ਮਲੇਰੀਆ ਤੋਂ ਬਚਾਅ ਲਈ ਘਰੇਲੂ ਉਪਾਅ, ਖੱਟੇ ਫਲ ਖਾਣ ਨਾਲ ਨਹੀਂ ਹੋਵੇਗਾ ਮਲੇਰੀਆ!

 ਮਲੇਰੀਆ ਤੋਂ ਬਚਾਅ ਲਈ ਘਰੇਲੂ ਉਪਾਅ, ਖੱਟੇ ਫਲ ਖਾਣ ਨਾਲ ਨਹੀਂ ਹੋਵੇਗਾ ਮਲੇਰੀਆ!

ਮੱਛਰ ਦਾ ਕੱਟਣਾ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਡੇਂਗੂ ਅਤੇ ਮਲੇਰੀਆ ਵਰਗੀਆਂ ਬੀਮਾਰੀਆਂ ਦੁਨੀਆ ਦੀਆਂ ਖਤਰਨਾਕ ਬੀਮਾਰੀਆਂ ਵਿੱਚੋਂ ਇੱਕ ਹੈ। ਇਹ ਮੁੱਖ ਤੌਰ ‘ਤੇ ਸੰਕਰਮਿਤ ਮਾਦਾ ਐਨੋਫਿਲੀਜ਼ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਜਦੋਂ ਕੋਈ ਮੱਛਰ ਤੁਹਾਨੂੰ ਕੱਟਦਾ ਹੈ ਤਾਂ ਇਹ ਤੁਹਾਡੇ ਸਰੀਰ ਵਿੱਚ ਖੂਨ ਦੇ ਪ੍ਰਵਾਹ ਦੁਆਰਾ ਤੇਜ਼ੀ ਨਾਲ ਫੈਲਦਾ ਹੈ ਅਤੇ ਲੀਵਰ ਤੱਕ ਵੀ ਜਾਂਦਾ ਹੈ।

eveiu768

ਮਲੇਰੀਆ ਦੇ ਇਲਾਜ਼ ਲਈ ਕੋਈ ਵੀ ਦਵਾਈ ਉਪਲਬੱਧ ਨਹੀਂ ਹੈ, ਪਰ ਇਸ ਘਾਤਕ ਬੀਮਾਰੀ ਲਈ ਕੁਦਰਤੀ ਉਪਾਅ, ਰੋਕਥਾਮ ਅਤੇ ਸਾਵਧਾਨੀਆਂ ਨਾਲ ਰੋਕਿਆ ਜਾ ਸਕਦਾ ਹੈ। ਮਲੇਰੀਆ ਦੇ ਲੱਛਣ ਆਮ ਤੌਰ ’ਤੇ 10 ਦਿਨਾਂ ਤੋਂ 4 ਹਫ਼ਤਿਆਂ ਵਿੱਚ ਦਿਖਣੇ ਸ਼ੁਰੂ ਹੋ ਜਾਂਦੇ ਹਨ ਅਤੇ ਫਿਰ ਸੰਕਰਮਣ ਹੋ ਜਾਂਦਾ ਹੈ। ਮਲੇਰੀਆ ਦੇ ਆਮ ਲੱਛਣਾਂ ਵਿੱਚ ਸਿਰ ਦਰਦ, ਤੇਜ਼ ਬੁਖਾਰ, ਕੰਬਣੀ, ਪੇਟ ਵਿੱਚ ਦਰਦ, ਉਲਟੀਆਂ, ਮਤਲੀ, ਦਸਤ ਅਤੇ ਅਨੀਮੀਆ ਸ਼ਾਮਲ ਹਨ।

How Kacchi Haldi or Raw Turmeric can benefit health and why it is a better  option | The Times of India

ਮਲੇਰੀਆ ਨਾਲ ਲੜਨ ਦੇ ਘਰੇਲੂ ਨੁਸਖੇ-

ਖੱਟੇ ਫਲ

ਖੱਟੇ ਫਲਾਂ ਨੂੰ ਇਸ ਦੇ ਲਾਭਕਾਰੀ ਗੁਣਾਂ ਕਾਰਨ ਇਮਿਊਨਿਟੀ ਬੂਸਟਰ ਵੀ ਕਿਹਾ ਜਾਂਦਾ ਹੈ। ਇਸ ’ਚ ਮੌਜੂਦ ਵਿਟਾਮਿਨ ਸੀ ਬੁਖ਼ਾਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ, ਅਤੇ ਇਨਫੈਕਸ਼ਨ ਫੈਲਣ ਤੋਂ ਵੀ ਰੋਕਦਾ ਹੈ ਖੱਟੇ ਫਲ ਜਿਵੇਂ ਅੰਗੂਰ, ਸੰਤਰਾ, ਨਿੰਬੂ ਅਤੇ ਬਲੈਕਬੇਰੀ ਵਰਗੇ ਖੱਟੇ ਫਲ ਤੁਹਾਡੇ ਸਰੀਰ ਨੂੰ ਮੱਛਰਾਂ ਨਾਲ ਲੜਨ ਦੀ ਤਾਕਤ ਦਿੰਦੇ ਹਨ।

ਅਦਰਕ

ਅਦਰਕ ਵੀ ਮਲੇਰੀਆ ਲਈ ਇੱਕ ਲਾਭਦਾਇਕ ਘਰੇਲੂ ਨੁਸਖਾ ਹੈ। ਅਦਰਕ ਨੂੰ ਪਾਣੀ ਨਾਲ ਉਬਾਲ ਕੇ ਇਸ ਨੂੰ ਇੱਕ ਸਵਾਦ ਮਿਸ਼ਰਣ ’ਚ ਬਦਲਿਆ ਜਾ ਸਕਦਾ ਹੈ। ਇਸ ਦਾ ਸੇਵਨ ਕਰਨ ਨਾਲ ਇਸ ਬੀਮਾਰੀ ਨੂੰ ਠੀਕ ਕੀਤਾ ਜਾ ਸਕਦਾ ਹੈ। ਅਦਰਕ ਦੀ ਐਂਟੀਬੈਕਟੀਰੀਅਲ ਪ੍ਰਕਿਰਤੀ ਨਾਲ ਇਹ ਬਿਮਾਰੀ ਨਹੀਂ ਫੈਲਦੀ। ਅਦਰਕ ਵਿੱਚ ਐਂਟੀਮਾਈਕਰੋਬਾਇਲ ਅਤੇ ਐਂਟੀ-ਇਨਫਲੇਮੇਟਰੀ ਗੁਣ ਵੀ ਹੁੰਦੇ ਹਨ ਜੋ ਦਰਦ ਅਤੇ ਮਤਲੀ ਵਰਗੇ ਲੱਛਣਾਂ ਨੂੰ ਦੂਰ ਕਰ ਸਕਦੇ ਹਨ।

Fenugreek: Benefits and effects

ਹਲਦੀ

ਹਲਦੀ ਇੱਕ ਐਂਟੀ-ਆਕਸੀਡੈਂਟ ਅਤੇ ਐਂਟੀਮਾਈਕ੍ਰੋਬਾਇਲ ਗੁਣਾਂ ਵਾਲਾ ਇੱਕ ਮਸਾਲਾ ਹੈ। ਹਲਦੀ ਸਰੀਰ ਵਿੱਚੋਂ ਹਾਨੀਕਾਰਕ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦੀ ਹੈ ਜੋ ਪਲਾਜ਼ਮੋਡੀਅਮ ਦੇ ਕਾਰਨ ਬਣਦੇ ਹਨ। ਹਲਦੀ ਮਲੇਰੀਆ ਦੇ ਪਰਜੀਵੀ ਨੂੰ ਮਾਰਨ ’ਚ ਵੀ ਮਦਦ ਕਰਦੀ ਹੈ। ਇਹ ਮਾਸਪੇਸ਼ੀਆਂ ਅਤੇ ਜੋੜਾਂ ਦੇ ਦਰਦ ਨੂੰ ਘਟਾਉਣ ਵਿੱਚ ਵੀ ਮਦਦ ਕਰਦੀ ਹੈ, ਜੋ ਮਲੇਰੀਆ ਵਿੱਚ ਆਮ ਹੁੰਦੇ ਹਨ। ਮਲੇਰੀਆ ਨਾਲ ਨਜਿੱਠਣ ਲਈ ਹਰ ਰਾਤ ਇੱਕ ਗਲਾਸ ਹਲਦੀ ਵਾਲਾ ਦੁੱਧ ਪੀਣਾ ਚਾਹੀਦਾ ਹੈ।

ਦਾਲਚੀਨੀ

ਦਾਲਚੀਨੀ ਵਿਚ ਐਂਟੀ-ਇਨਫਲੇਮੇਟਰੀ, ਐਂਟੀਆਕਸੀਡੈਂਟ ਅਤੇ ਐਂਟੀਮਾਈਕ੍ਰੋਬਾਇਲ ਗੁਣ ਹੁੰਦੇ ਹਨ ਜੋ ਮੁੱਖ ਤੌਰ ‘ਤੇ ਮਲੇਰੀਆ ਦੇ ਲੱਛਣਾਂ ਨਾਲ ਨਜਿੱਠਣ ਵਿਚ ਮਦਦ ਕਰਦੇ ਹਨ। ਇੱਕ ਸੁਆਦ ਮਿਸ਼ਰਣ ਬਣਾਉਣ ਲਈ ਤੁਸੀਂ ਗਰਮ ਪਾਣੀ ਵਿੱਚ ਦਾਲਚੀਨੀ ਅਤੇ ਕਾਲੀ ਮਿਰਚ ਪਾਊਡਰ ਦੋਵਾਂ ਨੂੰ ਮਿਲਾ ਸਕਦੇ ਹੋ।

ਇਸ ਤੋਂ ਇਲਾਵਾ ਹੋਰ ਸਵਾਦ ਵਧਾਉਣ ਲਈ ਇਸ ’ਚ ਸ਼ਹਿਦ ਵੀ ਮਿਲਾਇਆ ਜਾ ਸਕਦਾ ਹੈ। ਇਸ ਨੂੰ ਤੁਸੀਂ ਦਿਨ ’ਚ ਦੋ ਵਾਰ ਪੀ ਸਕਦੇ ਹੋ। ਇਹ ਨੁਸਖ਼ਾ ਬੁਖਾਰ, ਸਿਰ ਦਰਦ ਅਤੇ ਦਸਤ ਵਰਗੇ ਆਮ ਲੱਛਣਾਂ ਨਾਲ ਨਜਿੱਠਣ ’ਚ ਮਦਦ ਕਰਦਾ ਹੈ। ਇਹ ਮਲੇਰੀਆ ਵਿੱਚ ਦਰਦ ਅਤੇ ਹੋਰ ਲੱਛਣਾਂ ਨੂੰ ਵੀ ਘਟਾਉਂਦਾ ਹੈ।

ਮੇਥੀ ਦੇ ਬੀਜ

ਮਲੇਰੀਆ ਨਾਲ ਸੰਕਰਮਿਤ ਲੋਕਾਂ ਨੂੰ ਤੇਜ਼ ਬੁਖਾਰ ਕਰਕੇ ਵੀ ਸਰੀਰ ’ਚ ਕਮਜ਼ੋਰੀ ਆ ਸਕਦੀ ਹੈ। ਇਸ ਘਾਤਕ ਬੀਮਾਰੀ ਨਾਲ ਹੋਣ ਵਾਲੀ ਕਮਜ਼ੋਰੀ ਨੂੰ ਠੀਕ ਕਰਨ ਲਈ ਮੇਥੀ ਦੇ ਬੀਜ਼ ਨੂੰ ਸਭ ਤੋਂ ਵਧਿਆ ਨੁਸਖਿਆਂ ਵਿੱਚੋਂ ਇੱਕ ਮੰਨਿਆਂ ਜਾਂਦਾ ਹੈ। ਇਹ ਤੁਹਾਡੀ ਰੋਗ ਪ੍ਰਤੀਰੋਧਕ ਸਮਰੱਥਾਂ ਨੂੰ ਵਧਾ ਕੇ ਮਲੇਰੀਆ ਦੇ ਪਰਜੀਵਾਂ ਨੂੰ ਮਾਰ ਕੇ ਮਲੇਰੀਆ ਨੂੰ ਠੀਕ ਕਰਨ ਦੀ ਪ੍ਰਤੀਕਿਰਿਆਂ ਨੂੰ ਵਧਾਉਂਦੀ ਹੈ। ਤੁਸੀਂ ਮੇਥੀ ਦੇ ਬੀਜਾਂ ਨੂੰ ਰਾਤ ਭਰ ਪਾਣੀ ਵਿੱਚ ਭਿਓ ਕੇ ਰੱਖ ਸਕਦੇ ਹੋ ਅਤੇ ਸਵੇਰੇ ਖਾਲੀ ਪੇਟ ਪੀ ਸਕਦੇ ਹੋ।

Leave a Reply

Your email address will not be published.