News

ਮਮਤਾ ਬੈਨਰਜੀ ਦੇ ਭਰਾ ਆਸ਼ਿਮ ਬੈਨਰਜੀ ਦੀ ਕੋਰੋਨਾ ਨਾਲ ਹੋਈ ਮੌਤ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਨਿੱਕੇ ਭਰਾ ਆਸ਼ਿਮ ਬੈਨਰਜੀ ਦੀ ਅੱਜ ਮੌਤ ਹੋ ਗਈ ਹੈ। ਆਸ਼ਿਮ ਕੋਰੋਨਾ ਵਾਇਰਸ ਨਾਲ ਪੀੜਤ ਸੀ ਅਤੇ ਕੋਲਕਾਤਾ ਦੇ ਮੇਡਿਕਾ ਸੁਰਪਸਪੈਸ਼ਲਿਟੀ ਹਸਪਤਾਲ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ। ਮੇਡਿਕਾ ਸੁਪਰਸਪੈਸ਼ਲਿਟੀ ਹਸਪਤਾਲ ਦੇ ਪ੍ਰਧਾਨ ਡਾ. ਆਲੋਕ ਰਾਏ ਨੇ ਇਹ ਜਾਣਕਾਰੀ ਦਿੱਤੀ ਹੈ।

Mamta Banerjee' younger brother Ashim Banerjee dies - Newsyolo

ਦਸ ਦਈਏ ਕਿ ਪੱਛਮੀ ਬੰਗਾਲ ਵਿੱਚ ਕੱਲ੍ਹ ਸਭ ਤੋਂ ਜ਼ਿਆਦਾ 20,846 ਨਵੇਂ ਕੇਸ ਸਾਹਮਣੇ ਆਏ ਹਨ। ਨਵੇਂ ਕੇਸਾਂ ਤੋਂ ਬਾਅਦ ਹੁਣ ਕੇਸ ਵਧ ਕੇ 10 ਲੱਖ 94 ਹਜ਼ਾਰ 802 ਹੋ ਗਏ ਹਨ। ਸਿਹਤ ਵਿਭਾਗ ਨੇ ਦਸਿਆ ਕਿ ਬਿਮਾਰੀ ਨਾਲ 136 ਹੋਰ ਲੋਕਾਂ ਦੀ ਮੌਤ ਹੋਣ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 12,993 ਹੋ ਗਈ ਹੈ। ਹਾਲਾਂਕਿ ਸੂਬੇ ਵਿੱਚ ਵੀਰਵਾਰ ਤੋਂ 19,131 ਲੋਕ ਠੀਕ ਹੋਏ ਹਨ।

Click to comment

Leave a Reply

Your email address will not be published. Required fields are marked *

Most Popular

To Top