ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ 2 ਹੋਰ ਗੀਤ ਯੂਟਿਊਬ ਤੋਂ ਕੀਤੇ ਗਏ ਡਿਲੀਟ

 ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ 2 ਹੋਰ ਗੀਤ ਯੂਟਿਊਬ ਤੋਂ ਕੀਤੇ ਗਏ ਡਿਲੀਟ

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਗੀਤਾਂ ਨੂੰ ਯਿਟਿਊਬ ਤੋਂ ਡਿਲੀਟ ਕੀਤਾ ਜਾ ਰਿਹਾ ਹੈ। ਮੁੜ ਸਿੱਧੂ ਦੇ ਦੋ ਹੋਰ ਗੀਤ ‘ਗੈਰ ਕਾਨੂੰਨੀ ਯਾਰ ਮੇਰੇ’ ਅਤੇ ‘ਤੁਸੀਂ ਭੁੱਲ ਜਾਓ’ ਨੂੰ ਡਿਲੀਟ ਕਰ ਦਿੱਤਾ ਗਿਆ ਹੈ। ਇਸ ਨਾਲ ਸਿੱਧੂ ਦੇ ਫੈਨਜ਼ ਨੂੰ ਵੀ ਵੱਡਾ ਝਟਕਾ ਲੱਗਿਆ ਹੈ। ਦੱਸ ਦਈਏ ਕਿ outlaw ਅਤੇ Forget About It ਦੋਵੇਂ ਗੀਤ ਸਾਲ 2019 ਵਿੱਚ ਰਿਲੀਜ਼ ਹੋਏ ਸੀ।

ਗੀਤਾਂ ਨੂੰ ਡਿਲੀਟ ਕਰਨ ਦਾ ਕਾਰਨ ਗਨ ਕਲਚਰ ਨੂੰ ਵਧਾਵਾ ਦੇਣਾ ਦਿੱਤਾ ਗਿਆ ਹੈ। ਦੱਸ ਦਈਏ ਕਿ ਕਲਾਕਾਰ ਸਿੱਧੂ ਦੇ ਹੁਣ ਤੱਕ ਯੂਟਿਊਬ ਤੋਂ ਤਿੰਨ ਗੀਤ ਡਿਲੀਟ ਕਰ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਐਸਵਾਈਐਲ ਗੀਤ ਨੂੰ ਯੂਟਿਊਬ ਤੋਂ ਹਟਾਇਆ ਗਿਆ ਸੀ। ਇਸ ਗੀਤ ਵਿੱਚ ਮੂਸੇਵਾਲਾ ਨੇ ਐਸਵਾਈਐਲ ਅਤੇ ਬੰਦੀ ਸਿੰਘਾਂ ਦਾ ਮਸਲਾ ਚੁੱਕਿਆ ਸੀ।

Leave a Reply

Your email address will not be published.