ਮਲਿਕਾਰਜੁਨ ਖੜਗੇ ਨੇ ਸੰਭਾਲਿਆ ਕਾਂਗਰਸ ਪ੍ਰਧਾਨ ਦਾ ਅਹੁਦਾ, ਦਿੱਗਜ ਲੀਡਰ ਵੀ ਰਹੇ ਮੌਜੂਦ

 ਮਲਿਕਾਰਜੁਨ ਖੜਗੇ ਨੇ ਸੰਭਾਲਿਆ ਕਾਂਗਰਸ ਪ੍ਰਧਾਨ ਦਾ ਅਹੁਦਾ, ਦਿੱਗਜ ਲੀਡਰ ਵੀ ਰਹੇ ਮੌਜੂਦ

ਮਲਿਕਾਰਜੁਨ ਖੜਗੇ ਨੇ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲ ਲਿਆ ਹੈ। ਹਾਲ ਹੀ ਵਿੱਚ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਹੋਈਆਂ ਚੋਣਾਂ ਵਿੱਚ ਪਾਰਟੀ ਪ੍ਰਧਾਨ ਚੁਣੇ ਗਏ ਮਲਿਕਾਰਜੁਨ ਖੜਗੇ ਨੇ ਕਾਂਗਰਸ ਦੀ ਵਾਗਡੋਰ ਸੰਭਾਲ ਲਈ ਹੈ। ਮਲਿਕਾਰਜੁਨ ਖੜਗੇ ਦੀ ਤਾਜਪੋਸ਼ੀ ਲਈ ਕਾਂਗਰਸ ਹੈੱਡਕੁਆਰਟਰ ਤੇ ਆਯੋਜਿਤ ਪ੍ਰੋਗਰਾਮ ਵਿੱਚ ਸੋਨੀਆ ਗਾਂਧੀ, ਰਾਹੁਲ ਗਾਂਧੀ ਦੇ ਨਾਲ-ਨਾਲ ਕਈ ਸੀਨੀਅਰ ਲੀਡਰ ਵੀ ਮੌਜੂਦ ਰਹੇ।

Image

ਮਲਿਕਾਰਜੁਨ ਖੜਗੇ ਨੂੰ ਰਸਮੀ ਤੌਰ ਤੇ ਕਾਂਗਰਸ ਦੀ ਕਮਾਨ ਸੌਂਪਣ ਤੋਂ ਬਾਅਦ ਸੋਨੀਆ ਗਾਂਧੀ ਨੇ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਸਾਹਮਣੇ ਚੁਣੌਤੀਆਂ ਤੇ ਚਰਚਾ ਕੀਤੀ ਅਤੇ ਨਵੇਂ ਪ੍ਰਧਾਨ ਨੂੰ ਵਧਾਈ ਵੀ ਦਿੱਤੀ। ਇਸ ਸਬੰਧੀ ਸੋਨੀਆ ਗਾਂਧੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ, ”ਮੈਂ ਰਾਹਤ ਮਹਿਸੂਸ ਕਰ ਰਹੀ ਹਾਂ, ਸਭ ਤੋਂ ਵੱਡੀ ਸੰਤੁਸ਼ਟੀ ਇਹ ਹੈ ਕਿ ਜਿਸ ਪ੍ਰਧਾਨ ਨੂੰ ਸਾਰਿਆਂ ਨੇ ਚੁਣਿਆ ਹੈ, ਉਹ ਇਕ ਤਜਰਬੇਕਾਰ ਨੇਤਾ ਹੈ।”

ਸਾਰੇ ਨੇਤਾਵਾਂ ਨੇ ਖੜ੍ਹੇ ਹੋ ਕੇ ਪ੍ਰਸਤਾਵ ਦਾ ਸਮਰਥਨ ਕੀਤਾ, ਜਿਸ ਦੌਰਾਨ ਖੜਗੇ ਸਮੇਤ ਸਾਰਿਆਂ ਨੇ ਸੋਨੀਆ ਗਾਂਧੀ ਜ਼ਿੰਦਾਬਾਦ ਦੇ ਨਾਅਰੇ ਲਗਾਏ। ਸੋਨੀਆ ਗਾਂਧੀ ਨੇ ਕਿਹਾ ਕਿ ਮੈਂ ਮਲਿਕਾਅਰਜੁਨ ਖੜਗੇ ਨੂੰ ਪ੍ਰਧਾਨ ਬਣਾ ਕੇ ਬਹੁਤ ਖੁਸ਼ ਹਾਂ, ਮੈਂ ਅੱਜ ਰਾਹਤ ਮਹਿਸੂਸ ਕਰ ਰਹੀ ਹਾਂ। ਉਹ ਇੱਕ ਤਜਰਬੇਕਾਰ ਨੇਤਾ ਹਨ, ਉਹ ਇੱਕ ਸਧਾਰਨ ਵਰਕਰ ਨਾਲ ਕੰਮ ਕਰਕੇ ਅੱਜ ਇਸ ਉਚਾਈ ‘ਤੇ ਪਹੁੰਚੇ ਹਨ। ਇਸ ਤੋਂ ਉਨ੍ਹਾਂ ਨੂੰ ਪ੍ਰੇਰਨਾ ਮਿਲੇਗੀ। ਪੂਰੀ ਪਾਰਟੀ ਮਜ਼ਬੂਤ ​​ਹੋਵੇਗੀ।

Leave a Reply

Your email address will not be published.