News

ਮਮਤਾ ਬੈਨਰਜੀ ਦੀ ਗੰਭੀਰ ਹਾਲਤ ਨੂੰ ਵਿਰੋਧੀਆਂ ਨੇ ਦਸਿਆ ਡਰਾਮਾ

ਪੱਛਮੀ ਬੰਗਾਲ ਵਿੱਚ ਚੋਣ ਪ੍ਰਚਾਰ ਸ਼ੁਰੂ ਹੋ ਚੁੱਕਾ ਹੈ ਅਤੇ ਪਹਿਲੇ ਦੌਰ ਦੀਆਂ ਚੋਣਾਂ ਲਈ ਨਾਮਜ਼ਦਗੀ ਕਰਾਉਣ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਤ੍ਰਿਣਮੂਲ ਕਾਂਗਰਸ ਦੇ ਮੁੱਖੀ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਬੁੱਧਵਾਰ ਨੂੰ ਨੰਦੀਗ੍ਰਾਮ ਵਿੱਚ ਅਪਣੇ ਚੋਣ ਪ੍ਰਚਾਰ ਦੌਰਾਨ ਸ਼ਾਮ ਨੂੰ ਹਾਦਸੇ ਦੀ ਸ਼ਿਕਾਰ ਹੋ ਗਈ ਅਤੇ ਉਹਨਾਂ ਦੇ ਪੈਰਾਂ ’ਤੇ ਸੱਟ ਲਗੀ ਹੈ। ਮਮਤਾ ਬੈਨਰਜੀ ਵੱਲੋਂ ਇਲਜ਼ਾਮ ਲਗਾਇਆ ਗਿਆ ਹੈ ਕਿ ਉਹਨਾਂ ’ਤੇ ਹਮਲਾ ਕੀਤਾ ਗਿਆ ਹੈ ਉੱਥੇ ਹੀ ਭਾਜਪਾ ਨੇ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਨ ਦੀ ਮੰਗ ਕੀਤੀ ਹੈ।

Condemnation, Drama For Sympathy Tweets After Mamata Banerjee Says She Was  Attacked

ਜਦਕਿ ਚੋਣ ਕਮਿਸ਼ਨ ਨੇ ਘਟਨਾ ’ਤੇ ਰਿਪੋਰਟ ਮੰਗੀ ਹੈ। ਫਿਲਹਾਲ ਕਥਿਤ  ਤੌਰ ’ਤੇ ਕੋਈ ਪੁਸ਼ਟੀ ਨਹੀਂ ਹੋ ਸਕੀ ਕਿ ਆਖਰ ਉਹਨਾਂ ਦੀ ਇਹ ਹਾਲਤ ਕਿਵੇਂ ਹੋਈ। ਡਾਕਟਰਾਂ ਤੋਂ  ਮਿਲੀ ਜਾਣਕਾਰੀ ਮੁਤਾਬਕ ਉਹਨਾਂ ਦੇ ਖੱਬੇ ਗਿੱਟੇ ਅਤੇ ਪੈਰ ਦੀਆਂ ਹੱਡੀਆਂ ਵਿੱਚ ਗੰਭੀਰ ਸੱਟਾਂ  ਲੱਗੀਆਂ ਹਨ ਅਤੇ ਨਾਲ ਹੀ ਸੱਜੇ ਮੋਢੇ, ਗਰਦਨ ਅਤੇ ਬਾਂਹ ’ਤੇ ਵੀ ਸੱਟਾਂ ਲੱਗੀਆਂ ਹਨ। ਸੂਬਾ ਸਰਕਾਰ ਨੇ ਬੈਨਰਜੀ ਦੇ ਇਲਾਜ ਲਈ 5 ਸੀਨੀਅਰ ਡਾਕਟਰਾਂ ਦੀ ਟੀਮ ਤਿਆਰ ਕੀਤੀ ਹੈ।

ਉੱਥੇ ਹੀ ਉਹਨਾਂ ਦੀ ਇਸ ਹਾਲਤ ’ਤੇ ਵਿਰੋਧੀਆਂ ਵੱਲੋਂ ਕਈ ਟਿੱਪਣੀਆਂ ਵੀ ਕੀਤੀਆਂ ਜਾ ਰਹੀਆਂ ਹਨ। ਭਾਜਪਾ  ਆਗੂ ਕੈਲਾਸ਼ ਵਿਜੈਵਰਗੀਆ ਨੇ ਇਸ ਨੂੰ ਸਿਆਸੀ ਨਾਟਕ ਦਸਿਆ ਹੈ। ਉਹਨਾਂ ਨੇ ਕਿਹਾ ਕਿ ਚੋਣਾਂ ਵਿੱਚ ਹਾਰ ਨੂੰ ਦੇਖਦੇ ਹੋਏ ਮਮਤਾ ਹਮਦਰਦੀ ਹਾਸਲ ਕਰਨ ਲਈ ਡਰਾਮਾ ਕਰ ਰਹੇ ਹਨ। ਡਾਕਟਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੂੰ ਅਗਲੇ 48 ਲਈ ਨਿਗਰਾਨੀ ਵਿੱਚ ਰੱਖਿਆ ਜਾਵੇਗਾ।

ਇਕ ਨਿਊਜ਼ ਏਜੰਸੀ ਨੇ ਡਾਕਟਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਹਮਲੇ ਤੋਂ ਬਾਅਦ ਮਮਤਾ ਦੀ ਛਾਤੀ ਵਿੱਚ ਦਰਦ ਅਤੇ ਸਾਹ ਫੁਲਣ ਦੀ ਮੁਸ਼ਕਿਲ ਹੋ ਰਹੀ ਹੈ। ਦਸ ਦਈਏ ਕਿ ਕੱਲ੍ਹ ਸ਼ਾਮ ਮਮਤਾ ਬੈਨਰਜੀ ’ਤੇ ਹਮਲਾ ਹੋਇਆ ਸੀ। ਜਿਸ ਕਾਰਨ ਉਹਨਾਂ ਦੇ ਪੈਰ ਵਿੱਚ ਸੋਜ਼ ਆ ਗਈ ਸੀ। ਉਹਨਾਂ ਨੂੰ ਐਸਐਸਕੇਐਮ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਉਹਨਾਂ ਦਾ ਹਾਲ-ਚਾਲ ਜਾਣਨ ਲਈ ਹਸਪਤਾਲ ਗਏ ਸਨ। ਉੱਥੇ ਹੀ ਭਾਜਪਾ ਨੇ ਸੀਬੀਆਈ ਤੋਂ ਜਾਂਚ ਕਰਨ ਦੀ ਮੰਗ ਕੀਤੀ ਹੈ।

Click to comment

Leave a Reply

Your email address will not be published.

Most Popular

To Top