News

ਮਹਾਂਰਾਸਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਨੇ ਦਿੱਤਾ ਅਸਤੀਫ਼ਾ

ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਨੇ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਮੁੰਬਈ ਦੇ ਸਾਬਕਾ ਕਮਿਸ਼ਨਰ ਪਰਮਬੀਰ ਸਿੰਘ ਨੇ ਬੀਤੇ ਦਿਨਾਂ ਵਿੱਚ ਇਕ ਚਿੱਠੀ ਲਿਖ ਕੇ ਅਨਿਲ ਦੇਸ਼ਮੁੱਖ ’ਤੇ 100 ਕਰੋੜ ਰੁਪਏ ਦੀ ਵਸੂਲੀ ਕਰਨ ਦਾ ਇਲਜ਼ਾਮ ਲਾਇਆ ਸੀ।

Anil Deshmukh resigns as Maharashtra Home Minister | India News,The Indian  Express

ਇਸ ਤੋਂ ਬਾਅਦ ਹੀ ਅਨਿਲ ਦੇਸ਼ਮੁੱਖ ਹਰ ਕਿਸੇ ਦੇ ਨਿਸ਼ਾਨੇ ’ਤੇ ਸਨ। ਅੱਜ ਜਦੋਂ ਬੰਬੇ ਹਾਈਕੋਰਟ ਨੇ ਉਹਨਾਂ ਖਿਲਾਫ਼ ਸੀਬੀਆਈ  ਜਾਂਚ ਨੂੰ ਮਨਜ਼ੂਰੀ ਦਿੱਤੀ ਤਾਂ ਅਨਿਲ ਦੇਸ਼ਮੁੱਖ ਨੇ ਅਸਤੀਫ਼ਾ ਦੇਣ ਦੀ ਗੱਲ ਆਖੀ ਹੈ। ਦਸ ਦਈਏ ਕਿ ਪਰਮਬੀਰ ਸਿੰਘ ਨੇ ਇਸ ਮਾਮਲੇ ਨੂੰ ਲੈ ਕੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ।

ਬੰਬੇ ਹਾਈਕੋਰਟ ਨੇ ਸੋਮਵਾਰ ਨੂੰ ਹੁਕਮ ਦਿੱਤੇ ਸਨ ਕਿ ਇਹਨਾਂ ਇਲਜ਼ਾਮਾਂ ਦੀ ਜਾਂਚ ਸੀਬੀਆਈ ਕਰੇ। ਸੀਬੀਆਈ ਨੂੰ ਅਗਲੇ 15 ਦਿਨਾਂ ਵਿੱਚ ਇੱਕ ਸ਼ੁਰੂਆਤੀ ਰਿਪੋਰਟ ਦੇਣੀ ਹੋਵੇਗੀ ਇਸ ਤੋਂ ਬਾਅਦ ਇਹ ਤੈਅ ਹੋਵੇਗਾ ਕਿ ਅਨਿਲ ਦੇਸ਼ਮੁੱਖ ’ਤੇ ਐਫਆਈਆਰ ਦਰਜ ਹੋਵੇਗੀ ਜਾਂ ਨਹੀਂ।

ਐਂਟੀਲੀਆ ਮਾਮਲੇ ਤੋਂ ਬਾਅਦ ਤੋਂ ਹੀ ਮਹਾਂਰਾਸ਼ਟਰ ਵਿੱਚ ਲਗਾਤਾਰ ਸੰਕਟ ਦੇਖਣ ਨੂੰ ਮਿਲ ਰਹੇ ਹਨ। ਇਸ ਮਾਮਲੇ ਦੇ ਕੁੱਝ ਦਿਨ ਬਾਅਦ ਮੁੰਬਈ ਦੇ ਕਮਿਸ਼ਨਰ ਅਹੁਦੇ ਤੋਂ ਪਰਮਬੀਰ ਸਿੰਘ ਨੂੰ ਟ੍ਰਾਂਸਫਰ ਕਰ ਦਿੱਤਾ ਗਿਆ ਸੀ।

ਉਸ ਸਮੇਂ ਪਰਮਬੀਰ ਸਿੰਘ ਨੇ ਇਕ ਚਿੱਠੀ ਲਿਖੀ ਸੀ ਜਿਸ ਵਿਚ ਉਹਨਾਂ ਨੇ ਦਾਅਵਾ ਕੀਤਾ ਸੀ ਕਿ ਅਨਿਲ ਦੇਸ਼ਮੁੱਖ ਅਪਣੇ ਘਰ ਵਿੱਚ ਸਚਿਨ ਵਾਜ਼ੇ ਨਾਲ ਮੁਲਾਕਾਤ ਕਰਦੇ ਸਨ। ਪਰਮਬੀਰ ਸਿੰਘ ਦੀ ਚਿੱਠੀ ਤੋਂ ਬਾਅਦ ਕਾਫ਼ੀ ਵਿਵਾਦ ਹੋਇਆ ਸੀ। ਹਾਲਾਂਕਿ, ਐਨਸੀਪੀ ਮੁੱਖੀ ਸ਼ਰਦ ਪਵਾਰ ਨੇ ਸ਼ੁਰੂਆਤ ਵਿੱਚ ਹੀ ਅਨਿਲ ਦੇਸ਼ਮੁੱਖ ਤੋਂ ਅਸਤੀਫ਼ੇ ਤੋਂ ਇਨਕਾਰ ਕਰ ਦਿੱਤਾ ਸੀ।   

Click to comment

Leave a Reply

Your email address will not be published. Required fields are marked *

Most Popular

To Top