News

ਮਮਤਾ ਬੈਨਰਜੀ ਦੀ ਮੰਗ, ਭਾਜਪਾ ਦੇ ਚੋਣ ਪ੍ਰਚਾਰ ’ਤੇ ਲਾਈ ਜਾਵੇ ਰੋਕ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਟੀਐਮਸੀ ਦੀ ਪ੍ਰਧਾਨ ਮਮਤਾ ਬੈਨਰਜੀ ਅੱਜ ਇਕ ਵਾਰ ਫਿਰ ਭਾਜਪਾ ’ਤੇ ਜਮ ਕੇ ਵਰੇ ਹਨ। ਉਹਨਾਂ ਨਾਦਿਆ ਦੀ ਇਕ ਰੈਲੀ ਵਿੱਚ ਕਿਹਾ ਕਿ, ‘ਮੈਂ ਚੋਣ ਕਮਿਸ਼ਨ ਨੂੰ ਅਪੀਲ ਕਰਦੀ ਹਾਂ ਕਿ ਕੋਵਿਡ-19 ਨੂੰ ਰੋਕਣ ਲਈ ਭਾਜਪਾ ਨੂੰ ਪ੍ਰਚਾਰ ਕਰਨ ਤੋਂ ਰੋਕਿਆ ਜਾਵੇ।

Delhi elections: BJP releases 2nd list after SAD exits polls over CAA |  Business Standard News

ਉਹਨਾਂ ਨੇ ਮੈਨੂੰ ਰੋਕਣ ਲਈ ਮੇਰੇ ਪੈਰਾਂ ਨੂੰ ਨਿਸ਼ਾਨਾ ਬਣਾਇਆ ਹੈ, ਪਰ ਲੋਕਾਂ ਦੇ ਅਸ਼ੀਰਵਾਦ ਨਾਲ ਮੈਂ ਉਹਨਾਂ ਨੂੰ ਗਲਤ ਸਾਬਤ ਕਰ ਦਿੱਤਾ।’ ਪੱਛਮ ਬੰਗਾਲ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਵੀਰਵਾਰ ਨੂੰ ਹੀ ਸੂਬੇ ਵਿੱਚ 6769 ਲੋਕ ਕੋਰੋਨਾ ਨਾਲ ਪੀੜਤ ਹੋਏ ਸਨ ਅਤੇ 22 ਮਰੀਜ਼ਾਂ ਦੀ ਮੌਤ ਹੋਈ ਸੀ।

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਪੱਛਮੀ ਬੰਗਾਲ ਵਿੱਚ 5,892 ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹੋਏ ਸੀ। ਮੰਗਲਵਾਰ ਨੂੰ ਸੂਬੇ ਵਿੱਚ 4817 ਅਤੇ ਸੋਮਵਾਰ ਨੂੰ 4511 ਕੋਰੋਨਾ ਦੇ ਨਵੇਂ ਕੇਸ ਦੀ ਪੁਸ਼ਟੀ ਹੋਈ ਸੀ। ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਚੋਣ ਕਮਿਸ਼ਨ ਨੇ ਅੱਜ ਸਰਬ ਪਾਰਟੀ ਬੈਠਕ ਹੋਵੇਗੀ।

ਇਸ ਬੈਠਕ ਵਿੱਚ ਪ੍ਰਚਾਰ ਦੌਰਾਨ ਕਿਵੇਂ ਕੋਰੋਨਾ ਨਿਯਮਾਂ ਦਾ ਪਾਲਣ ਹੋਵੇ ਇਸ ਤੇ ਚਰਚਾ ਹੋਵੇਗੀ। ਦਸ ਦਈਏ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੂਬੇ ਵਿੱਚ ਬਾਕੀ ਬਚੇ ਤਿੰਨ ਪੜਾਵਾਂ ਦੀਆਂ ਚੋਣਾਂ ਨੂੰ ਇਕ ਪੜਾਅ ਵਿੱਚ ਕਰਾਉਣ ਦੀ ਮੰਗ ਕੀਤੀ ਹੈ।

ਪੱਛਮੀ ਬੰਗਾਲ ਵਿਧਾਨ ਸਭਾ ਲਈ ਚਾਰ ਪੜਾਵਾਂ ਦੀ ਵੋਟਿੰਗ ਹੋ ਚੁੱਕੀ ਹੈ। ਪੰਜਵੇਂ ਪੜਾਅ ਲਈ ਕੱਲ੍ਹ ਪੈਣਗੀਆਂ। 6ਵੇਂ ਪੜਾਅ ਤਹਿਤ ਚਾਰ ਜ਼ਿਲ੍ਹਿਆਂ ਦੀਆਂ 43 ਸੀਟਾਂ ’ਤੇ 22 ਅਪ੍ਰੈਲ, ਸੱਤਵੇਂ ਪੜਾਅ ਤਹਿਤ ਪੰਜ ਜ਼ਿਲ੍ਹਿਆਂ ਦੀਆਂ 36 ਸੀਟਾਂ ’ਤੇ 26 ਅਪ੍ਰੈਲ ਅਤੇ 8ਵੇਂ ਪੜਾਅ ਤਹਿਤ ਚਾਰ ਜ਼ਿਲ੍ਹਿਆਂ ਦੀਆਂ 35 ਸੀਟਾਂ ’ਤੇ 29 ਅਪ੍ਰੈਲ ਨੂੰ ਵੋਟਾਂ ਹੋਣਗੀਆ।   

Click to comment

Leave a Reply

Your email address will not be published. Required fields are marked *

Most Popular

To Top