News

ਮਹਾਂਪੰਚਾਇਤ ਦੌਰਾਨ ਰਾਕੇਸ਼ ਟਿਕੈਤ ਨੇ ਕੀਤੇ ਕਈ ਵੱਡੇ ਐਲਾਨ, 6 ਮਤੇ ਕੀਤੇ ਪਾਸ

26 ਜਨਵਰੀ ਦੀ ਟਰੈਕਟਰ ਪ੍ਰੇਡ ਤੋਂ ਬਾਅਦ ਹੀਰੋ ਬਣ ਕੇ ਉੱਭਰੇ ਰਾਕੇਸ਼ ਟਿਕੈਤ ਦੀ ਅਗਵਾਈ ਵਿੱਚ ਅੱਜ ਹਰਿਆਣਾ ਦੇ ਜੀਂਦ ਵਿੱਚ ਮਹਾਂਪੰਚਾਇਤ ਕੀਤੀ ਗਈ। ਜਿਸ ਵਿੱਚ ਸੈਂਕੜੇ ਨਹੀਂ ਹਜ਼ਾਰਾਂ ਨਹੀਂ ਸਗੋਂ ਲੱਖਾਂ ਕਿਸਾਨਾਂ ਨੇ ਭਾਗ ਲਿਆ। ਮਹਾਂਪੰਚਾਇਤ ਵਿੱਚ ਰਾਕੇਸ਼ ਟਿਕੈਤ ਤੋਂ ਇਲਾਵਾ ਗੁਰਨਾਮ ਸਿੰਘ ਚੜੂਨੀ ਅਤੇ ਬਲਬੀਰ ਸਿੰਘ ਰਾਜੇਵਾਲ ਵੀ ਪਹੁੰਚੇ।

ਇਸ ਦੌਰਾਨ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਆਪਣੇ ਭਾਸ਼ਣ ਦੌਰਾਨ ਕਈ ਵੱਡੇ ਐਲਾਨ ਕੀਤੇ ਹਨ। ਰਾਕੇਸ਼ ਟਿਕੈਤ ਨੇ ਐਲਾਨ ਕੀਤਾ ਹੈ ਕਿ ਖੇਤੀ ਕਾਂਨੂੰਨਾਂ ਨੂੰ ਰੱਦ ਕਰਵਾਉਣ ਦੀ ਲੜਾਈ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ ਹੀ ਲੜੀ ਜਾਵੇਗੀ।

ਕਿਸਾਨ ਮਹਾਪੰਚਾਇਤ ਦੌੌਰਾਨ ਟੁੱਟਿਆ ਸਟੇਜ ਪਰ ਕਿਸਾਨਾਂ ਦੇ ਹੌਸਲੇ ਬੁਲੰਦ ਪਾਸ ਕੀਤੇ 6 ਮਤੇ, ਵੇਖੋ ਤਸਵੀਰਾਂ

ਉਨਾਂ ਕਿਹਾ ਕਿ ਸਿੱਖਾਂ ਨੇ ਦੇਸ਼ ਲਈ ਬਹੁਤ ਸਾਰੀਆਂ ਕੁਰਬਾਨੀਆਂ ਕੀਤੀਆਂ ਨੇ ਅਤੇ ਉਨ੍ਹਾਂ ਨੂੰ ਹਾਲੇ ਸਿੱਖਾਂ ਅਤੇ ਪੰਜਾਬ ਦੇ ਕਿਸਾਨ ਲੀਡਰਾਂ ਤੋਂ ਬਹੁਤ ਕੁੱਝ ਸਿੱਖਣ ਦੀ ਲੋੜ ਹੈਕਿਸਾਨਾਂ ਦੀ ਇਸ ਮਹਾਪੰਚਾਇਤ ਵਿੱਚ 6 ਮਤੇ ਪਾਸ ਕੀਤੇ ਗਏ। ਜਿਨ੍ਹਾਂ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੁਦ ਸੰਘਰਸ਼ ਕਮੇਟੀ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਅਮਿਤ ਸ਼ਾਹ ਨੂੰ ਵੀ ਗੱਲਬਾਤ ਵਿਚ ਸ਼ਾਮਲ ਹੋਣਾ ਚਾਹੀਦਾ ਹੈ ਸ਼ਾਮਲ ਹੈ।

ਨਾਲ ਹੀ ਮਤੇ ‘ਚ ਕਿਹਾ ਗਿਆ ਕਿ ਗੱਲਬਾਤ ਵਿੱਚ ਖੇਤੀਬਾੜੀ ਮੰਤਰੀ ਜਾਂ ਕਿਸੇ ਹੋਰ ਮੰਤਰੀ ਦੀ ਕੋਈ ਸਵੀਕਾਰ ਨਹੀਂ ਹੋਵੇਗਾ। ਅੱਗੇ ਪਾਸ ਕੀਤੇ ਮਤੇ ‘ਚ ਕਿਹਾ ਗਿਆ ਕਿ ਤਿੰਨ ਕਾਲੇ ਕਾਨੂੰਨ ਰੱਦ ਕੀਤੇ ਜਾਣੇ ਚਾਹੀਦੇ ਹਨ। ਐਮਐਸਪੀ ਨੂੰ ਕਾਨੂੰਨੀ ਤੌਰ ‘ਤੇ ਪ੍ਰਵਾਨਗੀ ਦੇਣੀ ਚਾਹੀਦੀ ਹੈ।

ਇੱਕ ਮਤਾ ਹੋਰ ਹੈ ਕਿ ਸਵਾਮੀਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਣੀ ਚਾਹੀਦੀ ਹੈ ਤੇ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਜਾਣਾ ਚਾਹਿਦਾ ਹੈ। ਇਸ ਮਹਾਪੰਚਾਇਤ ‘ਚ ਹੀ ਪਾਸ ਇੱਕ ਮਤੇ ‘ਚ ਕਿਹਾ ਗਿਆ ਕਿ 26 ਜਨਵਰੀ ਨੂੰ ਫੜੇ ਗਏ ਕਿਸਾਨਾਂ ਨੂੰ ਰਿਹਾ ਕੀਤਾ ਜਾਵੇ ਅਤੇ ਉਨ੍ਹਾਂ ਖਿਲਾਫ ਦਾਈਰ ਕੇਸ ਵਾਪਸ ਲਏ ਜਾਣ।

ਰਾਕੇਸ਼ ਟਿਕੈਤ ਨੇ ਕਿਹਾ, “ਅਸੀਂ ਖਾਪ ਪੰਚਾਇਤਾਂ ਦੀ ਪਾਲਣਾ ਕਰਨ ਵਾਲੇ ਹਾਂ। ਨਾ ਹੀ ਦਫਤਰ ਬਦਲੇਗਾ, ਅਤੇ ਨਾ ਹੀ ਸਟੇਜ ਬਦਲੇਗੀ। ਇਤਿਹਾਸ ਗਵਾਹ ਹੈ, ਜਦੋਂ ਵੀ ਰਾਜਾ ਡਰਦਾ ਹੈ, ਤਾਂ ਉਹ ਕਿਲ੍ਹੇ ਬਣਾਉਦਾ ਹੈ। ਦਿੱਲੀ ‘ਚ ਕਿਲਾਂ ਲਗਾਈਆਂ ਜਾ ਰਹੀਆਂ ਹਨ, ਅਸੀਂ ਉਨ੍ਹਾਂ ਨੂੰ ਆਪਣੇ ਖੇਤਾਂ ਵਿਚ ਲਗਾਉਂਦੇ ਹਾਂ।

ਫਿਲਹਾਲ ਇਹ ਬਿੱਲ ਦੀ ਵਾਪਸੀ ‘ਤੇ ਹੈ, ਜੇਕਰ ਗੱਦੀ ਵਾਪਸ ਕਰਨ ਦੀ ਗੱਲ ਕੀਤੀ ਤਾਂ ਤੁਸੀਂ ਕੀ ਕਰੋਗੇ। ” ਰਾਕੇਸ਼ ਨੇ ਗਾਜ਼ੀਪੁਰ ਸਰਹੱਦ ‘ਤੇ ਕਿਲਾਂ ਲਾਉਣ ‘ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਅਸੀਂ ਇਨ੍ਹਾਂ ਕਿਲਾਂ ਨੂੰ ਉਖਾੜ ਸੁੱਟਾਂਗੇ ਅਤੇ ਉਨ੍ਹਾਂ ਨੂੰ ਚੌਪਾਲ ‘ਚ ਰੱਖਾਂਗੇ। ਇਹ ਕਿਲਾਂ ਆਉਣ ਵਾਲੀ ਪੀੜੀ ਨੂੰ ਦਿਖਾਵੇਗੀ ਕਿ ਕਿਵੇਂ ਕਿਸਾਨ ਲੜਾਈ ਜਿੱਤੀਆ ਸੀ।

ਮਹਾਪੰਚਾਇਤ ਵਿੱਚ ਹਜ਼ਾਰਾਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਰਾਕੇਸ਼ ਟਿਕੈਤ ਨੇ ਕਿਹਾ ਕਿ ਲੜਾਈ ਵਿੱਚ ਨਾ ਤਾਂ 40 ਵਿਅਕਤੀਆਂ ਦੀ ਕਮੇਟੀ ਦਾ ਮੁਖੀ ਬਦਲਿਆ ਜਾਵੇਗਾ ਅਤੇ ਨਾ ਹੀ ਪੰਚ, ਘੋੜੇ ਬਦਲੇ ਜਾਣਗੇ। ਦੱਸ ਦਈਏ ਕਿ 2002 ਵਿਚ ਕੰਡੇਲਾ ਬਿਜਲੀ ਬਿੱਲ ਮੁਆਫੀ ਅੰਦੋਲਨ ਕਰਕੇ ਚਰਚਾ ਵਿਚ ਸੀ।

ਕੰਡੇਲਾ ਖਾਪ ਦੇ ਮੁਖੀ ਟੇਕ ਰਾਮ ਕੰਡੇਲਾ ਨੇ ਦੱਸਿਆ ਕਿ ਪ੍ਰੋਗਰਾਮ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਟਿਕੈਤ ਤੋਂ ਇਲਾਵਾ ਬਹੁਤ ਸਾਰੇ ਖਾਪ ਆਗੂ ਵੀ ਇਸ ਵਿੱਚ ਸ਼ਾਮਲ ਹੋਏ। ਇਹ ਮਹਾਪੰਚਾਇਤ ਕਿਸਾਨਾਂ ਦੇ ਸਮਰਥਨ ਵਿਚ ਆਯੋਜਿਤ ਕੀਤੀ ਗਈ।

ਮਹਾਪੰਚਾਇਤ ‘ਚ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਅਤੇ ਐਮਐਸਪੀ ਦੀ ਗਰੰਟੀ ਦੀ ਮੰਗ ਕੀਤੀ। ਨਾਲ ਹੀ ਕਿਸਾਨਾਂ ਨੂੰ ਸੰਬੋਧਿਤ ਕਰਦਿਆਂ ਟਿਕੈਤ ਨੇ ਕਿਸਾਨਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਜਿੱਤ ਸਿਰਫ ਸਾਡੀ ਹੋਵੇਗੀ। ਨਾਲ ਹੀ ਇਹ ਸਹੁੰ ਚੁੱਕਣ ਲਈ ਕਿਹਾ ਕਿ ਅਸੀਂ ਆਪਣੀ ਮਿੱਟੀ ਨਹੀਂ ਵਿੱਕਣ ਦਿਵਾਂਗੇ।

Click to comment

Leave a Reply

Your email address will not be published. Required fields are marked *

Most Popular

To Top