ਮਰਸੀਡੀਜ਼ ’ਚ ਦੋ ਰੁਪਏ ਕਿੱਲੋ ਕਣਕ ਲੈਣ ਆਇਆ ਵਿਅਕਤੀ, ਵੀਡੀਓ ਵਾਇਰਲ

 ਮਰਸੀਡੀਜ਼ ’ਚ ਦੋ ਰੁਪਏ ਕਿੱਲੋ ਕਣਕ ਲੈਣ ਆਇਆ ਵਿਅਕਤੀ, ਵੀਡੀਓ ਵਾਇਰਲ

ਕਣਕ ਲੈਣ ਆਏ ਇੱਕ ਵਿਅਕਤੀ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਵੀਡੀਓ ਇਸ ਲਈ ਹੈਰਾਨ ਕਰਨ ਵਾਲੀ ਹੈ ਕਿਉਂਕਿ ਵੀਡੀਓ ਵਿੱਚ ਇੱਕ ਵਿਅਕਤੀ ਮਰਸੀਡੀਜ਼ ਵਿੱਚ 2 ਰੁਪਏ ਕਿੱਲੋ ਕਣਕ ਲੈਣ ਪਹੁੰਚਦਾ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਪਹਿਲਾਂ ਉਹ ਮਰਸੀਡੀਜ਼ ਡਿਪੂ ਦੇ ਬਾਹਰ ਖੜ੍ਹੀ ਕਰਦਾ ਹੈ, ਫਿਰ ਮਰਸੀਡੀਜ਼ ਚਲਾ ਰਿਹਾ ਵਿਅਕਤੀ ਡਿਪੂ ਹੋਲਡਰ ਦੇ ਕੋਲ ਗਿਆ।

ਉੱਥੋਂ 4 ਬੋਰੇ ਕਣਕ ਦੇ ਲੈਂਦਾ ਹੈ ਅਤੇ ਮਰਸੀਡੀਜ਼ ਦੀ ਡਿੱਕੀ ਵਿੱਚ ਰੱਖ ਕੇ ਉੱਥੋਂ ਚਲਾ ਜਾਂਦਾ ਹੈ। ਗੱਡੀ ਦਾ ਨੰਬਰ ਵੀ ਵੀਆਈਪੀ ਹੈ। ਇਹ ਵੀਡੀਓ ਹੁਸ਼ਿਆਰਪੁਰ ਦੀ ਦੱਸੀ ਜਾ ਰਹੀ ਹੈ ਜਿਸ ਨੂੰ ਉੱਥੇ ਖੜ੍ਹੇ ਕਿਸੇ ਵਿਅਕਤੀ ਨੇ ਆਪਣੇ ਫੋਨ ਵਿੱਚ ਕੈਦ ਕਰ ਲਿਆ। ਇਸ ਤੋਂ ਬਾਅਦ ਪੰਜਾਬ ਦੇ ਫੂਡ ਸਪਲਾਈ ਮੰਤਰੀ ਨੇ ਨੋਟਿਸ ਲਿਆ ਹੈ ਅਤੇ ਇਸ ਦੀ ਜਾਂਚ ਦੇ ਹੁਕਮ ਦਿੱਤੇ ਹਨ।

ਕਣਕ ਲੈਣ ਵਾਲੇ ਵਿਅਕਤੀ ਦਾ ਪੱਖ ਵੀ ਸਾਹਮਣੇ ਆਇਆ ਹੈ। ਉਕਤ ਵਿਅਕਤੀ ਨੇ ਦੱਸਿਆ ਕਿ ਉਹ ਗਰੀਬ ਹੈ। ਇਹ ਮਰਸੀਡੀਜ਼ ਕਿਸੇ ਰਿਸ਼ਤੇਦਾਰ ਦੀ ਹੈ ਜੋ ਕਿ ਵਿਦੇਸ਼ ਵਿੱਚ ਰਹਿੰਦੇ ਹਨ। ਗੱਡੀ ਉਹਨਾਂ ਦੇ ਘਰ ਕੋਲ ਪਲਾਟ ਵਿੱਚ ਖੜ੍ਹੀ ਰਹਿੰਦੀ ਹੈ। ਉਸ ਨੇ ਅੱਗੇ ਦੱਸਿਆ ਕਿ ਉਹ ਬਹੁਤ ਗਰੀਬ ਹੈ ਤੇ ਉਸ ਦਾ ਵੀਡੀਓਗ੍ਰਾਫ਼ੀ ਦਾ ਕੰਮ ਹੈ। ਉਸ ਦੇ ਬੱਚੇ ਵੀ ਸਰਕਾਰੀ ਸਕੂਲ ਵਿੱਚ ਪੜ੍ਹਦੇ ਹਨ।

Leave a Reply

Your email address will not be published.