News

ਮਮਤਾ ਬੈਨਰਜੀ ਦੇ ਪ੍ਰਚਾਰ ’ਤੇ ਅੱਜ ਰਾਤ 8 ਵਜੇ ਤਕ ਰੋਕ

ਪੱਛਮ ਬੰਗਾਲ ਦੀ ਮੁੱਖ ਮੰਤਰੀ ਅਤੇ ਟੀਐਮਸੀ ਪ੍ਰਧਾਨ ਮਮਤਾ ਬੈਨਰਜੀ ਦੇ ਚੋਣ ਪ੍ਰਚਾਰ ’ਤੇ ਚੋਣ ਕਮਿਸ਼ਨ ਨੇ 24 ਘੰਟਿਆਂ ਲਈ ਰੋਕ ਲਾ ਦਿੱਤੀ ਹੈ। ਦਸ ਦਈਏ ਕਿ 7 ਅਪ੍ਰੈਲ ਨੂੰ ਚੋਣ ਕਮਿਸ਼ਨ ਨੇ ਘੱਟ ਗਿਣਤੀ ਦੀਆਂ ਵੋਟਾਂ ਦੀ ਵੰਡ ਨਾ ਕਰਨ ਸਬੰਧੀ ਮੁੱਖ ਮੰਤਰੀ ਨੂੰ ਨੋਟਿਸ ਭੇਜਿਆ ਸੀ।

Election Commission Bans Mamata Banerjee From Campaigning for 24 Hours

ਨੋਟਿਸ ਵਿੱਚ  ਕਿਹਾ ਗਿਆ ਸੀ ਕਿ ਚੋਣ ਕਮਿਸ਼ਨ ਨੂੰ ਭਾਜਪਾ ਦੇ ਪ੍ਰਤੀਨਿਧੀਮੰਡਲ ਤੋਂ ਸ਼ਿਕਾਇਤ ਮਿਲੀ ਹੈ ਜਿਸ ਵਿੱਚ ਇਲਜ਼ਾਮ ਹੈ ਕਿ 3 ਅਪ੍ਰੈਲ ਨੂੰ ਬੈਨਰਜੀ ਨੇ ਹੁਗਲੀ ਵਿੱਚ ਤਾਰਾਕੇਸ਼ਵਰ ਦੀ ਚੋਣ ਰੈਲੀ ਦੌਰਾਨ ਮੁਸਲਿਮ ਵੋਟਰਾਂ ਨੂੰ ਕਿਹਾ ਕਿ ਉਹ ਅਪਣੀਆਂ ਵੋਟਾਂ ਵੱਖ-ਵੱਖ ਦਲਾਂ ਵਿੱਚ ਨਾ ਵੰਡਣ।

ਨੋਟਿਸ ਵਿਚ ਬੈਨਰਜੀ ਦੇ ਹਵਾਲੇ ਨਾਲ ਕਿਹਾ ਗਿਆ ਹੈ, “ਯੂਨੀਵਰਸਟੀਆਂ ਲਈ ਕਨਿਆਸ਼੍ਰੀ ਸਕਾਲਰਸ਼ਿਪ ਵੀ ਹੈ। ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ ਲਈ ਸਿੱਖਿਆ ਦਾ ਪ੍ਰਬੰਧ ਵੀ ਹੈ। ਸਵਾਮੀ ਵਿਵੇਕਾਨੰਦ ਸਕਾਲਰਸ਼ਿਪ ਆਮ ਸ਼੍ਰੇਣੀ ਲਈ ਹੈ। ਘੱਟ ਗਿਣਤੀ ਵਾਲਿਆਂ ਨੂੰ ਮੈਂ 2 ਕਰੋੜ 35 ਲੱਖ ਦਿੱਤਾ ਹੈ।

ਉਹਨਾਂ ਨੇ ਅਪਣੇ ਭਾਸ਼ਣ ਦੌਰਾਨ ਇਹ ਕਿਹਾ ਸੀ ਕਿ ਘੱਟ ਗਿਣਤੀ ਵਾਲੇ ਲੋਕ ਸੈਤਾਨਾਂ ਨੂੰ ਅਪਣੀ ਵੋਟ ਨਾ ਦੇਣ। ਚੋਣ ਕਮਿਸ਼ਨ ਨੇ ਇਹ ਪਾਇਆ ਕਿ ਉਹਨਾਂ ਦਾ ਭਾਸ਼ਣ ਜਨ ਪ੍ਰਤੀਨਿਧਤਵ ਕਾਨੂੰਨ ਅਤੇ ਚੋਣ ਜ਼ਾਬਤੇ ਦੀਆਂ ਧਾਰਾਵਾਂ ਦੀ ਉਲੰਘਣਾ ਕਰਦਾ ਹੈ। ਚੋਣ ਪ੍ਰਚਾਰ ਨੇ ਉਹਨਾਂ ਦੇ ਪ੍ਰਚਾਰ ’ਤੇ ਅੱਜ ਰਾਤ 8 ਵਜੇ ਤਕ ਰੋਕ ਲਾ ਦਿੱਤੀ ਹੈ। ਪੱਛਮ ਬੰਗਾਲ ਵਿੱਚ 4 ਪੜਾਵਾਂ ਲਈ 17 ਅਪ੍ਰੈਲ ਨੂੰ ਵੋਟ  ਪਾਈਆਂ ਜਾਣਗੀਆਂ।

Click to comment

Leave a Reply

Your email address will not be published. Required fields are marked *

Most Popular

To Top