News

ਮਲੇਸ਼ੀਆ ਤੋਂ ਘਰ ਪਰਤਿਆ ਲੁਧਿਆਣਾ ਦਾ ਨੌਜਵਾਨ, ਦੱਸਿਆ ਕਿਵੇਂ ਮਲੇਸ਼ੀਆ ਦੀ ਪੁਲਿਸ ਕਰਦੀ ਸੀ ਤਸ਼ੱਦਦ

ਮਲੇਸ਼ੀਆ ‘ਚ ਫਸੇ 300 ਨੌਜਵਾਨ ਪਰਤੇ ਪੰਜਾਬ, ਇਕਾਂਤਵਾਸ ‘ਚ ਰੱਖਣ ਤੋਂ ਬਾਅਦ ਭੇਜੇ ਘਰ
– ਪਰਿਵਾਰ ਮੈਂਬਰ ਹੋਏ ਭਾਵੁਕ

ਲੁਧਿਆਣਾ, 18 ਜੁਲਾਈ 2020 – ਅਕਸਰ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨ ਗਲਤ ਢੰਗ ਨਾਲ ਵਿਦੇਸ਼ਾਂ ਵਿੱਚ ਜਾ ਪਹੁੰਚਦੇ ਨੇ ਜਾਂ ਫਿਰ ਫਰਜ਼ੀ ਏਜੰਟ ਉਨ੍ਹਾਂ ਨੂੰ ਗਲਤ ਢੰਗ ਨਾਲ ਵਿਦੇਸ਼ ਭੇਜ ਦਿੰਦੇ ਹਨ। ਜਿਸ ਕਰਕੇ ਉਹ ਫਸ ਜਾਂਦੇ ਹਨ ਅਤੇ ਅਜਿਹੇ ਹੀ ਮਲੇਸ਼ੀਆ ਦੇ ਵਿੱਚ ਫਸੇ ਹੋਏ 300 ਭਾਰਤੀ ਨੌਜਵਾਨਾਂ ਨੂੰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਯਤਨਾਂ ਸਦਕਾ ਵਾਪਿਸ ਲਿਆਂਦਾ ਗਿਆ ਹੈ। ਇਨ੍ਹਾਂ ਨੌਜਵਾਨਾਂ ਵਿੱਚੋਂ ਲੁਧਿਆਣਾ ਦੇ ਹਲਕਾ ਰਾਏਕੋਟ ਦੇ ਪਿੰਡ ਸੁਖਾਣਾ ਦਾ ਨੌਜਵਾਨ ਜਗਪ੍ਰੀਤ ਅਤੇ ਪਿੰਡ ਰਾਮਗੜ੍ਹ ਦਾ ਨੌਜਵਾਨ ਦਿਲਜੋਤ ਵੀ ਆਪਣੇ ਪਿੰਡ ਏਕਾਂਤਵਾਸ ਦਾ ਸਮਾਂ ਪੂਰਾ ਕਰਨ ਤੋਂ ਬਾਅਦ ਪਰਤੇ ਹਨ। ਜਿਨ੍ਹਾਂ ਨੇ ਆਪਣੀ ਹੱਡ ਬੀਤੀ ਦੱਸੀ ਅਤੇ ਕੇਂਦਰੀ ਮੰਤਰੀ ਦਾ ਧੰਨਵਾਦ ਵੀ ਕੀਤਾ।

ਇਸ ਦੌਰਾਨ ਨੌਜਵਾਨ ਜਗਪ੍ਰੀਤ ਨੇ ਦੱਸਿਆ ਕਿ ਕਿਵੇਂ ਮਲੇਸ਼ੀਅਨ ਵਿੱਚ ਪੁਲਿਸ ਉਨ੍ਹਾਂ ਤੇ ਤਸ਼ੱਦਦ ਕਰਦੀ ਸੀ। ਉਨ੍ਹਾਂ ਨੂੰ ਦਵਾਈ ਨਹੀਂ ਦਿੱਤੀ ਜਾਂਦੀ ਸੀ ਖਾਣ ਪੀਣ ਦਾ ਵੀ ਕੋਈ ਪ੍ਰਬੰਧ ਨਹੀਂ ਸੀ ਅਤੇ ਉਹ ਉੱਥੇ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਸਨ। ਜਿਸ ਤੋਂ ਬਾਅਦ ਭਾਰਤੀ ਸਰਕਾਰ ਵੱਲੋਂ ਯਤਨਾਂ ਤੋਂ ਬਾਅਦ ਉਨ੍ਹਾਂ ਨੂੰ ਮੁਫਤ ਚ ਭਾਰਤ ਲਿਆਂਦਾ ਗਿਆ ਹੈ।

ਦੂਜੇ ਪਾਸੇ ਲੁਧਿਆਣਾ ਜ਼ਿਲ੍ਹਾ ਦਿਹਾਤੀ ਅਕਾਲੀ ਦਲ ਦੇ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਕਿਵੇਂ ਇਨ੍ਹਾਂ ਨੌਜਵਾਨਾਂ ਨੂੰ ਉੱਥੇ ਪੁਲਿਸ ਨੇ ਤਸ਼ੱਦਦ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਯਤਨਾਂ ਸਦਕਾ ਇਹ ਨੌਜਵਾਨ ਘਰ ਪਰਤੇ ਹਨ। ਪਰਿਵਾਰ ਭਾਵੁਕ ਹੋ ਗਏ ਨੇ ਪਰ ਇਸ ਮਾਮਲੇ ‘ਤੇ ਬਾਕੀ ਪਾਰਟੀਆਂ ਨੂੰ ਬਿਨਾਂ ਸਿਆਸਤ ਕੀਤੇ ਇਨ੍ਹਾਂ ਨੌਜਵਾਨਾਂ ਦੀ ਸਾਰ ਲੈਣ ਦੀ ਲੋੜ ਹੈ।

Click to comment

Leave a Reply

Your email address will not be published.

Most Popular

To Top