News

ਮਮਤਾ ਬੈਨਰਜੀ ਨੇ ਮੋਦੀ ਸਰਕਾਰ ’ਤੇ ਲਾਏ ਵੱਡੇ ਇਲਜ਼ਾਮ

ਹਾਲ ਹੀ ਵਿੱਚ ਪੱਛਮੀ ਬੰਗਾਲ ਵਿੱਚ ਜਿੱਤ ਹਾਸਲ ਕਰਨ ਵਾਲੇ ਮਮਤਾ ਬੈਨਰਜੀ ਕੇਂਦਰ ਸਰਕਾਰ ਤੇ ਵਰ੍ਹੇ ਹਨ। ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਿਛਲੇ 6 ਮਹੀਨਿਆਂ ਤੋਂ ਕੁੱਝ ਨਹੀਂ ਕੀਤਾ। ਮੰਤਰੀ ਪੱਛਮੀ ਬੰਗਾਲ ਦੀ ਸੱਤਾ ਤੇ ਕਾਬਜ਼ ਹੋਣ ਦੇ ਇਰਾਦੇ ਨਾਲ ਰੋਜ਼ਾਨਾ ਬੰਗਾਲ ਆਏ ਹਨ। ਮਮਤਾ ਬੈਨਰਜੀ ਨੇ ਦੇਸ਼ ਲਈ ਮੁਫ਼ਤ ਟੀਕਾਕਰਨ ਦੀ ਵੀ ਮੰਗ ਕੀਤੀ ਹੈ।

ਉਹਨਾਂ ਸੂਬਾ ਵਿਧਾਨ ਸਭਾ ਵਿੱਚ ਕਿਹਾ ਕਿ ਕੇਂਦਰ ਸਰਕਾਰ ਦੀ 30 ਹਜ਼ਾਰ ਕਰੋੜ ਰੁਪਏ ਵੀ ਕੁੱਝ ਨਹੀਂ ਹਨ। ਪੂਰੇ ਦੇਸ਼ ‘ਚ ਇਕ ਵੈਕਸੀਨ ਪ੍ਰੋਗਰਾਮ ਹੋਣਾ ਚਾਹੀਦਾ ਹੈ। ਸਭ ਦਾ ਟੀਕਾਕਰਨ ਕੇਂਦਰ ਦੀ ਪਹਿਲ ਹੋਣੀ ਚਾਹੀਦੀ ਸੀ। ਪਰ ਉਹ ਨਵੇਂ ਸੰਸਦ ਭਵਨ, ਪ੍ਰਧਾਨ ਮੰਤਰੀ ਦੀ ਰਿਹਾਇਸ਼ ਆਦਿ ‘ਤੇ 50,000 ਕਰੋੜ ਰੁਪਏ ਖਰਚ ਕਰ ਰਹੀ ਹੈ।

ਉਹਨਾਂ ਅੱਗੇ ਬੋਲਦਿਆਂ ਕਿਹਾ ਕਿ ਬੰਗਾਲ ਨਾਲ ਇੰਨਾ ਭੇਦਭਾਵ ਕਿਉਂ ਹੈ? ਉਹਨਾਂ ਨੇ ਸਹੁੰ ਚੁੱਕਣ ਦੇ 24 ਘੰਟਿਆਂ ਵਿੱਚ ਕੇਂਦਰੀ ਟੀਮ ਪੱਛਮੀ ਬੰਗਾਲ ਭੇਜੀ। ਉਹ ਹਿੰਸਾ ਦਾ ਕਦੇ ਸਮਰਥਨ ਨਹੀਂ ਕਰਦੇ ਪਰ ਭਾਜਪਾ ਵੱਲੋਂ ਫਰਜ਼ੀ ਖ਼ਬਰਾਂ ਤੇ ਫਰਜ਼ੀ ਵੀਡੀਓ ਫੈਲਾਈਆਂ ਜਾ ਰਹੀਆਂ ਹਨ।

ਉਹਨਾਂ ਨੇ ਚੋਣ ਕਮਿਸ਼ਨ ਤੇ ਵੀ ਜਮ ਕੇ ਹਮਲਾ ਕੀਤਾ। ਸੀਐਮ ਮਮਤਾ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਤਤਕਾਲ ਸੁਧਾਰ ਦੀ ਲੋੜ ਹੈ। ਬੰਗਾਲ ਵਿੱਚ ਇਕ ਰੀੜ ਹੈ ਤੇ ਇਹ ਕਦੇ ਝੁਕਦੀ ਨਹੀਂ। ਇਕ ਸਾਜਿਸ਼ ਸੀ, ਸਾਰੇ ਕੇਂਦਰੀ ਮੰਤਰੀ ਇੱਥੇ ਉਤਾਰੇ ਗਏ।

ਉਹਨਾਂ ਨੂੰ ਨਹੀਂ ਪਤਾ ਕਿ ਉਹਨਾਂ ਜਹਾਜ਼ਾਂ ਤੇ ਹੋਟਲਾਂ ਤੇ ਕਿੰਨੇ ਕਰੋੜ ਰੁਪਏ ਖਰਚ ਕੀਤੇ। ਇੱਥੇ ਪਾਣੀ ਵਾਂਗ ਪੈਸਾ ਵਹਾਇਆ ਗਿਆ। ਉਹਨਾਂ ਕਿਹਾ ਕਿ ਨੌਜਵਾਨ ਵਰਗ ਨੇ ਲੋਕਾਂ ਨੂੰ ਅਪਣੀਆਂ ਕੀਮਤਾਂ ਵੋਟਾਂ ਪਾ ਕੇ ਉਹਨਾਂ ਨੂੰ ਇਕ ਨਵੀਂ ਸਵੇਰ ਦਿਖਾਈ ਹੈ।

Click to comment

Leave a Reply

Your email address will not be published. Required fields are marked *

Most Popular

To Top