ ਪੰਜਾਬ ਵਿੱਚ 5022 ਨਵੇਂ ਮਾਮਲੇ ਸਾਹਮਣੇ ਆਏ ਸਨ। ਇਸ ਦੌਰਾਨ ਮਾਮਲਿਆਂ ਵਿੱਚ 65 ਫ਼ੀਸਦੀ ਦਾ ਵਾਧਾ ਦੇਖਿਆ ਗਿਆ ਸੀ।

Click to comment

Leave a Reply

Your email address will not be published. Required fields are marked *

Most Popular

To Top